ਸਾਊਦੀ ਅਰਬ ਨੇ ਔਰਤਾਂ ਨੂੰ ਦਿਤੀ ਇਹ ਚਿਤਾਵਨੀ !

ਰਿਆਦ: ਸਊਦੀ ਅਰਬ ਦੇ ਸਰਕਾਰੀ ਮੀਡੀਆ ਮੁਤਾਬਕ ਸਊਦੀ ਦੇ ਸ਼ਾਹ ਸਲਮਾਨ ਨੇ ਇੱਕ ਹੁਕਮ ਜਾਰੀ ਕੀਤਾ ਹੈ, ਜਿਸ ਵਿੱਚ ਔਰਤਾਂ ਨੂੰ ਪਹਿਲੀ ਵਾਰੀ ਡਰਾਈਵਿੰਗ ਦੀ ਇਜਾਜ਼ਤ ਦਿੱਤੀ ਗਈ ਹੈ। ਸਊਦੀ ਅਰਬ ਇਕੱਲਾ ਅਜਿਹਾ ਦੇਸ਼ ਹੈ ਜਿੱਥੇ ਔਰਤਾਂ ਦੇ ਗੱਡੀ ਚਲਾਉਣ ‘ਤੇ ਰੋਕ ਹੈ। ਸਊਦੀ ਪ੍ਰੈਸ ਏਜੰਸੀ ਮੁਤਾਬਕ ਸਾਊਦੀ ਵਿਭਾਗਾਂ ਨੂੰ ਇਸ ਮਾਮਲੇ ‘ਚ 30 ਦਿਨਾਂ ਅੰਦਰ ਰਿਪੋਰਟ ਤਿਆਰ ਕਰਨੀ ਹੈ, ਅਤੇ ਇਹ ਹੁਕਮ ਜੂਨ 2018 ਤੋਂ ਲਾਗੂ ਹੋਵੇਗਾ। ਔਰਤਾਂ ਨੂੰ ਡਰਾਈਵਿੰਗ ਦਾ ਅਧਿਕਾਰ ਦਿਵਾਉਣ ਲਈ ਸਾਲਾਂ ਤੋਂ ਮੁਹਿੰਮ ਚਲਾਈ ਗਈ।

ਕਈ ਔਰਤਾਂ ਨੂੰ ਇਸ ਪਬੰਦੀ ਨੂੰ ਤੋੜਨ ਲਈ ਸਜ਼ਾ ਵੀ ਦਿੱਤੀ ਗਈ। ਸਊਦੀ ਪ੍ਰੈਸ ਏਜੰਸੀ ਮੁਤਾਬਕ ਇਸ ਫੈਸਲੇ ਨਾਲ ਟਰੈਫਿਕ ਨੇਮਾਂ ‘ਚ ਕਈ ਸੋਧ ਵੀ ਕੀਤੇ ਜਾਣਗੇ। ਇਸ ਵਿੱਚ ਔਰਤਾਂ ਅਤੇ ਮਰਦਾਂ ਲਈ ਇੱਕੋ ਡਰਾਈਵਿੰਗ ਲਾਈਸੈਂਸ ਜਾਰੀ ਕਰਨਾ ਵੀ ਸ਼ਾਮਿਲ ਹੈ। ਇਸ ਹੁਕਮ ਵਿੱਚ ਕਨੂੰਨ ਦਾ ਵੀ ਖਿਆਲ ਰੱਖਣ ਦੀ ਗੱਲ ਕਹੀ ਗਈ ਹੈ, ਹਾਲਾਂਕਿ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ ਗਈ। ਸਊਦੀ ਪ੍ਰੈਸ ਏਜੰਸੀ ਨੇ ਕਿਹਾ ਕਿ ਇੱਕ ਸੀਨੀਅਰ ਧਾਰਮਿਕ ਵਿਦਵਾਨਾਂ ਦੀ ਕੌਂਸਲ ਦੇ ਮੈਂਬਰਾਂ ਨੇ ਬਹੁਮਤ ਵਿੱਚ ਇਸ ਫੈਸਲੇ ਦੀ ਹਿਮਾਇਤ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਦਾ ਸਵਾਗਤ ਕਰਦੇ ਹੋਏ ਇਸ ਨੂੰ ਸਹੀ ਦਿਸ਼ਾ ਵਿੱਚ ਚੁੱਕਿਆ ਕਦਮ ਦੱਸਿਆ ਹੈ।

