ਵਿਆਹ ਦੀ ਜਾਗੋ ਦੌਰਾਨ ਚੱਲੀ ਗੋਲੀ ਨਾਲ ਨੌਜਵਾਨ ਲੜਕੀ ਦੀ ਮੌਤ
ਵਿਆਹ ਸਮਾਰੋਹ ਦੇ ਇਕ ਪ੍ਰੋਗਰਾਮ ਦੌਰਾਨ ਗੋਲੀ ਲੱਗਣ ਨਾਲ ਲੜਕੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਛੱਤਾ ਬਾਜ਼ਾਰ ‘ਚ ਬੀਤੀ ਰਾਤ 11 ਵਜੇ ਦੇ ਕਰੀਬ ਇਕ ਲੜਕੀ ਦੇ ਵਿਆਹ ਸਮਾਰੋਹ ਦੇ ਚਲਦਿਆਂ ਜਾਗੋ ਕੱਢੀ ਜਾ ਰਹੀ ਸੀ

ਕਿ ਇਸ ਦੌਰਾਨ ਗੁਆਂਢ ‘ਚ ਰਹਿਣ ਵਾਲੀ ਲੜਕੀ ਸਾਕਸ਼ੀ ਅਰੋੜਾ (20) ਐੱਮ.ਬੀ.ਏ. ਦੀ ਵਿਦਿਆਰਥਣ ਆਪਣੇ ਘਰ ਦੀ ਛੱਤ ‘ਤੇ ਖੜ੍ਹੀ ਹੋ ਕੇ ਜਾਗੋ ਦੇਖ ਰਹੀ ਸੀ।

ਕੱਢੀ ਗਈ ਜਾਗੋ ਦੇ ਸਮਾਰੋਹ ਦੌਰਾਨ ਲਾੜੀ ਦੇ ਪਿਤਾ ਨੇ ਗੋਲੀ ਚਲਾ ਦਿੱਤੀ, ਜੋ ਛੱਤ ‘ਤੇ ਖੜ੍ਹੀ ਸਾਕਸ਼ੀ ਦੇ ਜਾ ਲੱਗੀ। ਇਸੇ ਦੌਰਾਨ ਉਸ ਦੀ ਮੌਤ ਹੋ ਗਈ।

ਜ਼ਿਕਰਯੋਗ ਹੈ ਕਿ ਸਾਕਸ਼ੀ ਦਾ ਅੱਜ ਪੇਪਰ ਸੀ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਦੀ ਭਾਲ ਜਾਰੀ ਹੈ।

Sikh Website Dedicated Website For Sikh In World
