ਮੁੱਲਾਂਪੁਰ ਦਾਖਾ:-ਪੱਛਮੀ ਸੱਭਿਅਤਾ ਦੇ ਵਧਦੇ ਪ੍ਰਭਾਵ ਨੇ ਸਾਡੇ ਸਮਾਜ ਨੂੰ ਬੁਰੀ ਤਰ੍ਹਾਂ ਨਾਲ ਜਕੜ ਕੇ ਰੱਖ ਦਿੱਤਾ ਹੈ।ਨੌਜਵਾਨ ਪੀੜ੍ਹੀ ਵੱਲੋਂ ਪਵਿੱਤਰ ਰਿਸ਼ਤਿਆਂ ਦਾ ਘਾਣ ਕੀਤਾ ਜਾ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ ਇਕ ਪ੍ਰਵਾਸੀ ਮਜ਼ਦੂਰ ਆਪਣੀ ਹੀ ਮਾਸੀ ਨੂੰ ਲੈ ਕੇ ਰਫੂ ਚੱਕਰ ਹੋ ਗਿਆ।ਜਿਸ ਦਾ 25 ਸਤੰਬਰ ਨੂੰ ਵਿਆਹ ਰੱਖਿਆ ਹੋਇਆ ਸੀ।ਮਿਲੀ ਜਾਣਕਾਰੀ ਅਨੁਸਾਰ ਮੰਡੀ ਮੁੱਲਾਂਪੁਰ ਵਿਖੇ ਰਹਿ ਰਹੇ ਪ੍ਰਵਾਸੀ ਮਜ਼ਦੂਰ ਨੇ ਆਪਣੀ ਧੀ ਦਾ ਵਿਆਹ 25 ਸਤੰਬਰ ਨੂੰ ਤੈਅ ਕੀਤਾ ਸੀ।

ਲੜਕੇ ਵਾਲਿਆਂ ਦੇ ਸਾਰੇ ਸ਼ਗਨ ਸਵਾਰਥ ਪੂਰੇ ਕਰਦਿਆਂ ਨਕਦੀ ਪੇਸ਼ਗੀ ਵੀ ਦੇ ਦਿੱਤੀ ਸੀ ਅਤੇ ਭਵਨ ਬੁੱਕ ਕਰਵਾ ਕੇ ਦੋਵਾਂ ਧਿਰਾਂ ਵੱਲੋਂ ਸ਼ਹਿਰ ਵਿਚ ਵਿਆਹ ਦੇ ਕਾਰਡ ਵੀ ਵੰਡ ਦਿੱਤੇ ਗਏ ਸਨ। ਦੋਵਾਂ ਘਰਾਂ ਵਿਚ ਖੁਸ਼ੀ ਦਾ ਮਾਹੌਲ ਸੀ। ਬੀਤੇ ਸੋਮਵਾਰ ਸ਼ਾਮ ਨੂੰ ਵਿਆਹ ਵਾਲੀ ਲੜਕੀ ਘਰੋਂ ਇਹ ਕਹਿ ਕੇ ਬਾਜ਼ਾਰ ਚਲੀ ਗਈ ਕਿ ਉਸ ਨੇ ਕੁਝ ਸਾਮਾਨ ਖਰੀਦ ਕੇ ਲਿਆਉਣਾ ਹੈ ਪਰ ਜਦੋਂ ਲੜਕੀ ਦੇਰ ਰਾਤ ਤੱਕ ਘਰ ਨਾ ਪੁੱਜੀ ਤਾਂ ਉਸ ਦੀ ਕਾਫੀ ਤਲਾਸ਼ ਕੀਤੀ ਗਈ। ਬਾਅਦ ‘ਚ ਪਤਾ ਲੱਗਾ ਕਿ ਉਸ ਦਾ ਭਾਣਜਾ ਜੋ ਅਕਸਰ ਹੀ ਘਰ ਆਉਂਦਾ-ਜਾਂਦਾ ਸੀ, ਉਸੇ ਦਿਨ ਤੋਂ ਗਾਇਬ ਹੈ ਅਤੇ ਉਨ੍ਹਾਂ ਦੇ ਪ੍ਰੇਮ ਪ੍ਰਸੰਗ ਦਾ ਖੁਲਾਸਾ ਵੀ ਹੋ ਗਿਆ।

ਮਾਸੀ-ਭਾਣਜਾ ਫਰਾਰ ਹੋਣ ਦੀ ਖ਼ਬਰ ਭਾਵੇਂ ਸ਼ਹਿਰ ਵਿਚ ਅੱਗ ਵਾਂਗ ਫੈਲ ਗਈ ਹੈ ਪਰ ਪੀੜਤ ਪਰਿਵਾਰ ਨਾਮੋਸ਼ੀ ਦਾ ਮਾਰਿਆ ਪੁਲਸ-ਪ੍ਰਸ਼ਾਸਨ ਅਤੇ ਸਰਕਾਰੇ-ਦਰਬਾਰੇ ਪਹੁੰਚ ਕਰਨ ਤੋਂ ਕੰਨੀ ਕਤਰਾ ਰਿਹਾ ਹੈ ਅਤੇ ਆਪਣੀ ਦਾਅ ‘ਤੇ ਲੱਗੀ ਇੱਜ਼ਤ ਨੂੰ ਬਚਾਉਣ ਲਈ ਕਿਸੇ ਹੋਰ ਲੜਕੀ ਦੀ ਸ਼ਾਦੀ ਮੰਗੇਤਰ ਲੜਕੇ ਨਾਲ ਕਰਨ ਦੀ ਸੋਚ ਰਿਹਾ ਹੈ, ਜਿਸ ਦੀ ਸ਼ਹਿਰ ਵਿਚ ਖੂਬ ਚਰਚਾ ਹੈ।
Sikh Website Dedicated Website For Sikh In World
