ਵੱਧ ਤੋਂ ਵੱਧ ਸ਼ੇਅਰ ਕਰੋ, ਹਰ ਪੰਜਾਬੀ ਤੱਕ ਪਹੁੰਚਾਓ ਇਹ ਖਬਰ

ਮਾਰਕ ਜੁਕਰਬਰਗ ਨੇ ਇਕ ਸੁਪਨਾ ਲਿਆ ਕਿ ਲੋਕ ਇਕ ਦੂਜੇ ਵਾਰੇ ਕੁਝ ਜਾਣ ਸਕਣ ! ਉਹਨੂੰ ਗੂਗਲ ਵਾਰੇ ਪਤਾ ਸੀ ਕਿ ਗੂਗਲ ਤੇ ਤੁਸੀ ਕੁਝ ਵੀ ਪਤਾ ਕਰ ਸਕਦੇ ਹੋ ਪਰ ਲੋਕੀੰ ਇਕ ਦੂਜੇ ਨਾਲ ਕਿਵੇਂ ਜੁੜ ਸਕਣ ਤੇ ਉਹ ਇਕ ਦੂਜੇ ਵਾਰੇ ਜਾਣ ਸਕਣ ? ਉਹਦੇ ਵਾਸਤੇ ਉਹਨੇ ਫੇਸਬੁਕ ਬਣਾਈ ਸੀ ! ਉਹਨੰੂ ਇਸ ਗਲ ਦਾ ਸੁਪਨਾ ਵੀ ਨਹੀ ਸੀ ਕਿ ਇਹਦੇ ਨਾਲ ਸਾਰੀ ਦੁਨੀਆੰ ਜੁੜ ਜਾਊ ! ਇਹਦੇ ਨਾਲ ਪੁਰਾਣੇ ਭੁਲੇ ਵਿਸਰੇ ਯਾਰ ਦੋਸਤ ਮੁੜ ਲਭ ਪਏ

ਬਹੁਤ ਸਾਰੇ ਲੋਕ ਆਪਦੇ ਪਰਿਵਾਰ ਨਾਲ ਜੁੜ ਗਏ ! ਹੋਰ ਪਤਾ ਨਹੀ ਕੀ ਕੀ ਫਾਇਦੇ ਲਏ ਦੁਨੀਆੰ ਨੇ ! ਜਿਨਾ ਗਲਾੰ ਦਾ ਪਤਾ ਨਹੀ ਸੀ ਉਹ ਲੋਕਾੰ ਨੇ ਮੋਹਰੇ ਲਿਆ ਖਿਲਾਰੀਆੰ ! ਦੁਨੀਆੰ ਦੇ ਉਹ ਥਾੰ ਜਿਥੇ ਕਦੀ ਜਾਣ ਵਾਰੇ ਸੋਚ ਵੀ ਨਹੀ ਸੀ ਸਕਦੇ ਉਥੇ ਲੋਕਾੰ ਨੇ ਵੀਡੀਉ ਬਣਾ ਕੇ ਮੋਹਰੇ ਕਰ ਦਿਤੀਆੰ ! ਕਿਤੇ ਮੀੰਹ ਪੈ ਰਿਹਾ ਹੁੰਦਾ ਕਿਤੇ ਬਰਫ ! ਕਿਤੇ ਯਾਰ ਧੁਪ ਚ ਬੈਠੇ ਹੁੰਦੇ ਹਨ ਤੇ ਕਿਤੇ ਖੇਤਾੰ ਚ ਕੰਮ !

ਮੈ ਬਹੁਤ ਸਾਰੇ ਹੋਰ ਕੌਮਾੰ ਦੇ ਲੋਕਾੰ ਦੇ ਪੇਜ ਤੇ ਜਾ ਕੇ ਦੇਖਿਆ ਤੇ ਤੁਸੀੰ ਵੀ ਦੇਖ ਸਕਦੇ ਹੋ ! ਉਹ ਕਦੀ ਕਦਾਈੰ ਆਪਦੀ ਫੋਟੋ ਸ਼ੇਅਰ ਕਰਨਗੇ ਜਦੋ ਕਿਤੇ ਕੋਈ ਖਾਸ ਫੰਕਸ਼ਨ ਜਾੰ ਛੁਟੀ ਤੇ ਹੋਣ ! ਕਦੀ ਕੋਈ ਲੰਬੀ ਬਹਿਸ ਨਹੀ ਦੇਖੀ ਤੇ ਨ ਹੀ ਗਾਲੀ ਗਲੋਚ ! ਕਦੀ ਕਦੀ ਇਕ ਦੂਜੇ ਨੰੂ ਘਟੀਆ ਜਾੰ ਮਜਾਕ ਜਰੂਰ ਕਰਦੇ ਹਨ !

