ਰੋਡਵੇਜ਼ ਦੀ ਬੱਸ ਨਹਿਰ ‘ਚ ਡਿੱਗੀ, 36 ਮੌਤਾਂ…

ਪੱਛਮੀ ਬੰਗਾਲ: ਪੱਛਮੀ ਬੰਗਾਲ ਦੇ ਮੁਰਸ਼ਦਾਬਾਦ ਜ਼ਿਲ੍ਹੇ ‘ਚ ਭਿਆਨਕ ਹਾਦਸਾ ਵਾਪਰਿਆ। ਰੋਡਵੇਜ਼ ਦੀ ਬੱਸ ਪੁਲ ਦੀ ਰੇਲਿੰਗ ਤੋੜ ਕੇ ਘੋਗਰਾ ਨਹਿਰ ਵਿੱਚ ਜਾ ਡਿੱਗੀ। ਹਾਦਸੇ ਵਿੱਚ 10 ਔਰਤਾਂ ਸਣੇ 36 ਲੋਕਾਂ ਦੀ ਮੌਤ ਹੋ ਗਈ।

ਪੁਲਿਸ ਨੇ ਦੱਸਿਆ ਕਿ ਉੱਤਰੀ ਬੰਗਾਲ ਰਾਜ ਆਵਾਜਾਈ ਨਿਗਮ ਦੀ ਬੱਸ ਨਦੀਆ ਜ਼ਿਲ੍ਹੇ ਵਿੱਚ ਸ਼ਿਕਾਰਪੁਰ ਵਿੱਚ ਮਾਲਦਾ ਜਾ ਰਹੀ ਸੀ। ਪੁਲਿਸ ਦੇ ਦੇਰੀ ਨਾਲ ਪਹੁੰਚਣ ਕਰਕੇ ਲੋਕ ਭੜਕ ਗਏ ਤੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਪੁਲਿਸ ਵਾਹਨ ਨੂੰ ਵੀ ਅੱਗ ਲਾ ਦਿੱਤੀ।

ਰਾਜ ਦੇ ਟਰਾਂਸਪੋਰਟ ਮੰਤਰੀ ਸੁਵੇਂਦੂ ਅਧਿਕਾਰੀ ਨੇ ਦੱਸਿਆ ਕਿ ਪਾਣੀ ਵਿੱਚੋਂ ਬੱਸ ਕੱਢਣ ਮਗਰੋਂ 32 ਲਾਸ਼ਾਂ ਮਿਲੀਆਂ ਹਨ। ਇਸ ਤੋਂ ਪਹਿਲਾਂ ਦੋ ਲਾਸ਼ਾਂ ਨਹਿਰ ਵਿੱਚੋਂ ਮਿਲੀਆਂ ਸੀ। ਦੋ ਜਣਿਆਂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ 25 ਲਾਸ਼ਾਂ ਦੀ ਪਛਾਣ ਹੋ ਗਈ ਹੈ।

Sikh Website Dedicated Website For Sikh In World