ਨਿਊਯਾਰਕ: ਮੋਟਾਪਾ ਘੱਟ ਕਰਨ ਲਈ ਨਿਊਯਾਰਕ ਦੀ ਇੱਕ ਕੁੜੀ ਦੀ ਡਾਈਟਿੰਗ ਹੁਣ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਬਣ ਚੁੱਕੀ ਹੈ। ਸਟੈਫਨੀ ਰੋਡਸ ਜਦੋਂ 13 ਸਾਲ ਦੀ ਸੀ ਤਾਂ ਉਹ ਕਾਫ਼ੀ ਮੋਟੀ ਸੀ, ਜਿਸ ਦਾ ਲੋਕ ਕਾਫ਼ੀ ਮਜ਼ਾਕ ਉਡਾਉਂਦੇ ਸਨ।
ਇਸ ਤੋਂ ਬਾਅਦ ਸਟੈਫਨੀ ਨੇ ਜ਼ਿੱਦ ਵਿਚ ਆ ਕੇ ਇੰਨੀਂ ਘੱਟ ਉਮਰ ਵਿਚ ਹੀ ਡਾਈਟਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਪਰ ਖਾਣਾ ਨਾ ਖਾਣ ਦੀ ਜ਼ਿੱਦ ਇੱਕ ਗੰਭੀਰ ਬਿਮਾਰੀ ਵਿਚ ਤਬਦੀਲ ਹੋ ਗਿਆ।

ਸਟੈਫਨੀ ਜਦੋਂ 17 ਸਾਲ ਦੀ ਹੋਈ ਤਾਂ ਉਸ ਨੂੰ ਲਗਾਤਾਰ ਪਤਲਾ ਹੁੰਦੇ ਦੇਖ ਪਰਿਵਾਰ ਵਾਲਿਆਂ ਨੇ ਕਈ ਡਾਕਟਰਾਂ ਨਾਲ ਸੰਪਰਕ ਕੀਤਾ ਪਰ ਸਟੈਫਨੀ ਪਤਲੀ ਬਣੀ ਰਹਿਣ ਲਈ ਟਰੀਟਮੈਂਟ ਤੋਂ ਲਗਾਤਾਰ ਬਚਦੀ ਰਹੀ ਪਰ ਸਟੈਫਨੀ ਨੇ ਸੋਚਿਆ ਨਹੀਂ ਸੀ ਕਿ ਉਸ ਦੀ ਇਹ ਗ਼ਲਤੀ ਉਸ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ।
23 ਸਾਲ ਦੀ ਉਮਰ ਤੱਕ ਆਉਂਦੇ-ਆਉਂਦੇ ਸਟੈਫਨੀ ਦਾ ਭਾਰ 24 ਕਿੱਲੋਗਰਾਮ ਤੱਕ ਪਹੁੰਚ ਗਿਆ ਅਤੇ ਉਸ ਨੂੰ ਹਸਪਤਾਲ ਵਿਚ ਐਡਮਿਟ ਕਰਾਉਣਾ ਪਿਆ।

(1) ਟਰੀਟਮੈਂਟ ਤੋਂ ਗੁਜ਼ਰ ਰਹੀ ਸਟੈਫਨੀ ਨੇ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿਚ ਦੱਸਿਆ ਕਿ ਪਤਲੀ ਦਿਸਣ ਦੀ ਚਾਹਤ ਵਿਚ ਉਸ ਨੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਲਿਆ। ਉਸ ਨੇ ਕਿਹਾ, ਜਦੋਂ ਮੇਰਾ ਬਾਡੀ ਵੇਟ ਲਗਾਤਾਰ ਘੱਟ ਹੋਣ ਲੱਗਾ, ਉਦੋਂ ਮੈਂ ਸੋਚਿਆ ਕਿ ਹੁਣ ਬੱਸ, ਮੈਨੂੰ ਇਸ ਨੂੰ ਰੋਕਣਾ ਹੋਵੇਗਾ।

ਮੈਂ ਇਸ ਲਈ ਨਿਊਟ੍ਰੀਸ਼ੀਅਨ ਮਾਹਰਾਂ ਤੋਂ ਟਿਪਸ ਲਏ, ਚੰਗਾ ਖਾਣਾ ਖਾਣ ਦੀ ਕੋਸ਼ਿਸ਼ ਕੀਤੀ ਪਰ ਕੁੱਝ ਕੰਮ ਨਹੀਂ ਆਇਆ। ਸਟੈਫਨੀ ਨੇ ਹਾਲ ਹੀ ਵਿਚ ਇੱਕ ਟੀ. ਵੀ. ਵਿਚ ਸ਼ੋਅ ਵਿਚ ਭਾਗ ਲਿਆ, ਜਿੱਥੇ ਡਾਕਟਰਾਂ ਨੇ ਉਸ ਦਾ ਉਦਾਹਰਨ ਦੇ ਕੇ ਡਾਈਟਿੰਗ ਨਾਲ ਹੋਣ ਵਾਲੇ ਖ਼ਤਰਿਆਂ ਦੇ ਬਾਰੇ ਵਿਚ ਵੀ ਲੋਕਾਂ ਨੂੰ ਸੁਚੇਤ ਕੀਤਾ।
Sikh Website Dedicated Website For Sikh In World

