ਸਕੂਲ ‘ਚੋਂ ਕੱਢਣ ‘ਤੇ ਵਿਦਿਆਰਥੀ ਨੇ ਪ੍ਰਿੰਸੀਪਲ ’ਤੇ ਚਲਾਈਆਂ ਗੋਲੀਆਂ
ਯਮੁਨਾਨਗਰ: ਇਲਾਕੇ ਦੀ ਥਾਪਰ ਕਾਲੋਨੀ ‘ਚ ਸਥਿਤ ਸਵਾਮੀ ਵਿਵੇਕਾਨੰਦ ਸਕੂਲ ‘ਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ ‘ਚ ਚਲ ਰਹੀ ਪੀ.ਟੀ.ਐੱਮ. ਦੌਰਾਨ ਮਹਿਲਾ ਪ੍ਰਿੰਸੀਪਲ ਨੂੰ ਗੋਲੀਆਂ ਮਾਰ ਦਿੱਤੀਆਂ। ਗੰਭੀਰ ਰੂਪ ‘ਚ ਜ਼ਖਮੀ ਪ੍ਰਿੰਸੀਪਲ ਦੀ ਕਰੀਬ 2 ਘੰਟੇ ਦੇ ਇਲਾਜ ਮਗਰੋਂ ਮੌਤ ਹੋ ਗਈ ਹੈ। ਦੋਸ਼ੀ ਵਿਦਿਆਰਥੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਘਟਨਾ ਅਨੁਸਾਰ ਸ਼ਨੀਵਾਰ ਦੀ ਸਵੇਰ 11:30 ਵਜੇ ਸਕੂਲ ‘ਚ ਪੀ.ਟੀ.ਐੱਮ. ਚਲ ਰਹੀ ਸੀ। ਸਕੂਲ ਦੇ ਪ੍ਰਿੰਸੀਪਲ ਦਾ ਨਾਮ ਵੀ.ਪੀ. ਛਾਬੜਾ ਹੈ। ਦੋਸ਼ੀ ਵਿਦਿਆਰਥੀ ਨੇ ਪ੍ਰਿੰਸੀਪਲ ਦੇ ਕਮਰੇ ‘ਚ ਜਾ ਕੇ ਉਨ੍ਹਾਂ ‘ਤੇ ਤਿੰਨ ਗੋਲੀਆਂ ਚਲਾਈਆਂ। ਗੋਲੀ ਪ੍ਰਿੰਸੀਪਲ ਦੇ ਚਿਹਰੇ, ਮੋਢੇ ਅਤੇ ਬਾਂਹ ‘ਤੇ ਲੱਗੀ।

ਗੋਲੀ ਲੱਗਦੇ ਹੀ ਪ੍ਰਿੰਸੀਪਲ ਜ਼ਖਮੀ ਹੋ ਕੇ ਥੱਲ੍ਹੇ ਡਿੱਗ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਵਿਦਿਆਰਥੀ ਨੇ ਸਕੂਲ ‘ਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਵਿਦਿਆਰਥੀ ਨੂੰ ਕਾਬੂ ਕਰਕੇ ਉਸ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸਦੇ ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਸੱਟਾਂ ਲੱਗੀਆਂ। ਮੁਲਜ਼ਮ ਵਿਦਿਆਰਥੀ ਦਾ ਕਹਿਣਾ ਹੈ ਕਿ, ‘ਪ੍ਰਿੰਸੀਪਲ ਟਾਰਚਰ ਕਰਦੀ ਸੀ।’
Sikh Website Dedicated Website For Sikh In World