ਵਾਸ਼ਿੰਗਟਨ : ਅੱਜ ਦੇ ਆਧੁਨਿਕ ਯੁੱਗ ਵਿਚ ਵਿਗਿਆਨ ਨੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਹੈ ਕਿ ਕੋਈ ਵੀ ਚੀਜ਼ ਅਸੰਭਵ ਨਹੀਂ ਲਗਦੀ ਕਿਉਂਕਿ ਵਿਗਿਆਨਕ ਤਕਨੀਕਾਂ ਨੇ ਅਸੰਭਵ ਨੂੰ ਵੀ ਸੰਭਵ ਬਣਾ ਦਿੱਤਾ ਹੈ। ਹੁਣ ਵਿਗਿਆਨੀਆਂ ਨੇ ਇੱਕ ਅਜਿਹੀ ਤਕਨੀਕ ਵਿਕਸਤ ਕੀਤੀ ਹੈ, ਜਿਸ ਰਾਹੀਂ ਭਵਿੱਖ ‘ਚ ਪੁਰਸ਼ ਵੀ ਗਰਭਵਤੀ ਹੋਣ ਦਾ ਅਨੁਭਵ ਪ੍ਰਾਪਤ ਕਰ ਸਕਣਗੇ।
ਇੱਕ ਟਾਪ ਫਰਟੀਲਿਟੀ ਮਾਹਿਰ ਨੇ ਇਹ ਗੱਲ ਕਹੀ ਹੈ। ਰਿਜਲਡ ਪਾਲਸਨ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਨਾਲ ਬੱਚੇਦਾਨੀ ਸਪੁਰਦ ਕਰਨ ਦੀ ਤਕਨੀਕ ਮਜ਼ਬੂਤ ਹੋਈ ਹੈ, ਉਸ ਤੋਂ ਭਵਿੱਖ ‘ਚ ਪੁਰਸ਼ਾਂ ਨੂੰ ਵੀ ਗਰਭਵਤੀ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਰੋਜ਼ਾਨਾ ਮੇਲ ਦੀ ਰਿਪੋਰਟ ਅਨੁਸਾਰ ਡਾ. ਪਾਲਸਨ ਨੇ ਕਿਹਾ, ‘ਔਰਤਾਂ ‘ਚ ਬੱਚੇਦਾਨੀ ਦੇ ਟਰਾਂਸਪਲਾਂਟ ਦੀ ਤਕਨੀਕ ਦੀ ਸਫਲਤਾ ਦੇ ਬਾਅਦ ਆਦਮੀ ਦੇ ਤੌਰ ‘ਤੇ ਪੈਦਾ ਹੋਏ ਲੋਕਾਂ ‘ਚ ਵੀ ਇਸ ਤਕਨੀਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।’
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਟਰਾਂਸ ਵੀਮਨ ਮਤਲਬ ਪੁਰਸ਼ ਤੋਂ ਔਰਤ ਬਨਣ ਵਾਲੇ ਲੋਕਾਂ ਦੇ ਵੀ ਗਰਭਵਤੀ ਹੋਣ ਦੀ ਸੰਭਾਵਨਾ ਮਜ਼ਬੂਤ ਹੋਈ ਹੈ ਕਿਉਂਕਿ ਹੁਣ ਉਨ੍ਹਾਂ ਦੇ ਸਰੀਰ ‘ਚ ਬੱਚੇਦਾਨੀ ਨੂੰ ਸ਼ਿਫਟ ਕੀਤਾ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤਕਨੀਕ ਤੋਂ ਬਾਅਦ ਪੁਰਸ਼ ਵੀ ਬੱਚੇ ਪੈਦਾ ਕਰ ਸਕਣਗੇ ਤੇ ਇਸ ਨੂੰ ਰੱਦ ਕਰਨ ਦਾ ਕੋਈ ਵਿਗਿਆਨਿਕ ਕਾਰਨ ਨਹੀਂ ਹੈ।
ਹਾਲ ਹੀ ਦੇ ਦਿਨਾਂ ‘ਚ ਅਜਿਹੀਆ ਖਬਰਾਂ ਪੜ੍ਹਨ ਨੂੰ ਮਿਲੀਆ ਹਨ, ਜਿਨ੍ਹਾਂ ‘ਚ ਔਰਤ ਤੋਂ ਆਦਮੀ ਬਣੇ ਲੋਕਾਂ ਦੇ ਬੱਚੇ ਹਨ ਤੇ ਔਰਤ ਤੋਂ ਆਦਮੀ ਬਣੀਆ ਔਰਤਾਂ ਦੀਆਂ ਬੱਚੇਦਾਨੀਆਂ ਲਿੰਗ ਤਬਦੀਲੀ ਦੇ ਬਾਅਦ ਵੀ ਕੰਮ ਕਰ ਰਹੀਆਂ ਹਨ। ਮਹਿਲਾਵਾਂ ‘ਚ ਬੱਚੇਦਾਨੀ ਦੇ ਟਰਾਂਸਪਲਾਂਟ ਤਕਨੀਕ ਦੀ ਸਫਲਤਾ ਦੇ ਬਾਅਦ ਪੁਰਸ਼ ਦੇ ਤੌਰ ‘ਤੇ ਪੈਦਾ ਹੋਏ ਲੋਕਾਂ ‘ਚ ਵੀ ਇਸ ਤਕਨੀਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਵਿਗਿਆਨਕ ਦੇ ਜ਼ਰੀਏ ਸੰਭਵ ਹੈ।