ਪਟਿਆਲਾ (ਇੰਦਰਜੀਤ ਬਕਸ਼ੀ) — ਰਾਜਪੁਰਾ ਰੋਡ ‘ਤੇ ਗੋਬਿੰਦ ਬਾਗ ‘ਚ ਇਕ 17 ਸਾਲਾ ਦੀ ਲੜਕੀ ਦਾ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਹੈਰਾਨੀਜਨਕ ਗੱਲ ਇਹ ਹੈ ਕਿ ਗੈਂਗਰੇਪ ‘ਚ ਇਕ ਨਾਬਾਲਗ ਦੋਸ਼ੀ ਵੀ ਸ਼ਾਮਲ ਹੈ, ਜਿਸ ਨੂੰ ਲੁਧਿਆਣਾ ਦੇ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ। ਇਸ ਦੇ ਇਲਾਵਾ ਬਾਕੀ 3 ਨੌਜਵਾਨਾਂ ਨੂੰ ਵੀ ਸ਼ਨੀਵਾਰ ਨੂੰ ਸਪੇਸ਼ਲ ਕੋਰਟ ‘ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੇ 7 ਅਕਤੂਬਰ ਤਕ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਗੋਬਿੰਦ ਬਾਗ ‘ਚ ਦੋਸ਼ੀ ਨਾਬਾਲਗ ਵਿਸ਼ੂ ਦੇ ਘਰ ‘ਚ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
 ਇਸ ਦੇ ਇਲਾਵਾ ਬਾਕੀ 3 ਨੌਜਵਾਨਾਂ ਨੂੰ ਵੀ ਸ਼ਨੀਵਾਰ ਨੂੰ ਸਪੇਸ਼ਲ ਕੋਰਟ ‘ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੇ 7 ਅਕਤੂਬਰ ਤਕ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਗੋਬਿੰਦ ਬਾਗ ‘ਚ ਦੋਸ਼ੀ ਨਾਬਾਲਗ ਵਿਸ਼ੂ ਦੇ ਘਰ ‘ਚ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਪੁਲਸ ਅਧਿਕਾਰੀਆਂ ਦੇ ਮੁਤਾਬਕ ਪੀੜਤ ਲੜਕੀ ਬਿਸ਼ਨ ਨਗਰ ਦੇ ਇਕ ਡੇਂਟਲ ਕਲੀਨਿਕ ‘ਚ ਨੌਕਰੀ ਕਰਦੀ ਹੈ। 16 ਸਤੰਬਰ ਦੀ ਆਪਣੇ ਕੰਮ ਜਾ ਰਹੀ ਸੀ ਕਿ ਉਸ ਦੀ ਸਹੇਲੀ ਦਾ ਦੋਸਤ ਯੋਗੇਸ਼ ਕੁਮਾਰ ਉਰਫ ਹੈਰੀ ਨਿਵਾਸੀ ਬਾਬਾ ਦੀਪ ਸਿੰਘ ਨਗਰ ਮੋਟਰਸਾਈਕਲ ‘ਤੇ ਆਇਆ ਤੇ ਉਸ ਨੂੰ 10 ਹਜ਼ਾਰ ਰੁਪਏ ਦੀ ਤਨਖਾਹ ਵਾਲੀ ਨੌਕਰੀ ਦਿਵਾਉਣ ਦੀ ਗੱਲ ਕਹਿ ਕੇ ਉਸ ਨੂੰ ਆਪਣੇ ਮੋਟਰਸਾਈਕਲ ‘ਤੇ ਬਿਠਾ ਵੱਡੀ ਨਦੀ ਪਾਰ ਗੋਬਿੰਦ ਬਾਗ ਸਥਿਤ ਵਿਸ਼ੂ ਦੇ ਘਰ ਲੈ ਗਿਆ, ਜਿਥੇ ਚਾਰਾਂ ਦੋਸ਼ੀਆਂ ਨੇ ਇਸ ਘਟੀਆਂ ਕੰਮ ਨੂੰ ਬੇਰਹਿਮੀ ਨਾਲ ਅੰਜਾਮ ਦਿੱਤਾ ਗਿਆ।
ਅਗਲੇ ਦਿਨ 17 ਸੰਤਬਰ ਦੀ ਸਵੇਰ ਜਦ ਉਸ ਦੀ ਪੀੜਤ ਲੜਕੀ ਦੀ ਅੱਖ ਖੁੱਲੀ ਤਾਂ ਉਹ ਕਿਸੇ ਤਰ੍ਹਾਂ ਬਾਰਾਦਰੀ ਪਹੁੰਚੀ। ਐੱਸ. ਐੱਸ. ਓ. ਥਾਣਾ ਅਨਾਜ ਮੰਡੀ ਨੇ ਦੱਸਿਆ ਕਿ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਪੁਲਸ ਨੇ ਹਿਰਾਸਤ ‘ਚ ਲੈ ਕੇ ਕੋਰਟ ‘ਚ ਪੇਸ਼ ਕੀਤਾ ਤੇ ਅਦਾਲਤ ਨੇ ਇਨ੍ਹਾਂ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ।
 Sikh Website Dedicated Website For Sikh In World
Sikh Website Dedicated Website For Sikh In World