ਵਿਗਿਆਨੀਆਂ ਨੇ ਦਿੱਤੀ ਚਿਤਾਵਨੀ- ਅਗਲੇ ਸਾਲ ਧਰਤੀ ਤੇ ਮੱਚ ਸਕਦੀ ਹੈ ਭਿਆਨਕ ਤਬਾਹੀ ਕਿਓਂ ਕੇ …..

ਵਾਸ਼ਿੰਗਟਨ : ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਸਾਲ ਦੁਨੀਆ ਭਰ ਵਿਚ ਜਲਦੀ-ਜਲਦੀ ਵਿਨਾਸ਼ਕਾਰੀ ਭੂਚਾਲ ਆ ਸਕਦੇ। ਅਜਿਹਾ ਪ੍ਰਿਥਵੀ ਦੀ ਚੱਕਰ ਲਗਾਉਣ ਦੀ ਰਫ਼ਤਾਰ ਦੇ ਕਾਰਨ ਸੰਭਵ ਹੋ ਸਕਦਾ ਹੈ। ਕਵਾਟਰਜ਼ ਦੀ ਇੱਕ ਰਿਪੋਰਟ ਦੀ ਮੰਨੀਏ ਤਾਂ 2018 ਵਿਚ 15-20 ਦੀ ਜਗ੍ਹਾ ਔਸਤਨ 25-30 ਵੱਡੇ ਭੂਚਾਲ ਆ ਸਕਦੇ ਹਨ ਜੋ ਵੱਡੀ ਤਬਾਹੀ ਮਚਾ ਸਕਦੇ ਹਨ।ਰਾਬਰਟ ਬਿਲਹਮ, ਕੋਲੋਰੇਡੋ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਮੋਂਟਾਨਾ ਦੇ ਰਿਬੈਕਾ ਨੇ ਇੱਕ ਸਟੱਡੀ ਵਿਚ ਪਾਇਆ ਕਿ ਸਾਲ 1990 ਤੋਂ ਲੈ ਕੇ 7 ਮੈਗਨਟਿਊਡ ਦੇ ਕਈ ਭੂਚਾਲ ਦੀ ਸਟੱਡੀ ਕਰ ਚੁੱਕੇ ਹਨ। ਉਨ੍ਹਾਂ ਨੇ ਆਪਣੀ ਸਟੱਡੀ ਦੌਰਾਨ ਇਹ ਪਾਇਆ ਕਿ ਜਦੋਂ ਵੀ ਪ੍ਰਿਥਵੀ ਦੀ ਰੋਟੇਸ਼ਨ ਯਾਨੀ ਚੱਕਰ ਲਗਾਉਣ ਦੀ ਰਫ਼ਤਾਰ ਘੱਟ ਹੁੰਦੀ ਹੈ ਤਾਂ ਕਈ ਵੱਡੇ ਭੂਚਾਲ ਰਿਕਾਰਡ ਕੀਤੇ ਗਏ।
Earthquakes can destroy Earth in next year, Scientists Alert
ਇਸੇ ਸਾਲ ਉਨ੍ਹਾਂ ਦੀ ਇਹ ਸਟੱਡੀ ਜੀਓਫਿਜ਼ੀਕਲ ਰਿਸਰਚ ਲੈਟਰ ਵਿਚ ਪ੍ਰਕਾਸ਼ਿਤ ਵੀ ਹੋ ਚੁੱਕੀ ਹੈ। ਰਾਬਰਟ ਬਿਲਹਮ ਨੇ ਅਕਤੂਬਰ ਵਿਚ ਦੱਸਿਆ ਕਿ ਧਰਤੀ ਦੀ ਰੋਟੇਸ਼ਨ ਅਤੇ ਧਰਤੀ ਦੀ ਐਕਟੀਵਿਟੀ ਵਿਚ ਬਹੁਤ ਹੀ ਮਜ਼ਬੂਤ ਸਬੰਧ ਹੈ, ਇਹੀ ਵਜ੍ਹਾ ਹੈ ਕਿ ਅਗਲੇ ਸਾਲ ਤੱਕ ਵੱਡੇ ਭੂਚਾਲ ਦੇ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ। ਧਰਤੀ ਦਾ ਰੋਟੇਸ਼ਨ ਦਿਨ ਵਿਚ ਹੀ ਕੁਝ ਮਿਲੀ ਸੈਕੰਡ ਦੇ ਲਈ ਹੁੰਦਾ ਹੈ। ਸਟੱਡੀ ਵਿਚ ਇਹ ਵੀ ਪਾਇਆ ਗਿਆ ਹੈ ਕਿ ਹਰ 