ਵਿਦਿਆਰਥੀ ਨੇ ਸ਼ਰੇਆਮ ਸਕੂਲ ਵਿੱਚ ਪ੍ਰਿੰਸੀਪਲ ਨੂੰ ਮਾਰੀਆਂ ਗੋਲੀਆਂ ਹੋਈ ਮੌਤ

ਵਿਦਿਆਰਥੀ ਨੇ ਸ਼ਰੇਆਮ ਸਕੂਲ ਵਿੱਚ ਪ੍ਰਿੰਸੀਪਲ ਨੂੰ ਮਾਰੀਆਂ ਗੋਲੀਆਂ ਹੋਈ ਮੌਤ

ਸਕੂਲ ਨੂੰ ਵਿੱਦਿਆ ਦਾ ਮੰਦਿਰ ਕਿਹਾ ਜਾਂਦਾ ਹੈ ਅਤੇ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ । ਪ੍ਰੰਤੂ ਅੱਜ ਇੱਕ ਯਮੁਨਾ ਨਗਰ ਦੇ ਸਕੂਲ ਵਿੱਚ ਜੋ ਘਟਨਾ ਵਾਪਰੀ ਹੈ ਉਸ ਨੇ ਗੁਰੂ ਅਤੇ ਚੇਲੇ ਦੇ ਰਿਸ਼ਤੇ ਉੱਪਰ ਵੀ ਇੱਕ ਕਲੰਕ ਲਗਾ ਦਿੱਤਾ ਹੈ । ਮਾਮਲਾ ਯਮੁਨਾਨਗਰ ਦੇ ਸਵਾਮੀ ਵਿਵੇਕਾਨੰਦ ਸਕੂਲ ਦਾ ਹੈ ਜਿੱਥੇ ਕਿ ਸਕੂਲ ਦੇ ਪ੍ਰਿੰਸੀਪਲ ਵੱਲੋਂ ਇੱਕ ਵਿਦਿਆਰਥੀ ਨੂੰ ਕਿਸੇ ਕਾਰਨ ਕਰਕੇ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਸੀ । ਪ੍ਰਿੰਸੀਪਲ ਦੇ ਇਸ ਫੈਸਲੇ ਤੇ ਵਿਦਿਆਰਥੀ ਨੇ ਬਦਲਾ ਲੈਣ ਲਈ ਸ਼ਰੇਆਮ ਸਕੂਲ ਆ ਕੇ ਪ੍ਰਿੰਸੀਪਲ ਉੱਪਰ ਧੜਾ ਧੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਵਿਦਿਆਰਥੀ ਵੱਲੋਂ ਕੀਤੀ ਗਈ ਇਸ ਫਾਇਰਿੰਗ ਵਿੱਚ ਪ੍ਰਿੰਸੀਪਲ ਦੇ ਤਿੰਨ ਗੋਲੀਆਂ ਲੱਗੀਆਂ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲੈ ਕੇ ਜਾਇਆ ਗਿਆ ।
image
Source
ਹਸਪਤਾਲ ਲਿਜਾਏ ਜਾਣ ਤੋਂ ਬਾਅਦ ਕੁਝ ਹੀ ਸਮੇਂ ਵਿੱਚ ਪ੍ਰਿੰਸੀਪਲ ਦੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਜੋ ਪਿਸਤੌਲ ਲੈ ਕੇ ਆਇਆ ਸੀ ਉਹ ਉਸ ਦੇ ਪਿਤਾ ਦਾ ਸੀ ਜੋ ਕਿ ਇੱਕ ਫਾਇਨਾਂਸਰ ਸੀ । ਫਾਇਰਿੰਗ ਤੋਂ ਬਾਅਦ ਲੋਕਾਂ ਨੇ ਉਸ ਗੋਲੀਆਂ ਚਲਾਉਣ ਵਾਲੇ ਵਿਦਿਆਰਥੀ ਨੂੰ ਪਕੜ ਲਿਆ ਅਤੇ ਉਸ ਦੀ ਖੂਬ ਕੁੱਟਮਾਰ ਵੀ ਕੀਤੀ ਜਿਸ ਵਿੱਚ ਵਿਦਿਆਰਥੀ ਵੀ ਥੋੜ੍ਹਾ ਜ਼ਖ਼ਮੀ ਹੋ ਗਿਆ । ਪ੍ਰਿੰਸੀਪਲ ਉਪਰ ਗੋਲੀਆਂ ਚਲਾਉਣ ਵਾਲਾ ਇਹ ਵਿਦਿਆਰਥੀ ਸਕੂਲ ਵਿੱਚ 12ਵੀਂ ਜਮਾਤ ਵਿੱਚ ਪੜ੍ਹਦਾ ਸੀ । ਵਿਦਿਆਰਥੀ ਵੱਲੋਂ ਕੀਤੀ ਗਈ ਇਸ ਵਾਰਦਾਤ ਦਾ ਮੁੱਖ ਕਾਰਨ ਉਸ ਨੂੰ ਸਕੂਲ ਵਿੱਚੋਂ ਕੱਢਣਾ ਹੀ ਸੀ ।
emergency
Source
ਸਕੂਲ ਵਿੱਚੋਂ ਕੱਢੇ ਜਾਣ ਤੇ ਵਿਦਿਆਰਥੀ ਇਨ੍ਹਾਂ ਗੁੱਸੇ ਵਿੱਚ ਆ ਗਿਆ ਕਿ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਕੁਝ ਵੀ ਸੋਚਿਆ ਨਹੀਂ । ਫਿਲਹਾਲ ਪੁਲਸ ਨੇ ਉਸ ਵਿਦਿਆਰਥੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਇੱਥੇ ਇਹ ਗੱਲ ਵੀ ਚਿੰਤਾ ਕਰਨਯੋਗ ਹੈ ਕਿ ਕੀ ਅੱਜ ਕੱਲ੍ਹ ਵਿਦਿਆਰਥੀਆਂ ਦੇ ਮਨਾਂ ਵਿੱਚੋਂ ਇੱਕ ਅਧਿਆਪਕ ਦਾ ਡਰ ਬਿਲਕੁਲ ਹੀ ਖਤਮ ਹੋ ਗਿਆ ਹੈ ਜੋ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ । ਇਹ ਵਾਕਿਆ ਹੀ ਇੱਕ ਚਿੰਤਾਯੋਗ ਵਿਸ਼ਾ ਹੈ ਕਿਉਂਕਿ ਅਜਿਹੀਆਂ ਕਈ ਘਟਨਾਵਾਂ ਆਮ ਹੀ ਦੇਖਣ ਸੁਣਨ ਨੂੰ ਮਿਲਦੀਆਂ ਹਨ ਜਿਨ੍ਹਾਂ ਵਿੱਚ ਅਧਿਆਪਕ ਨੂੰ ਵਿਦਿਆਰਥੀਆਂ ਉੱਪਰ ਕੀਤੇ ਗਏ ਗੁੱਸੇ ਦਾ ਅੰਜਾਮ ਭੁਗਤਣਾ ਪੈਂਦਾ ਹੈ । ਉਸ ਵਿਦਿਆਰਥੀ ਨੂੰ ਸਕੂਲ ਵਿੱਚੋਂ ਕਿਉਂ ਕੱਢਿਆ ਗਿਆ ਇਸ ਗੱਲ ਦੀ ਹਾਲੇ ਤੱਕ ਤਾਂ ਪੁਸ਼ਟੀ ਨਹੀਂ ਹੋਈ ਪ੍ਰੰਤੂ ਇਹ ਜੋ ਵੀ ਘਟਨਾ ਹੋਈ ਬਹੁਤ ਹੀ ਮੰਦਭਾਗੀ ਹੈ ।
ਦੇਖੋ ਵੀਡੀਓ

Click Here to watch the video directly on Youtube
ਵਿਦਿਆਰਥੀ ਵੱਲੋਂ ਵਰਤਿਆ ਗਿਆ ਪਿਸਤੌਲ 32 ਬੋਰ ਸੀ ਅਤੇ ਜਦੋਂ ਵਿਦਿਆਰਥੀ ਨੇ ਆਪਣੇ ਸੀ ਪਰ ਉੱਪਰ ਗੋਲੀਆਂ ਚਲਾਈਆਂ ਉਸ ਸਮੇਂ ਪ੍ਰਿੰਸੀਪਲ ਆਪਣੇ ਦਫ਼ਤਰ ਵਿੱਚ ਬੈਠੀ ਹੋਈ ਸੀ ।

error: Content is protected !!