ਸਾਊਦੀ ਅਰਬ ‘ਚ ਜੂਨ 2018 ਤੋਂ ਔਰਤਾਂ ‘ਤੇ ਲੱਗੀ ਡਰਾਈਵਿੰਗ ਦੀ ਪਾਬੰਦੀ ਹਟ ਜਾਵੇਗੀ ਪਰ ਜੋ ਔਰਤਾਂ ਇਸ ਤੋਂ ਪਹਿਲਾਂ ਡਰਾਈਵਿੰਗ ਕਰਨਗੀਆਂ ਉਨ੍ਹਾਂ ਨੂੰ ਜੁਰਮਾਨਾ ਭਰਨਾ ਪਵੇਗਾ। ਜਾਣਕਾਰੀ ਮੁਤਾਬਕ ਸਾਊਦੀ ਅਰਬ ‘ਚ ਪਹਿਲੀ ਵਾਰ ਡਰਾਈਵਿੰਗ ਕਰਦੇ ਫੜੇ ਜਾਣ ‘ਤੇ 133 ਤੋਂ 239 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਤੇ ਇਸ ਦੇ ਲਈ ਉਨ੍ਹਾਂ ਨੂੰ ਹਿਰਾਸਤ ‘ਚ ਨਹੀਂ ਲਿਆ ਜਾਵੇਗਾ।

ਸਾਊਦੀ ਅਰਬ ਨੇ ਇਹ ਚਿਤਾਵਨੀ ਹਾਲ ਹੀ ‘ਚ ਬਿਨਾਂ ਲਾਇਸੰਸ ਦੇ ਗੱਡੀ ਚਲਾਉਣ ਵਾਲੀ ਔਰਤ ਦੀ ਮੌਤ ਤੋਂ ਬਾਅਦ ਜਾਰੀ ਕੀਤੀ ਹੈ। ਕੁਝ ਹੀ ਦਿਨ ਪਹਿਲਾਂ ਇਕ ਵਿਅਕਤੀ ਆਪਣੀ ਪਤਨੀ ਨੂੰ ਕਾਰ ਚਲਾਉਣੀ ਸਿਖਾ ਰਿਹਾ ਸੀ ਤੇ ਅਚਾਨਕ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਤੇ ਹਾਦਸਾ ਵਾਪਰ ਗਿਆ, ਜਿਸ ਦੌਰਾਨ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਤੇ ਔਰਤ ਦੀ ਮੌਤ ਹੋ ਗਈ। ਇਕ ਹੋਰ ਮਾਮਲੇ ‘ਚ ਔਰਤ ਵਲੋਂ ਗੱਡੀ ਚਲਾਉਣ ਦੌਰਾਨ ਹਾਦਸੇ ‘ਚ 15 ਸਾਲਾਂ ਲੜਕੇ ਦੀ ਮੌਤ ਹੋ ਗਈ।

ਪਾਬੰਦੀ ਹਟਣ ਤੋਂ ਪਹਿਲਾਂ ਦੇ ਸਮੇਂ ‘ਚ ਔਰਤਾਂ ਨੂੰ ਲਾਇਸੰਸ ਬਣਵਾਉਣ ਲਈ ਸਮਾਂ ਦਿੱਤਾ ਗਿਆ ਹੈ। ਸਾਊਦੀ ਦੇ ਸੁਲਤਾਨ ਦੇ ਇਸ ਫੈਸਲੇ ਨੂੰ ਸਮਾਜ ਲਈ ਬਹੁਤ ਮਹੱਤਵਪੂਰਨ ਦੱਸਿਆ ਜਾ ਰਿਹਾ ਹੈ, ਜਿਥੇ ਔਰਤਾਂ ਤੇ ਪੁਰਸ਼ਾਂ ‘ਚ ਭੇਦ ਭਾਵ ਕੀਤਾ ਜਾਂਦਾ ਹੈ।

error: Content is protected !!