32 ਸਾਲ ਵਿਚ ਵੱਡੇ ਭੂਚਾਲ ਦੀ ਗਿਣਤੀ ਵਿਚ ਵਾਧਾ ਹੁੰਦਾ ਹੈ ਅਤੇ ਕਾਰਨ ਧਰਤੀ ਦਾ ਹਲਕਾ ਜਿਹਾ ਰੋਟੇਸ਼ਨ ਹੀ ਹੁੰਦਾ ਹੈ। ਅਸਲ ਵਿਚ ਧਰਤੀ ਦੇ ਚੱਕਰ ਲਗਾਉਣ ਦੀ ਰਫ਼ਤਾਰ ਵਿਚ ਕਮੀ ਆਉਣ ਨਾਲ ਸੇਸਮਿਕ ਐਕਟੀਵਿਟੀ ਅਤੇ ਵੱਡੇ ਭੂਚਾਲ ਆਉਂਦੇ ਹਨ।Earthquakes can destroy Earth in next year, Scientists Alertਦੱਸ ਦੇਈਏ ਕਿ ਹਾਲੇ ਕੁਝ ਦਿਨ ਪਹਿਲਾਂ ਈਰਾਨ ਅਤੇ ਇਰਾਕ ਦੇ ਸਰਹੱਦੀ ਇਲਾਕੇ ‘ਚ 7.3 ਤੀਬਰਤਾ ਵਾਲਾ ਭੂਚਾਲ ਆਇਆ ਸੀ। ਭੂਚਾਲ ਤੋਂ ਬਾਅਦ ਵੱਡੀ ਗਿਣਤੀ ‘ਚ ਲੋਕਾਂ ਦੀ ਮੌਤ ਹੋਈ ਹੈ। ਈਰਾਨ ਦੇ ਸਰਕਾਰੀ ਮੀਡੀਆ ਮੁਤਾਬਕ ਪੱਛਮੀ ਇਰਾਨ ‘ਚ ਘੱਟੋ-ਘੱਟ 340 ਲੋਕਾਂ ਦੀ ਮੌਤ ਅਤੇ ਘੱਟੋ-ਘੱਟ 2500 ਲੋਕ ਜ਼ਖਮੀ ਹੋਏ ਸਨ। ਅਮਰੀਕੀ ਜਿਓਲੌਜਿਕਲ ਸਰਵੇ ਮੁਤਾਬਕ ਭੂਚਾਲ ਦਾ ਕੇਂਦਰ ਇਰਾਕੀ ਕਸਬੇ ਹਲਬਜਾ ਤੋਂ ਦੱਖਣੀ-ਪੱਛਮ ‘ਚ 32 ਕਿੱਲੋਮੀਟਰ ਦੂਰ ਸਥਿਤ ਸੀ। ਈਰਾਨੀ ਮੀਡੀਆ ਮੁਤਾਬਕ ਭੂਚਾਲ ਦੇ ਝਟਕੇ ਕਈ ਸੂਬਿਆਂ ‘ਚ ਮਹਿਸੂਸ ਕੀਤੇ ਗਏ। ਕਈ ਥਾਵਾਂ ‘ਤੇ ਬਿਜਲੀ ਦੀ ਸਪਲਾਈ ‘ਤੇ ਅਸਰ ਪਿਆ।Earthquakes can destroy Earth in next year, Scientists Alertਭੂਚਾਲ ਦੇ ਝਟਕੇ ਤੁਰਕੀ, ਇਜ਼ਰਾਇਲ ਤੇ ਕੁਵੈਤ ‘ਚ ਵੀ ਮਹਿਸੂਸ ਕੀਤੇ ਗਏ। ਈਰਾਨ ਦੇ ਰੈੱਡ ਕ੍ਰੇਸੈਂਟ ਆਰਗਨਾਈਜੇਸ਼ਨ ਮੁਤਾਬਕ ਭੂਚਾਲ ਨਾਲ 8 ਪਿੰਡਾਂ ਦਾ ਨੁਕਸਾਨ ਹੋਇਆ ਹੈ। ਐਮਰਜੈਂਸੀ ਸਰਵਿਸ ਚੀਫ਼ ਪੀਰ ਹੋਸੈਨ ਕੁਲੀਵੰਡ ਮੁਤਾਬਕ ਲੈਂਡਸਲਾਈਡੰਗ ਕਾਰਨ ਰਾਹਤ ਕਾਰਜ ਪ੍ਰਭਾਵਿਤ ਹੋ ਰਿਹਾ। ਸਰਕਾਰੀ ਮੀਡੀਆ ਨੇ ਕੋਰੋਨਰ ਦਫਤਰ ਦੇ ਹਵਾਲੇ ਤੋਂ ਦੱਸਿਆ ਕਿ 7.3 ਦੀ ਤੀਬਰਤਾ ਵਾਲੇ ਭੂਚਾਲ ਵਿਚ ਘੱਟੋ-ਘੱਟ 2530 ਲੋਕ ਜ਼ਖਮੀ ਹੋਏ ਹਨ। ਪਿਛਲੇ ਅੰਕੜੇ ਵਿਚ 207 ਲੋਕਾਂ ਦੇ ਮਾਰੇ ਜਾਣ ਅਤੇ 1700 ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ।Earthquakes can destroy Earth in next year, Scientists Alertਅਮਰੀਕੀ ਭੂ-ਵਿਗਿਆਨੀ ਸਰਵੇਖਣ ਮੁਤਾਬਕ 7.3 ਦੀ ਤੀਬਰਤਾ ਵਾਲੇ ਇਸ ਭੂਚਾਲ ਦਾ ਕੇਂਦਰ ਇਰਾਕੀ ਸ਼ਹਿਰ ਹਲਬਜ਼ਾ ਤੋਂ 31 ਕਿਲੋਮੀਟਰ ਦੂਰ ਸੀ, ਈਰਾਨ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਭੂਚਾਲ ਕਾਰਨ ਕਈ ਇਲਾਕਿਆਂ ਵਿਚ ਜਾਨਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਯੂ.ਐਸ. ਜਿਓਲਾਜੀਕਲ ਸਰਵੇ ਦਾ ਕਹਿਣਾ ਹੈ ਕਿ ਈਰਾਨ ਅਤੇ ਇਰਾਕ ਵਿਚਾਲੇ ਸਰਹੱਦੀ ਖੇਤਰ ਵਿਚ 7.2 ਦੀ ਤੀਬਰਤਾ ਵਾਲਾ ਭੂਚਾਲ ਆਇਆ ਹੈ।Earthquakes can destroy Earth in next year, Scientists Alertਈਰਾਨ ਦੇ ਸਰਕਾਰੀ ਮੀਡੀਆ ਨੇ ਦੱਸਿਆ ਹੈ ਕਿ ਭੂਚਾਲ ਦੇ ਤੇਜ਼ ਝਟਕਿਆਂ ਤੋਂ ਬਾਅਦ ਕਈ ਸ਼ਹਿਰਾਂ ਵਿਚ ਲੋਕ ਘਰਾਂ ਵਿਚੋਂ ਨਿਕਲ ਆਏ। ਕਈ ਥਾਵਾਂ ਉੱਤੇ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ। ਘਰਾਂ ਦੇ ਡਿੱਗਣ ਅਤੇ ਲੋਕਾਂ ਦੇ ਦਬ ਜਾਣ ਨਾਲ ਮੌਤਾਂ ਹੋਈਆਂ ਹਨ। ਇਰਾਕੀ ਕੁਰਦਿਸਤਾਨ ਵਿਚ ਵੀ ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਦਹਿਸ਼ਤ ਵਿਚ ਘਰ ਛੱਡ ਕੇ ਬਾਹਰ ਭੱਜੇ। ਈਰਾਨ ਤੋਂ ਆਈ ਰਿਪੋਰਟ ਮੁਤਾਬਕ ਇਰਾਕ ਵਿਚ ਵੀ 6 ਤੋਂ 10 ਲੋਕਾਂ ਦੀ ਜਾਨ ਗਈ ਹੈ। ਹਾਲਾਂਕਿ ਇਰਾਕ ਤੋਂ ਜਾਨ-ਮਾਲ ਦੇ ਨੁਕਸਾਨ ਦੀ ਕੋਈ ਪੁਖ਼ਤਾ ਖ਼ਬਰ ਨਹੀਂ ਹੈ। ਭੂਚਾਲ ਦਾ ਕੇਂਦਰ ਇਰਾਕ ਦੇ ਕਸਬੇ ਹਲਬਜ਼ਾ ਤੋਂ ਦੱਖਣੀ-ਪੱਛਮ ਵਿਚ 32 ਕਿਲੋਮੀਟਰ ਦੂਰ ਸੀ।

error: Content is protected !!