ਮੌਤ ਕਦੋਂ ਅਤੇ ਕਿੱਥੇ ਆ ਜਾਵੇ, ਇਸ ਬਾਰੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਹੁੰਦਾ। ਪਹੇਲੀ ਬਣ ਕੇ ਆਈ ਮੌਤ ਦਾ ਰਾਜ਼ ਗਰੀਬ, ਅਮੀਰ ਜਾਂ ਫਿਰ ਕੋਈ ਸੈਲੀਬ੍ਰਿਟੀ ਹੀ ਕਿਉਂ ਨਾ ਹੋਵੇ, ਕਦੇ ਨਹੀਂ ਖੁੱਲ੍ਹਦਾ ਪਾਂਦਾ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੀ ਮੌਤ ਤੋਂ ਪਰਦਾ ਨਹੀਂ ਉੱਠ ਸਕਿਆ ਹੈ।ਲਾਈਵ ਮੌਤ ਦੀਆਂ ਕਈ ਵੀਡੀਓਜ਼ ਵੀ ਵਾਇਰਲ ਹੁੰਦੀਆਂ ਹਨ, ਅਜਿਹੀ ਹੀ ਇਕ ਫਿਰ ਤੋਂ ਮੌਤ ਦੀ ਲਾਈਵ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਵਿਅਕਤੀ ਹੱਸਦੇ-ਹੱਸਦੇ ਭਗਵਾਨ ਨੂੰ ਪਿਆਰਾ ਹੋ ਜਾਂਦਾ ਹੈ।
ਇਸ ਧਰਤੀ ਤੇ ਜਿਸ ਨੇ ਵੀ ਜਨਮ ਲਿਆ ਹੈ ਉਸ ਦਾ ਮਰਨਾ ਵੀ ਨਿਸ਼ਚਿਤ ਹੈ। ਜਨਮ ਲੈਣਾ ਅਤੇ ਮਰਨਾ ਇਨਸਾਨ ਦੇ ਬਸ ਚ ਨਹੀਂ ਬਲਕਿ ਉੱਪਰ ਵਾਲੇ ਦੇ ਹੱਥ ਵਿੱਚ ਹੁੰਦਾ ਹੈ । ਮੌਤ ਦਾ ਕੋਈ ਭਰੋਸਾ ਨਹੀਂ ਹੁੰਦਾ ਇਹ ਕਦੋਂ, ਕਿਵੇਂ ਅਤੇ ਕਿੱਥੇ ਕਿਸੇ ਨੂੰ ਆ ਜਾਵੇ। ਇਸਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਇਸ ਵੀਡੀਓ ‘ਚ ਰਿਟਾਇਰਮੈਂਟ ‘ਤੇ ਸਹਿਕਰਮੀਆਂ ਦਾ ਧੰਨਵਾਦ ਕਰਦੇ ਹੋਏ ਵਿਅਕਤੀ ਨੂੰ ਦਿਲ ਦਾ ਦੌਰਾ ਪੈਂਦਾ ਹੈ ਅਤੇ ਉਹ ਟੇਬਲ ‘ਤੇ ਹੀ ਡਿੱਗ ਜਾਂਦੇ ਹਨ। ਇਸੇ ਦੌਰਾਨ ਉਨ੍ਹਾਂ ਮੌਤ ਹੋ ਜਾਂਦੀ ਹੈ। ਬੈਂਕ ਆਫ ਬੜੋਦਾ ਦੇ ਏ. ਜੀ. ਐੱਮ. ਪ੍ਰਵੀਨ ਨਈਅਰ ਭਾਸ਼ਣ ਦੌਰਾਨ ਸਹਿਕਰਮੀਆਂ ਦਾ ਧੰਨਵਾਦ ਕਰਦੇ ਸਮੇਂ ਟੇਬਲ ‘ਤੇ ਡਿੱਗ ਜਾਂਦੇ ਹਨ।
ਇਸ ਤੋਂ ਬਾਅਦ ਉਥੋਂ ਮੌਜੂਦ ਲੋਕਾਂ ਵੱਲੋਂ ਉਸ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਨਹੀਂ ਉੱਠਦੇ। ਵਾਇਰਲ ਹੋਈ ਇਸ ਵੀਡੀਓ ਬਾਰੇ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਕਿੱਥੋਂ ਦੀ ਵੀਡੀਓ ਹੈ।
Sikh Website Dedicated Website For Sikh In World