ਵੱਡੀ ਖਬਰ – ਰਾਮਰਹੀਮ ਅਤੇ ਹਾਨੀਪ੍ਰੀਤ ਨੂੰ ਲਿਆਂਦਾ ਜਾਵੇਗਾ ਪੰਜਾਬਾ ਅਤੇ ਫਿਰ। …….
ਮੌੜ ਮੰਡੀ ਬੰਬ ਧਮਾਕਾ ਮਾਮਲਾ :ਹਨੀਪ੍ਰੀਤ ਤੇ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਲਿਆਉਣ ਦੀ ਤਿਆਰੀ !ਮੌੜ ਮੰਡੀ ਬੰਬ ਧਮਾਕਾ ਮਾਮਲੇ ਦੇ ਤਾਰ ਡੇਰੇ ਨਾਲ ਜੁੜਨ ਨੂੰ ਲੈ ਕੇ ਖੁਫੀਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਚੁੱਕੀਆਂ ਹਨ।ਪੁਲਿਸ ਦੇ ਹੱਥ ਕੁਝ ਅਜਿਹੇ ਸੁਰਾਗ ਲੱਗੇ ਹਨ,ਜਿਸ ਵਿਚ ਹਨੀਪ੍ਰੀਤ ਦੀ ਭੂਮਿਕਾ ਸ਼ੱਕੀ ਨਜ਼ਰ ਆ ਰਹੀ ਹੈ।
ਐੱਸ.ਆਈ.ਟੀ. ਨੂੰ ਮਿਲੇ ਸਬੂਤਾਂ ਵਿਚ ਜਦੋਂ ਮੌੜ ਮੰਡੀ ਬਲਾਸਟ ਲਈ ਵਰਕਸ਼ਾਪ ਵਿਚ ਕਾਰ ਨੂੰ ਤਿਆਰ ਕੀਤਾ ਜਾ ਰਿਹਾ ਸੀ ਤਾਂ ਹਨੀਪ੍ਰੀਤ ਦਾ ਉਥੇ ਆਉਣਾ-ਜਾਣਾ ਜਾਰੀ ਸੀ।ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੀ ਉਸਦੇ ਨਾਲ ਹੀ ਵਰਕਸ਼ਾਪ ਵਿਚ ਆਉਂਦਾ-ਜਾਂਦਾ ਰਹਿੰਦਾ ਸੀ।ਪੁਲਿਸ ਵੱਲੋਂ ਬਣਾਈ ਗਈ ਐੱਸ.ਆਈ.ਟੀ. ਜਲਦ ਹੀ ਡੇਰਾ ਮੁਖੀ ਤੇ ਹਨੀਪ੍ਰੀਤ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਲਿਆ ਕੇ ਪੁੱਛਗਿੱਛ ਕਰ ਸਕਦੀ ਹੈ।ਡੇਰਾ ਮੁਖੀ ਦੇ ਸੁਰੱਖਿਆ ਕਰਮਚਾਰੀ ਅਮਰੀਕ ਸਿੰਘ ਦੀ ਵੀ ਇਸ ਮਾਮਲੇ ਵਿਚ ਨਿਭਾਈ ਅਹਿਮ ਭੂਮਿਕਾ ਸਬੰਧੀ ਪੁਲਿਸ ਦੇ ਹੱਥ ਕੁਝ ਸੁਰਾਗ ਲੱਗੇ ਹਨ,ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਇਸ ਤੋਂ ਪਹਿਲਾਂ ਪੁਲਿਸ ਲਈ ਡੇਰੇ ਦੀ ਵਰਕਸ਼ਾਪ ਦੇ ਇੰਚਾਰਜ ਗੁਰਤੇਜ ਕਾਲਾ ਦੀ ਗ੍ਰਿਫਤਾਰੀ ਅਹਿਮ ਹੈ ਜੋ ਡੱਬਵਾਲੀ ਦੇ ਪਿੰਡ ਆਲੀਕੇ ਦਾ ਰਹਿਣ ਵਾਲਾ ਹੈ।ਇਸ ਨੇ ਹੀ ਕਬਾੜ ਵਿਚੋਂ ਖਰੀਦੀ ਗਈ ਮਾਰੂਤੀ ਕਾਰ ਦੀ ਡੈਂਟਿੰਗ-ਪੇਂਟਿੰਗ ਕਰਵਾਈ ਸੀ।ਪੁਲਿਸ ਨੇ ਇਨ੍ਹਾਂ ਦੋਵਾਂ ਦੀ ਗ੍ਰਿਫਤਾਰੀ ਲਈ ਪੰਜਾਬ,ਹਰਿਆਣਾ ਤੇ ਰਾਜਸਥਾਨ ਵਿਚ ਕੁਝ ਟੀਮਾਂ ਭੇਜ ਕੇ ਛਾਪੇਮਾਰੀ ਕੀਤੀ ਹੈ ਪਰ ਹਾਲੇ ਤੱਕ ਉਸਦੇ ਹੱਥ ਦੋਵਾਂ ਵਿਚੋਂ ਕੋਈ ਨਹੀਂ ਲੱਗਾ ਹੈ।ਐੱਸ.ਆਈ.ਟੀ. ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਅੱਗੇ ਦਾ ਪਤਾ ਲੱਗੇਗਾ।ਡੇਰੇ ‘ਚ ਆਖਿਰ ਆਰ.ਡੀ.ਐਕਸ. ਕਿਵੇਂ ਪਹੁੰਚਿਆ,ਇਸ ਸਬੰਧੀ ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਹੈ ਅਤੇ ਤੇਜ਼ੀ ਨਾਲ ਇਸਦੀ ਜਾਂਚ ਕੀਤੀ ਜਾ ਰਹੀ ਹੈ।ਹਰਿਆਣਾ ਪੁਲਿਸ ਨੇ ਵੀ ਇਸ ਮਾਮਲੇ ਨੂੰ ਲੈ ਕੇ ਇਕ ਐੱਸ.ਆਈ.ਟੀ. ਗਠਿਤ ਕੀਤੀ ਹੈ।