ਯੁਵਰਾਜ ਤੇ ਕੇਸ ਦਰਜ-ਦੱਸ ਇਹ ਲੋਕ ਵੀ ਅਜਿਹੇ ਕੰਮ ਕਰਦੇ ਆ !!

ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਖ਼ਿਲਾਫ ਉਸ ਦੀ ਭਾਬੀ ਅਕਾਂਕਸ਼ਾ ਸ਼ਰਮਾ ਨੇ ਘਰੇਲੂ ਹਿੰਸਾ ਦਾ ਕੇਸ ਦਰਜ ਕਰਵਾਇਆ ਹੈ। ਅਕਾਂਕਸ਼ਾ ਬਿੱਗ ਬੌਸ ਦੀ ਅਦਾਕਾਰ ਵੀ ਰਹੀ ਹੈ। ਪੁਲਿਸ ਸ਼ਿਕਾਇਤ ‘ਚ ਉਸ ਨੇ ਕਿਹਾ ਹੈ ਕਿ ਯੁਵਰਾਜ ਤੇ ਉਸ ਦਾ ਪਰਿਵਾਰ ਉਸ ਨੂੰ ਦਿਮਾਗੀ ‘ਤੇ ਅੱਤਿਆਚਾਰ ਕਰਦਾ ਹੈ। ਗੁਰੂਗ੍ਰਾਮ ਪੁਲਿਸ ਨੇ ਇਸ ਮਾਮਲੇ ‘ਚ ਯੁਵਰਾਜ, ਉਸ ਦੇ ਭਰਾ ਜ਼ੋਰਾਵਰ ਸਿੰਘ ਤੇ ਮਾਂ ਸ਼ਬਨਮ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਪਰਿਵਾਰ ਨੂੰ ਨੋਟਿਸ ਵੀ ਭੇਜ ਦਿੱਤਾ ਹੈ।ਅਕਾਂਕਸ਼ਾ ਦੀ ਵਕੀਲ ਸਵਾਤੀ ਮਲਿਕ ਨੇ ਦੱਸਿਆ ਹੈ ਕਿ ਅਸੀਂ ਘਰੇਲੂ ਹਿੰਸਾ ਦਾ ਕੇਸ ਦਰਜ ਕਰਵਾਇਆ ਹੈ ਤੇ ਇਸ ਕੇਸ ਦੀ ਸੁਵਵਾਈ 21 ਅਕਤੂਬਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਅਕਾਂਕਸ਼ਾ ਨੂੰ ਜਿੱਥੇ ਮਾਨਸਿਕ ਤੌਰ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਉੱਥੇ ਹੀ ਆਰਥਿਕ ਮਸਲਿਆਂ ਨੂੰ ਲੈ ਕੇ ਵੀ ਉਸ ‘ਤੇ ਅੱਤਿਆਚਾਰ ਢਾਹੇ ਜਾ ਰਹੇ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਕਿਸੇ ਕਾਰਨ ਚੁੱਪ ਰਹੀ ਪਰ ਹੁਣ ਉਸ ਨੂੰ ਬੋਲਣਾ ਪਿਆ।ਦੱਸਣਯੋਗ ਹੈ ਕਿ ਯੁਵਰਾਜ ਤੇ ਉਸ ਦਾ ਪਰਿਵਾਰ ਗੁਰੂਗ੍ਰਾਮ ‘ਚ ਰਹਿੰਦਾ ਹੈ। ਗੁਰੂਗ੍ਰਾਮ ਪੁਲਿਸ ਨੇ ਇਸ ਮਾਮਲੇ ‘ਚ ਪੁਲਿਸ ਨੇ ਯੁਵਰਾਜ, ਉਸ ਦੇ ਭਰਾ ਜ਼ੋਰਾਵਰ ਸਿੰਘ ਤੇ ਮਾਂ ਸ਼ਬਨਮ ਖ਼ਿਲਾਫ ਕੇਸ ਦਰਜ ਕੀਤਾ ਹੈ।

error: Content is protected !!