ਯਮੁਨਾਨਗਰ ਕਾਂਡ ਗੁਰੂ-ਚੇਲੇ ਦੇ ਰਿਸ਼ਤੇ ਦੀ ਤਲਖ ਹਕੀਕਤ….
ਚੰਡੀਗੜ੍ਹ: ਯਮੁਨਾਨਗਰ ਵਿੱਚ ਸ਼ਨੀਵਾਰ ਨੂੰ ਵਿਦਿਆਰਥੀ ਵੱਲੋਂ ਪ੍ਰਿੰਸੀਪਲ ਦੀ ਹੱਤਿਆ ਨੇ ਗੁਰੂ-ਚੇਲੇ ਦੇ ਰਿਸ਼ਤੇ ਦੀ ਮੌਜੂਦਾ ਹਕੀਕਤ ਸਾਹਮਣੇ ਲਿਆਂਦੀ ਹੈ। ਕਿਸੇ ਵੇਲੇ ਮਾਂ-ਪਿਓ ਨਾਲੋਂ ਵੀ ਉੱਪਰ ਦਰਜਾ ਰੱਖਣ ਵਾਲਾ ਅਧਿਆਪਕ ਹੁਣ ਵਿਦਿਆਰਥੀ ਨੂੰ ਉਸ ਦੀ ਬਿਹਤਰੀ ਲਈ ਵੀ ਕੁਝ ਨਹੀਂ ਕਹਿ ਸਕਦਾ। ਯਮੁਨਾਨਗਰ ਦੀ ਘਟਨਾ ਨੇ ਅਨੇਕਾਂ ਸਵਾਲ ਉਠਾਏ ਹਨ।
ਦਰਅਸਲ 12ਵੀਂ ਦੇ ਵਿਦਿਆਰਥੀ ਸ਼ਿਵਾਂਸ਼ ਝਾੜ ਝੰਬ ਤੇ ਸਕੂਲ ’ਚੋਂ ਕੱਢੇ ਜਾਣ ਤੋਂ ਖ਼ਫ਼ਾ ਸੀ। ਗਲਤ ਹਰਕਤਾਂ ਕਰਕੇ ਪਿਛਲੇ ਹਫ਼ਤੇ ਸ਼ਿਵਾਂਸ਼ ਨੂੰ ਪ੍ਰਿੰਸੀਪਲ ਨੇ ਸਕੂਲ ’ਚੋਂ ਕੱਢ ਦਿੱਤਾ ਸੀ। ਮਾਪੇ-ਅਧਿਆਪਕ ਬੈਠਕ ਦੌਰਾਨ ਆਪਣੇ ਮਾਪਿਆਂ ਨਾਲ ਉਸ ਨੂੰ ਆਉਣ ਲਈ ਆਖਿਆ ਸੀ।
ਉਸ ਦੇ ਮਾਪੇ ਤਾਂ ਨਹੀਂ ਆਏ ਪਰ ਸ਼ਿਵਾਂਸ਼ ਸ਼ਨੀਵਾਰ ਨੂੰ ਆਪਣੇ ਪਿਤਾ ਦੀ ਪਿਸਤੌਲ ਲੈ ਕੇ ਆ ਗਿਆ ਤੇ ਸਿੱਧਾ ਪ੍ਰਿੰਸੀਪਲ ਦੇ ਦਫ਼ਤਰ ’ਚ ਪਹੁੰਚ ਕੇ ਗੋਲੀਆਂ ਵਰ੍ਹਾ ਦਿੱਤੀਆਂ। ਪ੍ਰਿੰਸੀਪਲ ਰਿਤੂ ਛਾਬੜਾ (45) ਨੂੰ ਤਿੰਨ ਗੋਲੀਆਂ ਲੱਗੀਆਂ ਤੇ ਉਨ੍ਹਾਂ ਦੀ ਮੌਤ ਹੋ ਗਈ।
ਸ਼ਿਵਾਂਸ਼ ਦਾ ਪਰਿਵਾਰ ਵੀ ਸਦਮੇ ਵਿੱਚ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਿਵਾਂਸ਼ ਨੇ ਉਨ੍ਹਾਂ ਨੂੰ ਇਸ ਬਾਰੇ ਕੁਝ ਵੀ ਨਹੀਂ ਦੱਸਿਆ। ਪੁਲਿਸ ਨੇ ਸ਼ਿਵਾਂਸ਼ ਦੇ ਪਿਤਾ ਖਿਲਾਫ ਵੀ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਬੇਸ਼ੱਕ ਸ਼ਿਵਾਂਸ਼ ਦੇ ਮਾਪੇ ਇਸ ਬਾਰੇ ਕੁਝ ਨਹੀਂ ਸੀ ਜਾਣਦੇ ਪਰ ਉਹ ਇਲਜ਼ਾਮ ਤੋਂ ਬਚ ਨਹੀਂ ਸਕਦੇ ਕਿਉਂਕਿ ਸ਼ਿਵਾਂਸ਼ ਦੀ ਪਰਿਵਰਸ਼ ਉਨ੍ਹਾਂ ਨੇ ਹੀ ਕੀਤੀ ਸੀ।
Sikh Website Dedicated Website For Sikh In World



