ਮੌਤ ਤੋਂ ਬਾਅਦ ਦੁਬਾਰਾ ਜ਼ਿੰਦਾ ਹੋਣ ਦੀ ਉਮੀਦ ‘ਤੇ ਵਿਗਿਆਨੀਆਂ ਨੂੰ ਭਰੋਸਾ

ਮੌਤ ਤੋਂ ਬਾਅਦ ਦੁਬਾਰਾ ਜ਼ਿੰਦਾ ਹੋਣ ਦੀ ਉਮੀਦ ‘ਤੇ ਵਿਗਿਆਨੀਆਂ ਨੂੰ ਭਰੋਸਾ

ਨਿਊਯਾਰਕ : ਮੌਤ ਦੇ ਬਾਅਦ ਕਿਸੇ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਗੱਲ ‘ਤੇ ਤਾਂ ਵੈਸੇ ਭਰੋਸਾ ਨਹੀਂ ਕੀਤਾ ਜਾ ਸਕਦਾ ਪਰ ਕੁਝ ਵਿਗਿਆਨੀ ਅੱਜ ਵੀ ਇਕ ਅਜਿਹੇ ਸਿਧਾਂਤ ‘ਤੇ ਭਰੋਸਾ ਕਰ ਰਹੇ ਹਨ, ਜਿਸ ‘ਚ ਵਿਅਕਤੀ ਨੂੰ ਮਰਨ ਤੋਂ ਬਾਅਦ ਦੁਬਾਰਾ ਜ਼ਿੰਦਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ। 1960 ‘ਚ ਕੀਤੇ ਗਏ ਇਕ ਸਾਇੰਸ ਪ੍ਰੀਖਣ ਨੇ ਹਾਲ ਹੀ ‘ਚ ਫਿਰ ਇਹ ਬਹਿਸ ਛੇੜ ਦਿੱਤੀ ਹੈ ਕਿ ਆਖਰ ਕਿਵੇਂ ਮਨੁੱਖ ਨੂੰ ਮੌਤ ਦੇ ਬਾਅਦ ਵੀ ਜ਼ਿੰਦਾ ਕੀਤਾ ਜਾ ਸਕੇਗਾ।

ਕਿਵੇਂ ਹੋਵੇਗਾ ਇਹ ਸਭ?   

ਐਰੀਜ਼ੋਨਾ ਦੀ Cryonic Science Society ਨੇ 1960 ‘ਚ ਇਕ ਮਸ਼ੀਨ ਦੇ ਨਾਲ ਇਹ ਡੈਮੋ ਕੀਤਾ ਗਿਆ ਸੀ, ਜਿਸ ‘ਚ ਇਕ ਟਿਊਬ ਜਿਵੇਂ ਫਰਿੱਜ ਨਾਲ ਸਰੀਰ ਨੂੰ ਰਾਖਵਾਂ ਰੱਖਣ ਦੀ ਪਰਿਕ੍ਰੀਆ ਦਿਖਾਈ ਗਈ। ਦਾਅਵਾ ਕੀਤਾ ਗਿਆ ਕਿ ਇਸ ਟਿਊਬ ‘ਚ ਮ੍ਰਿਤਕ ਵਿਅਕਤੀ ਦੇ ਸਰੀਰ ਨੂੰ ਐਲਿਊਮਿਨਿਅਮ ਫਾਇਲ ਨਾਲ ਲਪੇਟ ਕੇ ਰੱਖਿਆ ਜਾਂਦਾ ਹੈ। ਉਥੇ ਹੀ ਇਸਦੇ ਅੰਦਰ ਦਾ ਤਾਪਮਾਨ ਸਿਫ਼ਰ 250 ਡਿਗਰੀ ਘੱਟ ਕਰ ਦਿੱਤਾ ਜਾਂਦਾ ਹੈ, ਜਿਸਦੇ ਨਾਲ ਸਰੀਰ ਹਮੇਸ਼ਾ ਲਈ ਸੁਰੱਖਿਅਤ ਰਹਿੰਦਾ ਹੈ। ਇਸ ਪਰਿਕ੍ਰੀਆ ਨੂੰ ਨਾਂ ਦਿੱਤਾ ਗਿਆ ਕ੍ਰੀਓਪ੍ਰਿਜ਼ਰਵੇਸ਼ਨ (Cryopreservation)।

ਹੁਣ ਅੱਗੇ ਕੀ ? 

ਇਸ ਡੈਮੋ ‘ਚ ਕਿਹਾ ਗਿਆ ਦੀ ਫੀਨਿਕਸ ਵਿਗਿਆਨ ਸੋਸਾਈਟੀ ਮੌਤ ਦੇ ਬਾਅਦ ਜੀਵਨ ‘ਤੇ ਲਗਾਤਾਰ ਰਿਸਰਚ ਕਰ ਰਹੀ ਹੈ। ਟੀਮ ਨੂੰ ਲਗਦਾ ਹੈ ਕਿ Cryobiology (ਕਿਸੇ ਵੀ ਜੈਵਿਕ ਚੀਜ਼ ਨੂੰ ਜਮਾ ਕੇ ਰੱਖਣ ਦੀ ਪ੍ਰਕਿਰਿਆ) ਹੀ ਇਸ ਚੀਜ਼ ਦਾ ਜਵਾਬ ਹੈ। ਕਈ ਸਾਇੰਟਿਸਟ ਇਸ ਗੱਲ ਨੂੰ ਮੰਨਦੇ ਹਨ ਕਿ ਇਸ ਪ੍ਰਾਸੈਸ ਨਾਲ ਜਮਾ ਕੇ ਰਿਜ਼ਰਵ ਕੀਤੀਆਂ ਗਈ ਮ੍ਰਿਤਕ ਬਾਡੀ ਭਵਿੱਖ ‘ਚ ਜਿੰਦਾ ਕੀਤੀ ਜਾ ਸਕਦੀ ਹੈ। ਵਿਗਿਆਨ ਇਸਦਾ ਕੋਈ ਨਾ ਕੋਈ ਹਲ ਜਰੂਰ ਕੱਢ ਲਵੇਗਾ।

4 ਸਾਲ ‘ਚ ਜਮ੍ਹਾਂ ਕੀਤੇ ਗਏ 250 ਮ੍ਰਿਤਕ ਸਰੀਰ

ਇਸ ਗੱਲ ‘ਤੇ ਵਿਗਿਆਨੀਆਂ ਦੇ ਇਲਾਵਾ ਆਮ ਜਨਤਾ ਵੀ ਇੰਨਾ ਭਰੋਸਾ ਕਰਦੀ ਹੈ ਕਿ ਇਕੱਲੇ ਅਮਰੀਕਾ ‘ਚ 2014 ਦੇ ਬਾਅਦ ਲਗਭਗ 250 ਲੋਕਾਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਮੌਤ ਦੇ ਬਾਅਦ ਜਮਾ ਕੇ ਰੱਖ ਦਿੱਤਾ ਗਿਆ। ਇਨ੍ਹਾਂ ਨੂੰ ਵੀ ਉਮੀਦ ਹੈ ਕਿ ਭਵਿੱਖ ਦੀ ਟੈਕਨੋਲੋਜੀ ਇਕ ਦਿਨ ਉਨ੍ਹਾਂ ਨੂੰ ਦੁਬਾਰਾ ਜ਼ਿੰਦਾ ਕਰ ਦੇਵੇਗੀ।

error: Content is protected !!