ਸਾਵਧਾਨ- ਇੱਕ ਫ਼ੋਨ ਖੋ ਸਕਦਾ ਤੁਹਾਡੀ ਉਮਰ ਭਰ ਦੀ ਕਮਾਈ ,ਜਾਣੋਂ ਕਿਵੇਂ

ਧਿਆਨ ਨਾਲ! ਇੱਕ ਫ਼ੋਨ ਖੋ ਸਕਦਾ ਤੁਹਾਡੀ ਉਮਰ ਭਰ ਦੀ ਕਮਾਈ ,ਜਾਣੋਂ ਕਿਵੇਂ :ਬਠਿੰਡਾ ਜ਼ਿਲ੍ਹੇ ‘ਚ ਕਈ ਲੋਕਾਂ ਨੂੰ ਲੁੱਟਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।ਇਹ ਘਟਨਾ ਇੱਕ ਵਾਰ ਨਹੀਂ ਕਈ ਵਾਰ ਵਾਪਰ ਚੁੱਕੀ ਹੈ।ਹਰ ਹਫਤੇ ਠੱਗੀ ਦਾ ਦੋ-ਚਾਰ ਵਿਅਕਤੀ ਸ਼ਿਕਾਰ ਹੋ ਰਹੇ ਹਨ।ਧਿਆਨ ਨਾਲ! ਇੱਕ ਫ਼ੋਨ ਖੋ ਸਕਦਾ ਤੁਹਾਡੀ ਉਮਰ ਭਰ ਦੀ ਕਮਾਈ ,ਜਾਣੋਂ ਕਿਵੇਂਭਾਰਤੀ ਫੌਜ ਦੇ ਕਰਨਲ (ਰਿਟਾ.) ਦੀ ਪਤਨੀ ਬਲਵਿੰਦਰ ਕੌਰ ਵਾਸੀ ਰਾਮਪੁਰਾ ਨੂੰ ਇਸ ‘ਬਿਹਾਰੀ ਠੱਗ’ ਨੇ ਦੋ ਦਿਨ ਪਹਿਲਾਂ ਹੀ ਠੱਗਿਆ ਹੈ।ਉਹ ਦੱਸਦੀ ਹੈ ਕਿ ਉਹ ਪ੍ਰਾਈਵੇਟ ਹਸਪਤਾਲ ਵਿਚ ਸੀ ਕਿ ਇੱਕ ਫੋਨ ਆਇਆ। ਫੋਨ ਕਰਨ ਵਾਲੇ ਨੇ ਆਪਣੇ-ਆਪ ਨੂੰ ਬੈਂਕ ਮੈਨੇਜਰ ਦੱਸਿਆ ਤੇ ਖਾਤੇ ਨੂੰ ਅਧਾਰ ਕਾਰਡ ਨਾਲ ਜੋੜਨ ਦੀ ਗੱਲ ਆਖੀ।ਧਿਆਨ ਨਾਲ! ਇੱਕ ਫ਼ੋਨ ਖੋ ਸਕਦਾ ਤੁਹਾਡੀ ਉਮਰ ਭਰ ਦੀ ਕਮਾਈ ,ਜਾਣੋਂ ਕਿਵੇਂਬਲਵਿੰਦਰ ਕੌਰ ਨੇ ਉਸ ਨੂੰ ਆਪਣੇ ਏਟੀਐਮ ਨੰਬਰ ਦੱਸ ਦਿੱਤਾ। ਉਸ ਮਗਰੋਂ ਹੀ ਉਸ ਦੇ ਖਾਤੇ ‘ਚੋਂ 199000 ਰੁਪਏ ਨਿਕਲ ਗਏ, ਜਦੋਂ ਇਸ ਘਟਨਾ ਬਾਰੇ ਬਲਵਿੰਦਰ ਕੌਰ ਨੂੰ ਪਤਾ ਲੱਗੀ ਤਾਂ ਉਸਨੇ ਠੱਗ ਦਾ ਫੋਨ ਨੰਬਰ ਟਰੂ ਕਾਲਰ ‘ਤੇ ਸਰਚ ਕੀਤਾ ਤਾਂ ‘ਰਾਜ ਕੁਮਾਰ ਬੈਂਕ ਚੋਰ’ ਆ ਰਿਹਾ ਸੀ।ਇਸ ਮਹਿਲਾ ਦੇ ਰਿਸ਼ਤੇਦਾਰ ਨੇ ਠੱਗ ਨੂੰ ਫੋਨ ਨੰਬਰ ਮਿਲਾਇਆ ਤਾਂ ਠੱਗ ਨੇ ਪਟਨਾ ਦਾ ਵਸਨੀਕ ਦੱਸਦੇ ਹੋਏ ਗਾਲਾਂ ਦੀ ਬੁਛਾੜ ਲਾ ਦਿੱਤੀ।ਧਿਆਨ ਨਾਲ! ਇੱਕ ਫ਼ੋਨ ਖੋ ਸਕਦਾ ਤੁਹਾਡੀ ਉਮਰ ਭਰ ਦੀ ਕਮਾਈ ,ਜਾਣੋਂ ਕਿਵੇਂਇਸੇ ਤਰ੍ਹਾਂ ਬਠਿੰਡਾ ਛਾਉਣੀ ਦਾ ਇੱਕ ਹੋਰ ਕਰਨਲ ਠੱਗਿਆ ਗਿਆ ਹੈ।ਉਸ ਨੂੰ ਇਸੇ ਬਿਹਾਰੀ ਠੱਗ ਦੀ ਏਟੀਐਮ ਬਲਾਕ ਹੋਣ ਦੀ ਕਾਲ ਆਈ।ਕਰਨਲ ਨੇ ਬੈਂਕ ਅਧਿਕਾਰੀਆਂ ਨੂੰ ਦੱਸਿਆ ਕਿ ਜਦੋਂ ਉਸ ਨੇ ਸੱਚ ਸਮਝ ਕੇ ਨੰਬਰ ਦੱਸ ਦਿੱਤਾ ਤਾਂ ਉਸ ਦੀ ਸਤੰਬਰ ਮਹੀਨੇ ਦੀ ਪੂਰੀ ਤਨਖਾਹ ਸਾਫ਼ ਕਰ ਦਿੱਤੀ। ਠੱਗ ਦੇ ਆਏ ਨੰਬਰ ‘ਤੇ ਜਦੋਂ ਬੈਕ ਕਾਲ ਕੀਤੀ ਗਈ ਤਾਂ ਉਸ ਨੇ ਗਾਲਾਂ ਦੀ ਝੜੀ ਲਾ ਦਿੱਤੀ। ਬਠਿੰਡਾ ਥਰਮਲ ਦੇ ਲੇਖਾ ਬਰਾਂਚ ਦੇ ਇੱਕ ਅਧਿਕਾਰੀ ਨੂੰ ਵੀ ਬਿਹਾਰੀ ਠੱਗ ਨੇ ਠੱਗ ਲਿਆ ਹੈ।

error: Content is protected !!