Egypt ਦੇ ਨੌਜਵਾਨਾਂ ਨੇ Facebook ਵਰਤ ਕੇ ਗੌਰਮਿੰਟ ਮੂਧੀ ਮਾਰ ਦਿੱਤੀ ਸੀ ! ਹਜਾਰਾੰ ਨਹੀ ਲਖਾੰ ਲੋਕ ਆਪਣਾ ਬਿਜਨਿਸ ਚਲਾ ਰਹੇ ਹਨ !

ਪੰਜਾਬੀ ਵੀ ਹੋ ਸਕਦਾ ਕੁਝ ਲਾਹਾ ਖਟ ਰਹੇ ਹੋਣ ਪਰ ਜੋ ਮੈਨੂੰ ਭੈੜਾ ਲਗਦਾ ਉਹ ਹੈ ਮੰਗਣਾ ! ਪੰਜਾਬੀ ਮੰਗਤਿਆੰ ਵਾੰਗੂੰ inbox ਮੰਗਦੇ ! ਕਦੀ ਕੁਝ ਕਦੀ ਕੁਝ ! ਹੋਰ ਕਦੀ ਕੋਈ ਕੌਮ ਇਉੰ ਨਹੀ ਮੰਗਦੀ ! ਜਿਨਾ ਵਾਰੇ ਸੁਣਿਆ ਸੀ ਕਿ ਸਿੱਖ ਕੌਮ ਕਦੀ ਨਹੀ ਮੰਗਦੀ ਉਹ ਫੇਸਬੁਕ ਤੇ ਮੰਗਤੇ ਬਣ ਗਏ !

ਜਿਸ ਬੰਦੇ ਨੂੰ ਤੁਸੀ ਕਦੀ ਮਿਲੇ ਨਹੀ ਜਾਣਦੇ ਨਹੀ ਉਹਦੇ ਕੋਲੋਂ ਮੰਗਣਾ ਕੀ ਸੋਭਾ ਦਿੰਦਾ ? ਮੈਨੂੰ ਇਹ ਹੋਰ ਕੌਮਾੰ ਚ ਦਿਖਾਈ ਨਹੀ ਦਿੰਦਾ ! ਚੈਰਿਟੀ ਵਾਸਤੇ ਫੰਡ ਕਠੇ ਕਰਨਾ ਹੋਰ ਗੱਲ ਹੈ ! ਉਹਦੇ ਵਾਸਤੇ ਹਰ ਇਕ ਨੂੰ ਮਦਦ ਵੀ ਕਰਨੀ ਚਾਹੀਦੀ ਹੈ ਪਰ ਪਰਖ ਕਰਕੇ !!

ਦੂਜਾ ਹੈ ਗਾਲੀ ਗਲੋਚ ! ਇਕ ਦੂਜੇ ਦੇ ਸਕਰੀਨ ਸ਼ਾਟ ਲੈ ਕੇ ਮਖੌਲ ਉਡਾਉਣੇ ਤੇ ਆਪਦੇ ਧੜੇ ਨੂੰ ਕਠਾ ਕਰਕੇ ਦੂਜੇ ਦੀ ਮਾਂ ਭੈਣ ਇਕ ਕਰਨੀ ! ਮੈ ਦੂਜੀਆੰ ਕੌਮਾੰ ਚ ਸਿਰਫ ਉਹ ਸਕਰੀਨ ਸ਼ਾਟ ਦੇਖੇ ਹਨ ਜਿਹਦੇ ਨਾਲ ਬੰਦਾ ਹੱਸ ਪਵੇ ! ਪਰ ਸਾਡੇ ਉਨਾੰ ਚਿਰ ਇਹ ਬੰਦ ਨਹੀ ਹੁੰਦਾ ਜਿਨਾ ਚਿਰ ਬੰਦਾ ਆਪਦੀ ਆਈਡੀ ਡੀਲੀਟ ਨ ਕਰ ਜਾਵੇ ਜਾੰ ਉਹ ਮਰ ਨਾਂ ਜਾਵੇ ! ਕਦੀ ਹੋਰ ਕੌਮ ਇਹ ਕੰਮ ਮੈ ਨਹੀ ਕਰਦੀ ਦੇਖੀ !

