ਸਵੇਰ ‘ਤੋਂ ਘਰੋਂ ਗੁੰਮ ਮਾਵਾਂ-ਧੀਆਂ ਇਸ ਤਰ੍ਹਾਂ ਮਿਲੀਆਂ ਕਿ ਗੋਤਾਖੋਰ ਵੀ ਦੇਖ ਹੋਏ ਹੈਰਾਨ …

ਰੇਵਾੜੀ ਦੇ ਸੈਕਟਰ-3 ਨਿਵਾਸੀ ਇਕ ਮਹਿਲਾ ਨੇ ਆਪਣੀ 6 ਸਾਲ ਦੀ ਬੱਚੀ ਨੂੰ ਲੱਕ ‘ਤੇ ਚੁੰਨੀ ਨਾਲ ਬੰਨ੍ਹ ਕੇ ਨਹਿਰ ‘ਚ ਛਲਾਂਗ ਲਗਾ ਕੇ ਆਤਮ ਹੱਤਿਆ ਕਰ ਲਈ। ਨਹਿਰ ‘ਚ ਡੁੰਬਣ ਕਾਰਨ ਦੋਵਾਂ ਦੀ ਮੌਤ ਹੋ ਗਈ।  

ਗੋਤਾਖੋਰਾਂ ਦੀ ਸਹਾਇਤਾ ਨਾਲ ਦੋਵਾਂ ਦੀਆਂ ਲਾਸ਼ਾਂ ਨੂੰ ਨਹਿਰ ‘ਚੋਂ ਬਾਹਰ ਕੱਢਿਆ ਗਿਆ, ਤਾਂ ਲਾਸ਼ਾਂ ਨੂੰ ਇਸ ਤਰ੍ਹਾਂ ਦੇਖ ਉਹ ਵੀ ਹੈਰਾਨ ਹੋ ਗਏ। ਮ੍ਰਿਤਕਾਂ ਦੇ ਪਿਤਾ ਨੇ ਪਤੀ, ਸੱਸ ਅਤੇ ਸਹੁਰਾ ਦੇ ਖਿਲਾਫ ਆਤਮ-ਹੱਤਿਆ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਤਿੰਨਾਂ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਸੈਕਟਰ-3 ਨਿਵਾਸੀ ਸਰਿਤਾ ਪਤਨੀ ਅਭਿਨਵ ਬੇਟੀ ਰਿਧਿਮਰ(6) ਦੇ ਨਾਲ ਬੀਤੀ ਸਵੇਰੇ ਘਰ ਤੋਂ ਲਾਪਤਾ ਹੋ ਗਈ। ਅਭਿਨਵ ਪ੍ਰਾਪਰਟੀ ਡੀਲਰ ਹੈ। ਉਸਨੇ ਉਨ੍ਹਾਂ ਦੀ ਭਾਲ ਕੀਤੀ ਪਰ ਪਤਾ ਨਹੀਂ ਲੱਗਾ।Image result for water canal punjab

ਗੜੀ ਬੋਲਨੀ ਰੋਡ ‘ਤੇ ਡਵਾਨਾ ਨਹਿਰ ‘ਚ ਕੁਝ ਲੋਕਾਂ ਨੇ 2 ਲਾਸ਼ਾਂ ਨੂੰ ਤੈਰਦੇ ਹੋਏ ਦੇਖਿਆ। ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਗੋਤਾਖੋਰਾਂ ਨੂੰ ਬੁਲਾਇਆ ਗਿਆ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਲਾਸ਼ਾਂ ਦੀ ਪਛਾਣ ਕਰਕੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ।ਜਾਂਚ ਦੌਰਾਨ ਪਰਿਵਾਰਕ ਝਗੜਾ ਆਤਮ ਹੱੱਤਿਆ ਦਾ ਕਾਰਨ ਸਮਝਿਆ ਜਾ ਰਿਹਾ ਹੈ। ਅਭਿਨਵ ਰੋਜ਼ ਸ਼ਰਾਬ ਪੀ ਕੇ ਸਰਿਤਾ ਨਾਲ ਝਗੜਾ ਕਰਦਾ ਸੀ ਜਿਸ ਤੋਂ ਦੁਖੀ ਹੋ ਕੇ ਸਿਰਤਾ ਨੇ ਇਹ ਕਦਮ ਚੁੱਕਿਆ। ਮਾਮਲੇ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤ ਦੇ ਅਧਾਰ ‘ਤੇ ਪਤੀ,ਸੱਸ ਅਤੇ ਸਹੁਰੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਂਚ ਤੋਂ ਬਾਅਦ ਹੀ ਪੂਰੀ ਸੱਚਾਈ ਸਾਹਮਣੇ ਆਵੇਗੀ।

error: Content is protected !!