ਵੱਡੀ ਖਬਰ – ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਕਨੇਡਾ ਜਾਨ ਵਾਲੇ ਸਟੂਡੈਂਟ ਨੂੰ ਵੱਡਾ ਝਟਕਾ

ਵੱਡੀ ਖਬਰ – ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਕਨੇਡਾ ਜਾਨ ਵਾਲੇ ਸਟੂਡੈਂਟ ਨੂੰ ਵੱਡਾ ਝਟਕਾ

 

 

ਭਾਰਤ ਦੇ ਨੌਜਵਾਨਾਂ ਦਾ ਸੁਪਨਾ ਹੁੰਦਾ ਹੈ ਕਿ ਉਹ ਵਿਦੇਸ਼ ‘ਚ ਪੜਾਈ ਕਰਕੇ ਚੰਗੀ ਨੌਕਰੀ ਹਾਸਲ ਕਰੇ ਤੇ ਵਿਦੇਸ਼ ‘ਚ ਸੈਟਲ ਹੋ ਜਾਵੇ। ਅਜਿਹੇ ਹੀ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਕਸਰ ਭਾਰਤ ਵਿਸ਼ੇਸ਼ ਕਰਕੇ ਪੰਜਾਬ ਦੇ ਲੋਕ ਲੱਖਾਂ ਦਾ ਕਰਜ਼ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ‘ਚ ਪੜਨ ਲਈ ਭੇਜਦੇ ਹਨ।

 

ਇਸੇ ਤਰ੍ਹਾਂ ਕੈਨੇਡਾ ‘ਚ ਪੜਾਈ ਦਾ ਸੁਪਨਾ ਦੇਖਣ ਵਾਲਿਆਂ ਨੂੰ ਉਸ ਵੇਲੇ ਤਗੜਾ ਝਟਕਾ ਲੱਗਿਆ ਜਦੋਂ ਸਰੀ ਦੀ ਕਵਾਂਟਲਨ ਯੂਨੀਵਰਸਿਟੀ ਨੇ ਭਾਰਤੀ ਪਾਸਪੋਰਟ ਵਾਲੇ ਅੰਤਰਰਾਸ਼ਟਰੀ ਬੱਚਿਆਂ ਨੂੰ ‘ਫਾਲ-2018 ਸਮੈਸਟਰ’ ‘ਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਸਬੰਧੀ ਉਸ ਨੇ ਬਕਾਇਦਾ ਇਹ ਜਾਣਕਾਰੀ ਆਪਣੀ ਵੈੱਬਸਾਈਟ ‘ਤੇ ਵੀ ਸਾਂਝੀ ਕੀਤੀ ਹੈ।

ਯੂਨੀਵਰਸਿਟੀ ਦੀ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ‘ਚ ਕਿਹਾ ਗਿਆ ਹੈ ਕਿ ਭਾਰਤ ਤੋਂ ਜ਼ਿਆਦਾ ਵਿਦਿਆਰਥੀ ਦਾਖਲਾ ਮੰਗ ਰਹੇ ਹਨ ਜਦਕਿ ਯੂਨੀਵਰਸਿਟੀ ਚਾਹੁੰਦੀ ਹੈ ਕਿ ਇੱਥੇ ਸਾਰੇ ਮੁਲਕਾਂ ਦੇ ਵਿਦਿਆਰਥੀ ਦਾਖਲਾ ਲੈਣ ਨਾ ਕਿ ਕੇਵਲ ਇੱਕ ਮੁਲਕ ਦੇ। ਇਸ ਲਈ ਯੂਨੀਵਰਸਿਟੀ ਨੇ ਇਕ ਬਹੁਤ ਹੀ ਮੁਸ਼ਕਲ ਭਰਿਆ ਫੈਸਲਾ ਲਿਆ ਹੈ ਕਿ ਇਸ ਸਾਲ ਭਾਰਤੀ ਪਾਸਪੋਰਟ ਵਾਲੇ ਅੰਤਰਰਾਸ਼ਟਰੀ ਬੱਚਿਆਂ ਨੂੰ ‘ਫਾਲ-2018 ਸਮੈਸਟਰ’ ‘ਚ ਦਾਖਲਾ ਨਹੀਂ ਦਿੱਤਾ ਜਾਵੇਗਾ।

ਜਾਣਕਾਰੀ ਮੁਤਾਬਕ ਬੀਤੇ ਕਈ ਸਾਲਾਂ ਤੋਂ ਕਵਾਂਟਲਨ ਯੂਨੀਵਰਸਿਟੀ ‘ਚ ਦਾਖਲਾ ਲੈਣ ਵਾਲੇ ਭਾਰਤੀ ਵਿਦਿਆਰਥੀਆਂ ‘ਚ ਜ਼ਿਆਦਾਤਰ ਗਿਣਤੀ ਪੰਜਾਬੀ ਵਿਦਿਆਰਥੀਆਂ ਦੀ ਹੀ ਹੈ। ਇੱਥੋਂ ਤੱਕ ਕਿ ਹੁਣ ਸ਼ੁਰੂ ਹੋ ਰਹੇ ”ਸਮਰ 2018 ਸਮੈਸਟਰ” ‘ਚ 85 ਫੀਸਦੀ ਵਿਦਿਆਰਥੀ ਪੰਜਾਬੀ ਹੀ ਹਨ। ਅਜਿਹੇ ‘ਚ ਇਹ ਸਾਫ ਨਹੀਂ ਹੋ ਸਕਿਆ ਕਿ ਯੂਨੀਵਰਸਿਟੀ ਅਜਿਹਾ ਕਿਉਂ ਕਰ ਰਹੀ ਹੈ ਪਰ ਯੂਨੀਵਰਸਿਟੀ ਵਲੋਂ ਸਾਰੇ ਅੰਤਰਰਾਸ਼ਟਰੀ ਮੁਲਕਾਂ ਤੋਂ ਵਿਦਿਆਰਥੀ ਲੈਣ ਦਾ ਬਹਾਨਾ ਬਣਾਉਣ ਕਾਰਨ ਕਈ ਵਿਦਿਆਰਥੀਆਂ ‘ਚ ਰੋਸ ਹੈ। ਯੂਨੀਵਰਸਿਟੀ ਦੇ ਇਸ ਫੈਸਲੇ ਤੋਂ ਬਾਅਦ ਤੇਜ਼ੀ ਨਾਲ ਪੰਜਾਬੀ ਭਾਈਚਾਰਾ ਇਕੱਠਾ ਹੋਣ ਲੱਗ ਗਿਆ ਹੈ ਤੇ ਭਰੋਸੇਯੋਗ ਸੂਤਰ੍ਹਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਯੂਨੀਵਰਸਿਟੀ ਦੀ ਮੈਨੇਜਮੈਂਟ ‘ਚ ਕੁਝ ਪੰਜਾਬੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਅਜਿਹਾ ਨਾ ਹੋਣ ਦੇਣ ਦੀ ਅਪੀਲ ਪੰਜਾਬੀ ਭਾਈਚਾਰੇ ਵਲੋਂ ਕੀਤੀ ਜਾ ਰਹੀ ਹੈ।

error: Content is protected !!