ਤੀਜਾ ਹੈ ਗਰੁਪਾੰ ਚ ਭਰਤੀ ਕਰਕੇ ਫੌਜ ਤਿਆਰ ਕਰਨੀ ! ਜਿਹਦੇ ਚ ਇਕ ਦੂਜੇ ਪ੍ਰਤੀ ਨਫ਼ਰਤ ਤਾੰ ਕੀ ਜ਼ਹਿਰ ਉਗਲੀ ਜਾਂਦੀ ਹੈ ! ਉਥੇ ਇਉੰ ਹੈ ਜਿਵੇਂ ਬਲਦੀ ਅੱਗ ਵਿੱਚ ਛਾਲ ਮਾਰਨੀ ! ਹਜਾਰਾੰ ਪੇਜ ਨੇ ਜਿੱਥੇ ਹਜਾਰਾੰ ਤਰਾੰ ਦੀ Information ਪੜੀ ਜਾ ਸਕਦੀ ਹੈ ! ਸਾਇੰਸ ਡਾਕਟਰੀ ਦਵਾਈਆੰ ਇਲਾਜ ਸਿਹਤ ਵਾਰੇ Exercise ਕਰਨ ਵਾਲੇ ਦੌੜਨ ਵਾਲੇ ਪਤਾ ਨਹੀ ਕੀ ਕੀ ਦੁਰਲ਼ਭ ਪੇਜ ਪਏ ਹਨ ! ਅਸੀ ਸਾਰਾ ਦਿਨ ਕਛਹਿਰੇ ਤੋਂ ਬਾਹਰ ਨਹੀ ਆਉੰਦੇ !
ਸਾਨੂੰ ਤਿੰਨ ਅੱਖਰ ਹੀ ਅੰਨੇ ਕਰੀੰ ਫਿਰਦੇ ਹਨ !
ਇਹ ਤਿੰਨੇ ਅੱਖਰ ਮੁੜ ਮੁੜ ਮਾਂ ਭੈਣ ਧੀ ਤੇ ਜਾੰ ਘਰ ਵਾਲੀ ਤੱਕ ਵੀ ਜਾ ਪਹੁੰਚਦੇ ਹਨ !
ਚੌਥਾ ਹੈ ਦੁਸ਼ਮਣੀ ! ਇੱਥੇ ਤੱਕ ਨੌਬਤ ਕਿਉੰ ਆਵੇ ? ਹੋਰ ਕੋਈ ਕੌਮ ਆਪਦੇ ਧਰਮ ਵਾਰੇ ਬਹਿਸ ਜਾੰ ਗਲਤ ਨਹੀ ਬੋਲਦੀ ! ਸੁੰਨੀ ਸ਼ੀਆ ਵਰਗੇ ਇਕ ਦੂਜੇ ਦੇ ਦੁਸ਼ਮਣ ਨੇ ਪਰ ਫੇਸਬੁਕ ਤੇ ਕੋਈ ਨਹੀ ਧਰਮ ਦਾ ਠੇਕੇਦਾਰ ਬਣਦਾ ! ਸਾਡੇ ਇਕ ਪਾਸੇ ਧਰਮ ਦੇ ਜਾੰ ਧੜੇਬੰਦੀ ਦੇ ਠੇਕੇਦਾਰ ਨੇ ਤੇ ਦੂਜੇ ਪਾਸੇ ਇਕ ਦੂਜੇ ਦੀ ਧੜੇਬੰਦੀ ਨੂੰ ਇੰਨਾ ਗਲਤ ਬੋਲਦੇ ਹਨ ਕਿ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ ! ਇਹਦੀ ਉਦਾਹਰਣ ਗਗ ਤੁਹਾਡੇ ਸਾਹਮਣੇ ਹੈ ! ਹੋਰ ਵੀ ਬਹੁਤ ਨੇ ਜੋ ਗਲਤ ਬੋਲ ਰਹੇ ਹਨ ! ਇਹ ਬੋਲ Facebook ਤੇ ਹੀ ਨਹੀ ਰਹਿ ਜਾਂਦੇ ! ਇਹ ਅੱਗ ਬਣਕੇ ਕਿਸੇ ਦਾ ਹਿਰਦਾ ਵਲੂੰਧਰਦੇ ਹਨ ! ਜੇ ਉਹ ਅੱਗ ਭਾੰਬੜ ਬਣ ਕੇ ਆਪਦੇ ਘਰੇ ਆ ਪਹੁੰਚੀ ਤਾੰ Facebook ਨਹੀ ਰਹਿਣੀ ਸਗੋੰ Face of Devil ਬਣ ਜਾਣੀ ਹੈ !

