ਲੰਗਾਹ ਬਾਰੇ ਇਹ ਕੀ ਕਹਿ ਗਏ ਭਗਵੰਤ ਮਾਨ….

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬਲਾਤਕਾਰ ਦੇ ਇਲਜ਼ਾਮ ਦਾ ਸਾਹਮਣਾ ਕਰ ਰਹੇ ਸਾਬਕਾ ਅਕਾਲੀ ਮੰਤਰੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਪੀੜਤਾ ਵੱਲੋਂ ਪੁਲਿਸ ਨੂੰ ਖ਼ੁਦ ਹੀ ਸਬੂਤ ਦੇਣ ਦਾ ਮਤਲਬ ਹੈ ਕਿ ਅਜਿਹੇ ਵੱਡੇ ਲੋਕ ਕਾਨੂੰਨ ਨੂੰ ਕਿਸ ਤਰ੍ਹਾਂ ਤੋੜ-ਮਰੋੜ ਕੇ ਵਰਤਦੇ ਹਨ।

ਆਪਣੇ ਸੰਸਦੀ ਖੇਤਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਆਏ ਭਗਵੰਤ ਮਾਨ ਨੇ ਕਿਹਾ ਕਿ ਸੁੱਚਾ ਸਿੰਘ ਲੰਗਾਹ, ਬਿਕਰਮ ਮਜੀਠੀਆ ਤੇ ਵਿਰਸਾ ਸਿੰਘ ਵਲਟੋਹਾ ਨੇ ਆਪਣੀ ਗੁੰਡਾਗਰਦੀ ਕਰ ਕੇ ਇੱਕ ਪਿੰਡ ਵਿੱਚ ਵਿਰੋਧੀਆਂ ‘ਤੇ 100-100 ਝੂਠੇ ਕੇਸ ਕਰਵਾ ਦਿੰਦੇ ਸਨ, ਪਰ ਹੁਣ ਸਾਬਕਾ ਮੰਤਰੀ ‘ਤੇ ਦਰਜ ਹੋਏ ਬਲਾਤਕਾਰ ਵਰਗੇ ਸੰਗੀਨ ਕੇਸ ਨੂੰ ਹੀ ਝੂਠਾ ਦੱਸ ਰਹੇ ਹਨ।

ਮਾਨ ਨੇ ਕਿਹਾ ਕਿ ਆਪਣੇ ਘਰ ਅੱਗ ਲੱਗਣ ‘ਤੇ ਹੀ ਸੇਕ ਲਗਦਾ ਹੈ। ਸੁਖਬੀਰ ਬਾਦਲ ਵੱਲੋਂ ਇਸ ਮਾਮਲੇ ਨੂੰ ਗੁਰਦਾਸਪੁਰ ਚੋਣਾਂ ਨਾਲ ਜੋੜਨ ਦੇ ਮੁੱਦੇ ‘ਤੇ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਆਪ ਕੀ ਕੀ ਕਰਦਾ ਰਿਹਾ ਹੈ, ਉਹ ਰਾਜਨੀਤੀ ਨਹੀਂ, ਜੋ ਕਰਨਗੇ ਸੋ ਭਰਨਗੇ ਹੀ। 

error: Content is protected !!