ਰਾਮ-ਰਹੀਮ ਅਤੇ ਹਨੀਪ੍ਰੀਤ ਦੇ ਬੈੱਡਰੂਮ ਬਾਰੇ ਹੋਇਆ ਵੱਡਾ ਖ਼ੁਲਾਸਾ,ਜਾਣੋਂ:ਪੰਜਾਬ-ਹਰਿਆਣਾ ਹਾਈਕੋਰਟ ਨੂੰ ਕੋਰਟ ਕਮਿਸ਼ਨਰ ਏ.ਕੇ.ਐਸ ਪਵਾਰ ਵੱਲੋਂ ਇੱਕ ਸਰਚ ਰਿਪੋਰਟ ਸੌਂਪੀ ਗਈ ਸੀ।
ਜਿਸ ਵਿੱਚ ਉਨ੍ਹਾਂ ਨੇ ਰਾਮ ਰਹੀਮ ਦੇ ਖੁਫੀਆ ਮਹਿਲ ਦਾ ਖੁਲਾਸਾ ਕੀਤਾ ਹੈ।ਇਸ ਵਿੱਚ ਦੱਸਿਆ ਗਿਆ ਹੈ ਕਿ ਜੈਡ ਪਲੱਸ ਸਕਿਓਰਟੀ ਦਾ ਆਨੰਦ ਲੈਣ ਵਾਲੇ ਬਲਾਤਕਾਰੀ ਬਾਬੇ ਨੇ ਆਪਣੇ ਖੁਫੀਆ ਮਹਿਲ ਨੂੰ ਬੁਲੇਟ ਪਰੂਫ਼ ਬਣਾਇਆ ਹੋਇਆ ਸੀ।ਇਸ ਮਹਿਲ ਨੂੰ ਪਹਿਲਾਂ ਗੁਫਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ।
ਸਰਚ ਆਪਰੇਸ਼ਨ ਦੇ ਦੌਰਾਨ ਪਤਾ ਲੱਗਾ ਹੈ ਕਿ ਰਾਮ ਰਹੀਮ ਦੇ ਖੁਫੀਆ ਮਹਿਲ ਦੇ ਦਰਵਾਜੇ ਅਤੇ ਬਾਰੀਆਂ ਬੁਲੇਟਪਰੂਫ ਹਨ। ਇਸ ਵਿੱਚ ਸ਼ਾਨੋ-ਸ਼ੌਕਤ ਅਤੇ ਐਸ਼ੋ ਆਰਾਮ ਦੀ ਹਰ ਚੀਜ ਹੈ। ਰਾਮ ਰਹੀਮ ਦੇ ਡ੍ਰੈਸਿੰਗ ਰੂਮ ਵਿੱਚ 29 ਵੱਡੇ ਆਕਾਰ ਦੀ ਲੱਕੜੀ ਦੀ ਰੈਕ ਹੈ, ਜਿਸ ਵਿੱਚ ਕਈ ਚੀਜਾਂ ਰੱਖੀਆਂ ਹੋਈਆਂ ਹਨ। ਪੂਰੀ ਤਰ੍ਹਾਂ ਏਅਰ-ਕੰਡੀਸ਼ਨ ਕਮਰੇ ਵਿੱਚ ਮਹਿੰਗੇ ਗੁਲਦਸਤੇ, ਵੱਡੇ ਟੀਵੀ ਅਤੇ ਕਈ ਲਗਜਰੀ ਆਇਟਮ ਰੱਖੀਆਂ ਗਈਆਂ ਹਨ।
ਰਾਮ ਰਹੀਮ ਦੇ ਡ੍ਰੈਸਿੰਗ ਰੂਮ ਵਿੱਚ ਵਿਦੇਸ਼ ਤੋਂ ਮੰਗਵਾਇਆ ਪੀਣ ਦਾ ਪਾਣੀ,ਮਸਾਜ ਆਇਲ,ਜੁੱਤੀਆਂ ਦੀਆਂ ਅਣਗਿਣਤ ਜੋੜੀਆਂ, ਹੈਟ, ਟੋਪੀਆਂ ਡਿਜਾਇਨਰ ਡ੍ਰੈਸਾਂ,ਪ੍ਰਫਿਊਮਸ ਅਤੇ ਕਾਸਮੈਟਿਕਸ ਆਦਿ ਮਿਲੇ ਹਨ।ਉਸਦੇ ਬੈਡਰੂਮ ਤੋਂ ਦੋ ਬ੍ਰੀਫਕੇਸ ਵਿੱਚ ਮਿਲੇ ਹਨ,ਜਿਸ ਵਿੱਚ 56 ਹਾਰਡ ਡਿਸਕ ਰੱਖੀਆਂ ਹੋਈਆਂ ਸਨ।ਇਸਤੋਂ ਇਲਾਵਾ ਹਾਰਡ ਡਿਸਕ ਵਾਲੇ 6 ਪ੍ਰੋਜੈਕਟਰ,ਪੈਨ ਡ੍ਰਾਈਵ, ਕਈ ਕੰਪਿਊਟਰ ਅਤੇ ਇੱਕ ਵਾਕੀ-ਟਾਕੀ ਸੈਟ ਵੀ ਬਰਾਮਦ ਹੋਇਆ ਹੈ।ਬਲਾਤਕਾਰੀ ਬਾਬੇ ਦੇ ਖੁਫੀਆ ਮਹਿਲ ਵਿੱਚ ਕਈ ਖੁਫੀਆ ਕਮਰੇ ਅਤੇ ਦੋ ਸੁਰੰਗਾਂ ਦਾ ਵੀ ਖੁਲਾਸਾ ਕੀਤਾ ਗਿਆ ਹੈ।