ਪੰਜਵੀਂ ਹੈ ਆਸ਼ਕੀ ! ਇਹਦੇ ਚ ਸਿਰਫ ਕੁੜੀਆੰ ਮਰਦੀਆੰ ਹਨ ! ਇਹ ਸਿਰਫ ਪੰਜਾਬੀ ਹੀ ਨਹੀ ਹੋਰ ਵੀ ਦੇਸ਼ਾੰ ਵਿੱਚ ਹੋ ਰਿਹਾ ! ਜਿੱਥੇ ਕੁੜੀ ਨੂੰ ਵਰਗਲਾ ਕੇ ਫਸਾ ਲਿਆ ਜਾਂਦਾ ਤੇ ਫੇਰ ਉਹਨੰੂ ਬਲੈਕਮੇਲ ਕੀਤਾ ਜਾਂਦਾ ! ਪੰਜਾਬੀ ਕੁੜੀਆੰ ਨੂੰ ਇਹਤੋ ਬਚਣ ਦੀ ਲੋੜ ਹੈ !

ਛੇਵੀਂ ਹੈ ਝੂਠੀਆੰ ਖਬਰਾੰ ਜਾੰ ਲਾਸ਼ਾੰ ਦੀਆੰ ਫੋਟੋਆ
ਜਿਹਦਾ ਜੀਅ ਕਰਦਾ ਕਦੀ ਅੱਧੇ ਵਡੇ ਹੋਏ ਦੀ ਫੋਟੋ ਪਾਈ ਜਾਂਦਾ ਕੋਈ ਤੜਫ ਰਹੇ ਦੀ ਫੋਟੋ ਪਾ ਰਿਹਾ ! ਕੋਈ ਕਿਸੇ ਕੁੜੀ ਦੀ ਕਿਸੇ ਦੇ ਕਮਰੇ ਵਿੱਚ ਵੀਡੀਉ ਬਣਾ ਕੇ ਪਾ ਰਿਹਾ !

ਇੰਨਾ ਗਿਰਿਆ ਹੋਇਆ ਕੰਮ ਮੈ ਹੋਰ ਕਿਸੇ ਕੌਮ ਚ ਨਹੀ ਦੇਖਿਆ ! ਇੱਧਰ ਕੋਈ ਬਾਹਰ ਵੀ ਕਿਸੇ ਜ਼ਨਾਨੀ ਨਾਲ ਭੋਗ ਕਰ ਰਿਹਾ ਹੋਵੇ ਲੋਕੀਂ ਪਰੇ ਨੂੰ ਮੰੂਹ ਕਰਕੇ ਲੰਘ ਜਾਂਦੇ ਹਨ ਤੇ ਸਾਡੇ ਕੁੱਤੇ ਨੂੰ ਵੀ ਕੁੱਟ ਕੁੱਟ ਮਾਰਨ ਵਾਲਾ ਕਰ ਦਿੰਦੇ ਹਨ !

