ਏਅਰ ਏਸ਼ੀਆ ਦਾ ਐਲਾਨ, ਸਿਰਫ 99 ਰੁਪਏ ‘ਚ ਜਹਾਜ਼ ਦੇ ਝੂਟੇ
ਮੁੰਬਈ: ਮਲੇਸ਼ੀਆ ਆਧਾਰਤ ਉਡਾਣ ਕੰਪਨੀ ਏਅਰ ਏਸ਼ੀਆ ਨੇ ਆਪਣੀ ਕੰਪਨੀ ਦੀ ਸਭ ਤੋਂ ਵੱਡੀ ਸੇਲ ਦਾ ਐਲਾਨ ਕੀਤਾ ਹੈ। ਕੰਪਨੀ ਆਪਣੇ ਗਾਹਕਾਂ ਲਈ 99 ਰੁਪਏ ਵਿੱਚ ਕੌਮੀ ਤੇ 444 ਰੁਪਏ ਵਿੱਚ ਕੌਮਾਂਤਰੀ ਹਵਾਈ ਸਫਰ ਮੁਹੱਈਆ ਕਰਵਾ ਰਹੀ ਹੈ। ਹਾਲਾਂਕਿ, ਕੰਪਨੀ ਨੇ ਇਹ ਸਪੱਸ਼ਟ ਕੀਤਾ ਹੈ ਕਿ ਇੰਡੀਅਨ ਜੀ.ਵੀ. ਏਅਰਲਾਈਨ ਨੈੱਟਵਰਕ ਰਾਹੀਂ ਦਿੱਤੇ ਜਾ ਰਹੇ ਇਸ ਵਿਸ਼ੇਸ਼ ਥੁੜ ਮਿਆਦੀ ਆਫਰ ਦਾ ਇਹ ਮੁੱਲ ਕੇਵਲ ਹਵਾਈ ਖ਼ਰਚ ਭਾਵ ਬੇਸ ਫੇਅਰ ਦਾ ਹੈ। ਇਸ ‘ਤੇ ਲਾਗੂ ਟੈਕਸ ਆਦਿ ਵੱਖਰੇ ਤੌਰ ‘ਤੇ ਦੇਣੇ ਪੈਣਗੇ।
ਕੰਪਨੀ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਆਫਰ ਅਧੀਨ ਹਵਾਈ ਸਫਰ ਦੀ ਬੁਕਿੰਗ ਅੱਜ ਰਾਤ ਤੋਂ ਸ਼ੁਰੂ ਹੋਵੇਗੀ। ਕੰਪਨੀ ਨੇ ਸਫਰ ਦੇ ਸਮੇਂ ਨੂੰ ਅਗਲੇ ਸਾਲ ਮਈ ਤੋਂ ਲੈ ਕੇ ਜਨਵਰੀ 2019 ਤਕ ਤੈਅ ਕੀਤਾ ਹੈ। ਇਸ ਦਾ ਭਾਵ ਹੈ ਕਿ ਜੇਕਰ ਤੁਸੀਂ ਮਈ 2018 ਤੋਂ ਲੈ ਕੇ ਜਨਵਰੀ 2019 ਤਕ ਦੇ ਸਮੇਂ ਦੌਰਾਨ ਇਸ ਰਿਆਇਤੀ ਸਫਰ ਦਾ ਲਾਭ ਉਠਾ ਸਕਦੇ ਹੋ।
ਇਸ ਤੋਂ ਇਲਾਵਾ ਏਅਰ ਏਸ਼ੀਆ ਨੇ ਇਹ ਐਲਾਨ ਕੀਤਾ ਹੈ ਕਿ ਜਿਨ੍ਹਾਂ ਮੁਸਾਫਰਾਂ ਨੇ ਜੋਹੋਰ ਬਾਹਰੂ ਦੀ ਕੋਲਕਾਤਾ ਤੋਂ ਕੌਮਾਂਤਰੀ ਉਡਾਣ ਭਰਨੀ ਹੈ, ਉਨ੍ਹਾਂ ਲਈ ਜ਼ੀਰੋ ਬੇਸ ਦਾ ਆਫਰ ਲਾਗੂ ਹੈ। ਕੰਪਨੀ ਨੇ ਇਹ ਵੀ ਪੇਸ਼ਕਸ਼ ਕੀਤੀ ਹੈ ਕਿ ਜੇਕਰ ਤੁਸੀਂ ਆਪਣੇ ਨਾਲ ਗੈਸਟ ਸੀਟ ਬੁੱਕ ਕਰਨੀ ਹੈ ਤਾਂ ਸਿਰਫ ਟੈਕਸ ਦਾ ਹੀ ਭੁਗਤਾਨ ਕਰੋ ਤੇ ਫਲਾਈ ਕਰੋ।
ਦੱਸ ਦੇਈਏ ਕਿ ਜਦੋਂ ਵੀ ਤੁਸੀਂ ਹਵਾਈ ਟਿਕਟ ਖਰੀਦਦੇ ਹੋ ਤਾਂ ਇਸ ਵਿੱਚ ਜੋ ਸਫਰ ਦੀ ਲਾਗਤ ਹੁੰਦੀ ਹੈ, ਉਹ ਬਹੁਤ ਹੀ ਘੱਟ ਹੁੰਦੀ ਹੈ। ਟਿਕਟ ਦੀ ਕੀਮਤ ਦਾ ਵੱਡਾ ਹਿੱਸਾ ਹਵਾਈ ਜਹਾਜ਼ ਦੇ ਬਾਲਣ ‘ਤੇ ਲੱਗਣ ਵਾਲੇ ਸਰਚਾਰਜ, ਹਵਾਈ ਅੱਡਾ ਫੀਸ, ਟੈਕਸ ਤੇ ਹੋਰ ਲਾਗਤਾਂ ਦਾ ਹੀ ਹੁੰਦਾ ਹੈ।