ਇੱਕ ਸੁਰੰਗ ਰਾਮ ਰਹੀਮ ਦੇ ਕਮਰੇ ਤੋਂ ਜਾ ਕੇ ਇੱਕ ਦੂਜੇ ਕਮਰੇ ਨਾਲ ਜੁੜੀ ਹੋਈ ਹੈ। ਬੈਡਰੂਮ ਅਤੇ ਸਾਧਵੀਆਂ ਦੇ ਹੋਸਟਲ ਦੇ ਵਿੱਚ ਇੱਕ ਖੁਫੀਆ ਖਿੜਕੀ ਬਣੀ ਹੋਈ ਹੈ।ਇਸਨੂੰ ਲੱਕੜੀ ਦੀ ਇੱਕ ਅਲਮਾਰੀ ਨਾਲ ਛਿਪਾਇਆ ਗਿਆ ਸੀ। ਸਾਧਵੀਆਂ ਦਾ ਹੋਸਟਲ ਰਾਮ ਰਹੀਮ ਦੇ ਬੈਡਰੂਮ ਦੇ ਦੱਖਣੀ ਪਾਸੇ ਹੈ।ਖੁਫੀਆ ਮਹਿਲ ਦੀ ਪਹਿਲੀ ਮੰਜਿਲ ਇੱਕ ਬਾਗੀਚੇ ਅਤੇ ਦੂਜੀ ਸੁਰੰਗ ਨਾਲ ਜੁੜੀ ਹੋਈ ਹੈ।ਤਲਾਸ਼ੀ ਲਈ ਪੁਲੀਸ ਇਸ ਸੁਰੰਗ ਵਿੱਚ ਪਹੁੰਚੀ ਤਾਂ ਪਾਇਆ ਕਿ ਇਸਦੇ ਦੋਵੇਂ ਸਿਰਿਆਂ ਨੂੰ ਚਿੱਕੜ ਨਾਲ ਬੰਦ ਕਰ ਦਿੱਤਾ ਗਿਆ ਹੈ।
ਬੈਡਰੂਮ ਤੋਂ ਔਰਤਾਂ ਦੀ ਡ੍ਰੈਸਾਂ, ਚੂੜੀਆਂ, ਆਰਟਿਫਿਸ਼ਿਅਲ ਜਵੈਲਰੀ, ਕੜੇ ਅਤੇ ਕਈ ਪ੍ਰਕਾਰ ਦੇ ਪਰਸ ਬਰਾਮਦ ਹੋਏ।ਇਹ ਸਾਰਾ ਸਾਮਾਨ ਹਨੀਪ੍ਰੀਤ ਇੰਸਾ ਦਾ ਸੀ, ਜੋ ਇਸ ਮਹਿਲ ਵਿੱਚ ਰਹਿੰਦੀ ਸੀ।ਇੱਕ ਕਮਰੇ ਤੋਂ ਮਸਾਜ ਆਇਲ ਵੀ ਮਿਲਿਆ ਹੈ। ਹਨੀਪ੍ਰੀਤ ਰਾਮ ਰਹੀਮ ਨੂੰ ਮਸਾਜ ਵੀ ਕਰਦੀ ਸੀ।
ਇਸੇ ਲਈ ਉਸਨੇ ਸੁਨਾਰੀਆ ਜੇਲ੍ਹ ਦੇ ਅਧਿਕਾਰੀਆਂ ਤੋਂ ਹਨੀਪ੍ਰੀਤ ਨੂੰ ਆਪਣੇ ਨਾਲ ਰੱਖਣ ਦੀ ਇਜਾਜਤ ਮੰਗੀ ਸੀ।ਹਾਲਾਂਕਿ ਉਸਦੇ ਖੁਫੀਆ ਮਹਿਲ ਤੋਂ ਕੋਈ ਇਤਰਾਜਯੋਗ ਚੀਜ ਜਾਂ ਵਿਸਫੋਟਕ ਪਦਾਰਥ ਬਰਾਮਦ ਨਹੀਂ ਹੋਇਆ ਹੈ।ਰਿਪੋਰਟ ਵਿੱਚ ਇਸ ਮਹਿਲ ਦੇ ਸਾਰੇ ਕਮਰਿਆਂ ਦਾ ਵਿਵਰਣ ਦਿੱਤਾ ਗਿਆ ਹੈ।
Sikh Website Dedicated Website For Sikh In World