ਵਕੀਲ ਦੀ ਆਹ ਗੱਲ੍ਹ ਸੁਣਦਿਆਂ ਹੀ ਜੱਜ ਸਾਹਿਬ ਨੇ …….

ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ‘ਤੇ ਬਲਾਤਕਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਉਨ੍ਹਾਂ ਨੇ ਕਈ ਦਿਨਾਂ ਦੀ ਲੁਕਾ ਛਿਪੀ ਤੋਂ ਬਾਅਦ ਗੁਰਦਾਸਪੁਰ ਦੀ ਅਦਾਲਤ ਵਿਚ ਸਮਰਪਣ ਕਰ ਦਿੱਤਾ ਸੀ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ 10 ਅਕਤੂਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਮੰਗਲਵਾਰ ਨੂੰ ਗੁਰਦਾਸਪੁਰ ਦੇ ਸਿਟੀ ਥਾਣੇ ਦੀ ਪੁਲਸ ਵੱਲੋਂ ਭਾਰੀ ਪੁਲਸ ਸੁਰੱਖਿਆ ਬਲ ਦੇ ਨਾਲ ਲੰਗਾਹ ਨੂੰ ਮਾਨਯੋਗ ਮੋਹਿਤ ਬਾਂਸਲ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ।ਗੁਰਦਾਸਪੁਰ ਦੀ ਅਦਾਲਤ ਨੇ ਅੱਜ ਉਨ੍ਹਾਂ ਨੂੰ ਤਿੰਨ ਦਿਨ ਹੋਰ ਪੁਲਿਸ ਹਿਰਾਸਤ ‘ਚ ਰਹਿਣਾ ਹੋਵੇਗਾ। ਬੀਤੇ ਕਲ੍ਹ ਲੰਗਾਹ ਨੂੰ ਰਿਮਾਂਡ ਸਮਾਪਤ ਹੋਣ ‘ਤੇ ਅਦਾਲਤ ਵਿਚ ਪੇਸ਼ ਕੀਤਾ ਤਾਂ ਅਦਾਲਤ ਨੇ ਊਸਨੂੰ ਮੰਗਲਵਾਰ ਨੂੰ ਮੁੜ ਪੇਸ਼ ਕਰਨ ਲਈ ਕਿਹਾ ਸੀ। ਅੱਜ ਅਦਾਲਤ ਨੇ ਲੰਗਾਹ ਨੂੰ ਤਿੰਨ ਦਿਨ ਹੋਰ ਪੁਲਿਸ ਅਦਾਲਤ ‘ਚ ਭੇਜ ਦਿੱਤਾ ਹੈ।ਪੁਲਸ ਦੇ ਸਰਕਾਰੀ ਵਕੀਲ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਪੀੜਤ ਮਹਿਲਾ ਜੋ ਇਕ ਵਿਧਵਾ ਪੁਲਸ ਕਾਂਸਟੇਬਲ ਹੈ ਨੇ ਸ਼ਿਕਾਇਤ ‘ਚ ਕਿਹਾ ਕਿ ਸੁੱਚਾ ਸਿੰਘ ਲੰਗਾਹ ਉਸ ਨੂੰ ਮੋਹਾਲੀ ਤੇ ਚੰਡੀਗੜ੍ਹ ਲੈ ਕੇ ਜਾਂਦਾ ਸੀ। ਉਥੇ ਵਕੀਲ ਨੇ ਇਹ ਵੀ ਕਿਹਾ ਕਿ ਸੁੱਚਾ ਸਿੰਘ ਲੰਗਾਹ ਨੇ ਪੀੜਤਾ ਦੀ ਇਕ ਏਕੜ ਜ਼ਮੀਨ ਵੀ ਵੇਚੀ ਸੀ ਅਤੇ ਉਸ ਜ਼ਮੀਨ ਦੀ ਰਾਸ਼ੀ ਲਗਭਗ 32 ਲੱਖ ਵੀ ਪੀੜਤਾ ਨੂੰ ਨਹੀਂ ਦਿੱਤੀ ਗਈ ਹੈ।ਉਹ ਰਾਸ਼ੀ ਵੀ ਬਰਾਮਦ ਕਰਨੀ ਅਜੇ ਬਾਕੀ ਹੈ। ਇਸ ਲਈ ਪੁਲਸ ਰਿਮਾਂਡ ਬਹੁਤ ਜ਼ਰੂਰੀ ਹੈ, ਜਿਸ ‘ਤੇ ਸੁੱਚਾ ਸਿੰਘ ਲੰਗਾਹ ਦੇ ਵਕੀਲ ਨੇ ਪੁਲਸ ਰਿਮਾਂਡ ਦਿੱਤੇ ਜਾਣ ਦਾ ਵਿਰੋਧ ਵੀ ਕੀਤਾ ਪਰ ਅਦਾਲਤ ਨੇ ਲੰਗਾਹ ਨੂੰ ਹੋਰ ਤਿੰਨ ਦਿਨ ਲਈ ਪੁਲਸ ਰਿਮਾਂਡ ਵਿਚ ਭੇਜਣ ਦਾ ਹੁਕਮ ਸੁਣਾਇਆਵਰਨਯੋਗ ਹੈ ਕਿ ਵਿਜੀਲੈਂਸ ਵਿੰਗ ਵਿਚ ਤਾਇਨਾਤ ਇਕ ਔਰਤ ਮੁਲਾਜਮ ਵੱਲੋਂ ਸੁੱਚਾ ਸਿੰਘ ਲੰਗਾਹ ‘ਤੇ ਸਾਲਾਂ ਸਾਲ ਬਲਾਤਕਾਰ ਕਰਨ ਤੇ ਉਸ ਨੂੰ ਧਮਕਾਉਣ ਤੇ ਧੋਖਾਧੜੀ ਕੀਤੇ ਜਾਣ ਜਿਹੇ ਗੰਭੀਰ ਇਲਜਾਮ ਲਗਾਉਂਦੇ ਹੋਏ ਉਸ ਦੀ ਇਕ ਵੀਡੀਓ ਸਬੂਤ ਵਜੋਂ ਪੁਲਿਸ ਪਾਸ ਪੇਸ਼ ਕੀਤੀ ਸੀ। ਜਿਸ ਮਗਰੋਂ 29 ਸਤੰਬਰ ਨੂੰ ਗੁਰਦਾਸਪੁਰ ਸਿਟੀ ਥਾਣੇ ਵਿਚ ਪੁਲਿਸ ਨੇ ਲੰਗਾਹ ਖਿਲਾਫ ਕੇਸ ਦਰਜ ਕਰ ਲਿਆ ਸੀ।

error: Content is protected !!