ਰਾਖੀ ਸਾਂਵਤ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਸਾ,ਕਿਹਾ ਹਨੀਪ੍ਰੀਤ ਨੇ ਕੀਤਾ ਉਸ ਨੂੰ ਫੋਨ..

ਗੁਰਮੀਤ ਰਾਮ ਰਹੀਮ ਦੀ ਕਥਿਤ ਬੇਟੀ ਹਨੀਪ੍ਰੀਤ ਦਾ ਸੁਰਾਗ ਪਾਉਣ ਦੇ ਲਈ ਜਿੱਥੇ ਪੂਰੀ ਹਰਿਆਣਾ ਪੁਲਿਸ ਦਿਨ-ਰਾਤ ਕੋਸ਼ਿਸ਼ ਕਰ ਰਹੀ ਹੈ। ੳੁੱਥੇ ਰਾਖੀ ਸਾਂਵਤ ਨੇ ਹਨੀਪ੍ਰੀਤ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।

ਰਾਖੀ ਸਾਂਵਤ ਨੇ ਹਾਲ ਹੀ ਵਿੱਚ ਮੀਡੀਆ ਦੇ ਨਾਲ ਗੱਲ ਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਹਨੀਪ੍ਰੀਤ ਇੰਸਾ ਦਾ ਫੋਨ ਆਇਆ ਸੀ। ਉਸ ਨੇ ਰਾਖੀ ਨੂੰ ਕਿਹਾ ਕਿ ` ਤੂੰ ਮੇਰੀ ਦੋਸਤ ਹੈ,ਤੇਰੇ ਤੋਂ ਇਹ ਉਮੀਦ ਨਹੀਂ ਸੀ ਕਿ ਤੂੰ ਮੇਰੇ `ਤੇ ਫਿਲਮ ਬਣਾਵੇਂਗੀ”।
ਰਾਖੀ ਨੇ ਅੱਗੇ ਕਿਹਾ ਕਿ ਹਨੀਪ੍ਰੀਤ ਚਾਰ ਸਾਲ ਤੋਂ ਉਨ੍ਹਾਂ ਦੀ ਦੋਸਤ ਸੀ ।ਉਨ੍ਹਾਂ ਨੇ ਹੀ ਹਨੀ ਨੂੰ ਐਕਟਿੰਗ, ਡਾਂਸਿੰਗ ਅਤੇ ਸਟਾਈਲਿੰਗ ਸਿਖਾਈ ਹੈ। ਰਾਖੀ ਨੇ ਕਿਹਾ ਕਿ ਉਨ੍ਹਾਂ ਨੇ ਹਨੀਪ੍ਰੀਤ ਨੂੰ ਪੀ.ਆਰ.ਕੰਪਨੀ ਵੀ ਉਪਲੱਭਧ ਕਰਵਾਈ ਸੀ।
ਦੱਸ ਦੇਈਏ ਕਿ ਰਾਮ ਰਹੀਮ ਦੇ ਜੀਵਨ `ਤੇ ਫਿਲਮ ਬਣਾਈ ਜਾ ਰਹੀ ਹੈ। ਇਸ ਵਿੱਚ ਰਜ਼ਾ ਮੁਰਾਦ ਨੂੰ ਰਾਮ ਰਹੀਮ ਦੇ ਰੋਲ ਦੇ ਲਈ ਚੁਣਿਆ ਗਿਆ ਹੈ ਜਦੋਂ ਕਿ ਆਈਟਮ ਨੰਬਰ ਦੇ ਲਈ ਮਸ਼ਹੂਰ ਰਾਖੀ ਸਾਂਵਤ ਹਨੀਪ੍ਰੀਤ ਦੇ ਰੋਲ ਵਿੱਚ ਹੋਵੇਗੀ।
ਮੰਨਿਆ ਜਾ ਰਿਹਾ ਹੈ ਕਿ ਫਿਲਮ ਦੀ ਕਹਾਣੀ ਰਾਮ ਰਹੀਮ ਦੇ ਰੰਗੀਨੀਆਂ ਅਤੇ ਆਪਾਰਾਧਿਕ ਕਹਾਣੀਆਂ `ਤੇ ਆਧਾਰਿਤ ਹੋਵੇਗੀ। ਰਾਮ ਰਹੀਮ ਦੇ ਰਾਕ ਸਟਾਰ ਬਣਨ ਤੋਂ ਲੈ ਕੇ ਉਸਦੇ ਜੇਲ ਜਾਣ ਤੱਕ ਦੀ ਕਹਾਣੀ ਦਿਖਾਈ ਜਾ ਸਕਦੀ ਹੈ। ਹਨੀਪ੍ਰੀਤ ਦੇ ਨਾਲ ਉਸ ਦੇ ਰਿਸ਼ਤਿਆਂ ਨੂੰ ਵੀ ਫਿਲਮ ਵਿੱਚ ਦਿਖਾਏ ਜਾਣ ਦੀ ਉਮੀਦ ਹੈ।
ਗਲਵਾਰ ਤੋਂ ਦਿੱਲੀ ਵਿੱਚ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।ਏਜਾਜ਼ ਖਾਨ ਇਨਵੈਸਟੀਗੇਸ਼ਨ ਆਫਿਸਰ ਦੀ ਭੂਮਿਕਾ ਵਿੱਚ ਰਹਿਣਗੇ। ਦਰਅਸਲ, ਜੇਲ ਜਾਣ ਤੋਂ ਬਾਅਦ ਰਾਮ ਰਹੀਮ ਦੇ ਜੀਵਣ ਨਾਲ ਜੁੜੀਆਂ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਹਨ।
ਉਸਦੇ ਰਾਕ ਸਟਾਰ ਬਣਨ ਤੋਂ ਲੈ ਕੇ ਡੇਰਾ ਦੇ ਅਰਬਾਂ ਰੁਪਏ ਦੇ ਸਾਮਾਰਾਜ ਦੇ ਪਿੱਛੇ ਕਈ ਆਪਾਰਾਧਿਕ ਮਾਮਲਿਆਂ ਦੇ ਨਾਲ ਜੁੜੇ ਹਨ।ਇਸ ਵਿੱਚ ਬਲਾਤਕਾਰ ਤੋਂ ਲੈ ਕੇ ਕੱਤਲ ਦੇ ਮਾਮਲੇ ਵੀ ਹਨ।
ਰਾਮ ਰਹੀਮ ਨੂੰ ਸੀਬੀਆਈ ਕੋਰਟ ਨੇ ਹਾਲ ਹੀ ਵਿੱਚ 20 ਸਾਲ ਦੀ ਸਜ਼ਾ ਸੁਣਾਈ ਹੈ। ਉਹ ਡੇਰਾ ਦੀ ਸਾਧਵੀਆਂ `ਤੇ ਬਲਾਤਕਾਰ ਦੇ ਦੋਸ਼ ਵਿੱਚ ਦੋਸ਼ੀ ਪਾਇਆ ਗਿਆ ਹੈ। ਉਹ ਇਸ ਸਮੇਂ ਹਰਿਆਣਾ ਦੀ ਰੋਹਤਕ ਜੇਲ ਵਿੱਚ ਬੰਦ ਹੈ। ਹਨੀਪ੍ਰੀਤ ਸੀਬੀਆਈ ਫੈਸਲੇ `ਤੇ ਭੜਕੀ ਹਿੰਸਾ ਤੋਂ ਬਾਅਦ ਤੋਂ ਹੀ ਗਾਇਬ ਹੈ। ਉਸਦੇ ਨੇਪਾਲ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ।

error: Content is protected !!