ਲੰਗਾਹ ਮਾਮਲੇ ਤੇ ਦੇਖੋ ਸ਼ਿਕਾਇਤ ਕਰਤਾ ਔਰਤ ਕਹਿੰਦੀ ਮੈਂ ਤਾ ਕਦੇ। ……

ਲੰਗਾਹ ਮਾਮਲੇ ਤੇ ਦੇਖੋ ਸ਼ਿਕਾਇਤ ਕਰਤਾ ਔਰਤ ਕਹਿੰਦੀ ਮੈਂ ਤਾ ਕਦੇ। ……

 

ਜਬਰ ਜਨਾਹ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਮਾਮਲੇ ‘ਚ ਅੱਜ ਇਕ ਨਵਾਂ ਮੋੜ ਸਾਹਮਣੇ ਆਇਆ ਹੈ | ਜ਼ਿਕਰਯੋਗ ਹੈ ਕਿ ਅੱਜ ਇਸ ਮਾਮਲੇ ਨੂੰ ਲੈ ਕੇ ਐਡੀਸ਼ਨਲ ਤੇ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ‘ਚ ਸੁੱਚਾ ਸਿੰਘ ਲੰਗਾਹ ਦੀ ਪੇਸ਼ੀ ਸੀ |

ਇਸ ਦੌਰਾਨ ਮੁੱਦਈ ਧਿਰ ਦੀ ਔਰਤ ਵਲੋਂ ਅਦਾਲਤ ਨੂੰ ਆਪਣੇ ਬਿਆਨ ਕਲਮਬੱਧ ਕਰਵਾਏ ਗਏ | ਬਿਆਨ ਕਲਮਬੱਧ ਕਰਵਾਉਂਦੇ ਹੋਏ ਔਰਤ ਨੇ ਦੱਸਿਆ ਕਿ ਗੁਰਦਾਸਪੁਰ ਦੀਆਂ ਜ਼ਿਮਨੀ ਚੋਣਾਂ ਦੇ ਚੱਲਦਿਆਂ ਪੁਲਿਸ ਅਤੇ ਕੁਝ ਹੋਰ ਵਿਅਕਤੀਆਂ ਨੇ ਜ਼ਬਰਦਸਤੀ ਮੇਰੇ ਕੋਲੋਂ ਸੁੱਚਾ ਸਿੰਘ ਲੰਗਾਹ ਿਖ਼ਲਾਫ਼ ਸ਼ਿਕਾਇਤ ਦਰਜ ਕਰਵਾਈ ਸੀ

ਜਦੋਂ ਕਿ ਮੈਂ ਇਸ ਤੋਂ ਪਹਿਲਾਂ ਕਦੇ ਵੀ ਸੁੱਚਾ ਸਿੰਘ ਲੰਗਾਹ ਨੂੰ ਨਾ ਹੀ ਮਿਲੀ ਹਾਂ ਅਤੇ ਨਾ ਹੀ ਜਾਣਦੀ ਹਾਂ | ਉਨ੍ਹਾਂ ਕਿਹਾ ਕਿ ਵੀਡੀਓ ਵਿਚਲੀ ਦਿਖਾਈ ਗਈ ਔਰਤ ਉਹ ਨਹੀਂ ਹੈ ਅਤੇ ਨਾ ਹੀ ਉਹ ਵੀਡੀਓ ਵਿਚਲੇ ਦਿਖਾਏ ਗਏ ਵਿਅਕਤੀ ਨੂੰ ਜਾਣਦੀ ਹੈ | ਇਸ ਵੀਡੀਓ ਨੂੰ ਆਧਾਰ ਬਣਾ ਕੇ ਪੁਲਿਸ ਵਲੋਂ ਜੋ ਮਾਮਲਾ ਦਰਜ ਕੀਤਾ ਗਿਆ ਹੈ,

 ਉਸ ਸਬੰਧੀ ਉਹ ਕੁਝ ਨਹੀਂ ਜਾਣਦੀ ਸੀ | ਮੁੱਦਈ ਧਿਰ ਦੀ ਔਰਤ ਵਲੋਂ ਕਲਮਬੱਧ ਕਰਵਾਏ ਇਨ੍ਹਾਂ ਬਿਆਨਾਂ ਤੋਂ ਬਾਅਦ ਸਿਆਸੀ ਖੇਮੇ ‘ਚ ਉਥਲ-ਪੁਥਲ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੀ ਪੁਲਿਸ ਦੀਆਂ ਮੁਸ਼ਕਿਲਾਂ ਵੀ ਵੱਧ ਸਕਦੀਆਂ ਹਨ | ਇਸ ਸਬੰਧੀ ਐਡਵੋਕੇਟ ਕਰਨਜੀਤ ਸਿੰਘ ਨੇ ਕਿਹਾ ਕਿ ਔਰਤ ਵਲੋਂ ਸਹੀ ਅਤੇ

ਸੱਚ ਦੇ ਆਧਾਰ ‘ਤੇ ਆਪਣੇ ਬਿਆਨ ਕਲਮਬੱਧ ਕਰਵਾਏ ਹਨ | ਜ਼ਿਕਰਯੋਗ ਹੈ ਕਿ ਅਦਾਲਤ ਨੇ ਇਸ ਮਾਮਲੇ ਦੇ ਚੱਲਦਿਆਂ ਸੁੱਚਾ ਸਿੰਘ ਲੰਗਾਹ ਦੀ ਅਗਲੀ ਪੇਸ਼ੀ ਦੀ ਤਰੀਕ 12 ਮਾਰਚ ਦੀ ਤੈਅ ਕੀਤੀ ਹੈ | ਆਸਾਰ ਜਤਾਏ ਜਾ ਰਹੇ ਹਨ ਇਨ੍ਹਾਂ ਬਿਆਨਾਂ ਦੇ ਆਧਾਰ ‘ਤੇ ਸੁੱਚਾ ਸਿੰਘ ਲੰਗਾਹ ਦੀਆਂ ਮੁਸ਼ਕਿਲਾਂ ‘ਤੇ ਵਿਰਾਮ ਚਿੰਨ੍ਹ ਲੱਗ ਸਕਦਾ ਹੈ |

error: Content is protected !!