ਫੇਸਬੁਕ ਦੇ ਫਾਇਦੇ ਵੀ ਹਨ ਪਰ ਬਹੁਤ ਨੁਕਸਾਨ ਵੀ ਹਨ ! ਸਾਨੂੰ ਸਿਆਣੇ ਬਣ ਕੇ ਇਹਨੰੂ ਹੋਰ ਕੌਮਾੰ ਵੱਲ ਦੇਖ ਕੇ ਕਿਸੇ ਦੇ ਭਲੇ ਵਾਸਤੇ ਵਰਤੀਏ ! ਆਹ ਦੁਸ਼ਮਣੀਆੰ ਤੇ ਗਾਲੀ ਗਲੋਚ ਇਕ ਦੂਜੇ ਨੂੰ ਥੱਲੇ ਲਾਉਣਾ ਜਾੰ ਕਿਸੇ ਦੀ ਪਰਾਈਵੇਸੀ ਨੂੰ ਲੋਕਾੰ ਚ ਬਦਨਾਮ ਕਰਨਾ ਬੰਦ ਕਰਨਾ ਚਾਹੀਦਾ !!
ਹੁਣੇ ਜਿਹੇ ਫੇਸਬੁੱਕ ਨੇ ਆਪਣੀ ਪਾਲਿਸੀ ਵਿਚ ਵੱਡਾ ਬਦਲਾਵ ਲਿਆਂਦਾ ਹੈ , ਜਿਸ ਵਿਚ ਪਹਿਲਾਂ ਉਹ ਅਜਿਹੇ ਕੰਮ ਕਰਨ ਵਾਲੇ ਖਾਤੇ ਪਹਿਚਾਣਦੇ ਹਨ ਤੇ ਬਾਅਦ ਵਿਚ ਇਹਨਾਂ ਖਾਤਿਆਂ ਨੂੰ ਬੰਦ ਕਰਨ ਦਾ ਕਮ ਸ਼ੁਰੂ ਕਰ ਦਿੰਦੇ ਹਨ | ਦਰਅਸਲ ਪਿੱਛੇ ਜਿਹੇ ਇਕ ਫੇਸਬੁੱਕ ਲਾਈਵ ਤੇ ਕੁੜੀ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਕਾਰਨ ਫੇਸਬੁੱਕ ਬਹੁਤ ਸਖਤ ਕਦਮ ਚੁੱਕ ਰਿਹਾ ਹੈ | ਅਜਿਹੇ ਵਿਚ ਸਾਨੂੰ ਸਾਵਧਾਨੀ ਨਾਲ ਫੇਸਬੁੱਕ ਦੀ ਵਰਤੋਂ ਕਰਨੀ ਚਾਹੀਦੀ ਹੈ ਨਹੀਂ ਤਾਂ ਨਵੀਂ ਪਾਲਿਸੀ ਤੁਹਾਡਾ ਖਾਤਾ ਬੰਦ ਹੋ ਸਕਦਾ ਹੈ | ਤੇ ਜਿਹੋ ਜਿਹੇ ਸਾਡੇ ਪੰਜਾਬੀਆਂ ਦੇ ਲੱਛਣ ਹਨ ਸਾਡੇ ਸਾਰਿਆਂ ਦੇ ਹੀ ਖਾਤੇ ਬੰਦ ਹੋ ਜਾਣ ਗੇ ਜੇ ਅਸੀਂ ਅਜਿਹੀਆਂ ਹਰਕਤਾਂ ਤੋਂ ਬਾਜ਼ ਨਾ ਆਏ | ਦੋਸਤੋਂ ਜੇ ਕੋਈ ਗੱਲ ਗਲਤ ਲੱਗੀ ਹੋਵੇ ਤਾਂ ਮਾਫ ਕਰਨਾ ਮੇਰਾ ਮਕਸਦ ਤੁਹਾਨੂੰ ਬੇਇੱਜਤ ਕਰਨ ਜਾ ਘਟੀਆ ਦਿਖਾਉਣ ਦਾ ਨਹੀਂ ਸੀ , ਬੱਸ ਤੁਹਾਨੂੰ ਜਾਗਰੂਕ ਕਰਨਾ ਸੀ ਕਿਊ ਅਸੀਂ ਨਹੀਂ ਚੌਂਦੇ ਕ ਪੰਜਾਬੀ ਫੇਸਬੁੱਕ ਵਰਗੀ ਅਣਮੁੱਲੀ ਚੀਜ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂ , ਪੰਜਾਬ ਦੇ ਪਾਣੀਆਂ ਵਾੰਗੂ |

ਵਧੀਆ ਲੱਗੇ ਗੱਲ ਤਾਂ ਸ਼ੇਅਰ ਜਰੂਰ ਕਰ ਦਿਉ ਤਾਂ ਕਿ ਜੋ ਕਮੀਆਂ ਪੰਜਾਬੀਆੰ ਚ ਆ ਉਹ ਖਤਮ ਹੋ ਸਕਣ

error: Content is protected !!