ਗੋਲੀ ਮਾਰ ਦੇਣੀ ਚਾਹੀਦੀ ਅਜਿਹੇ ਬੰਦੇ ਨੂੰ
ਯਮੁਨਾਨਗਰ(ਸੁਮਿਤ ਓਬਰਾਏ)— ਦੀਵਾਲੀ ਦੇ ਦਿਨ ਇਕ ਪਾਸੇ ਜਿੱਥੇ ਸਾਰੇ ਖੁਸ਼ੀਆਂ ਮਨਾਂ ਰਹੇ ਸਨ, ਉਥੇ ਹੀ ਯਮੁਨਾਨਗਰ ਦੇ ਗੋਬਿੰਦਪੁਰੀ ਇਲਾਕੇ ‘ਚ ਇਕ ਚਾਚੇ ਨੇ ਆਪਣੇ 8 ਸਾਲ ਦੇ ਭਤੀਜੇ ਦਾ ਕਤਲ ਕਰ ਦਿੱਤਾ। ਸਰੀਏ ਨਾਲ ਵਾਰ ਕਰਕੇ ਸਿਰ ਦੇ ਕਈ ਟੁਕੜੇ ਕਰ ਦਿੱਤੇ ਜੋ ਕਮਰੇ ‘ਚ ਬਿਖਰੇ ਹੋਏ ਸਨ। ਸਬਜ਼ੀ ਕੱਟਣ ਵਾਲੇ ਚਾਕੂ ਨਾਲ ਗਲਾ ਵੱਢ ਦਿੱਤਾ।
ਵਾਰਦਾਤ ਨੂੰ ਅੰਜਾਮ ਦੇ ਕੇ ਦੋਸ਼ੀ ਫਰਾਰ ਹੋ ਗਿਆ। ਸੂਚਨਾ ਦੇ ਬਾਅਦ ਮੌਕੇ ‘ਤੇ ਪੁੱਜੀ ਪੁਲਸ ਨੇ ਲਾਸ਼ ਚਾਕੂ ਅਤੇ ਰਾਡ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਗੋਬਿੰਦਪੁਰੀ ‘ਦੋ ਸਕੇ ਭਰਾ ਅਮਰਜੀਤ ਅਤੇ ਰਾਹੁਲ ਸੰਯੁਕਤ ਪਰਿਵਾਰ ‘ਚ ਰਹਿ ਰਹੇ ਸਨ। ਵੀਰਵਾਰ ਨੂੰ ਦੁਪਹਿਰ ਬਾਅਦ ਉਸ ਸਮੇਂ ਘਰ ‘ਚ ਹੱਲਚੱਲ ਮਚ ਗਈ ਜਦੋਂ ਅਮਰਜੀਤ ਦੇ 8 ਸਾਲਾ ਬੇਟੇ ਜਤਿਨ ਦੀ ਲਾਸ਼ ਘਰ ਦੀ ਪਹਿਲੀ ਮੰਜ਼ਲ ‘ਤੇ ਬਣੇ ਕਮਰੇ ‘ਚ ਮਿਲੀ। ਮਾਸੂਮ ਨੂੰ ਬਹੁਤ ਬੇਰਹਿਮੀ ਨਾਲ ਮਾਰਿਆ ਗਿਆ ਸੀ। ਉਸ ਦੀਆਂ ਅੱਖਾਂ ਕੱਢ ਲਈਆਂ ਗਈਆਂ ਅਤੇ ਗਲੇ ਨੂੰ ਵੀ ਕੱਟ ਦਿੱਤਾ ਗਿਆ। ਜਤਿਨ ਤੀਜੀ ਜਮਾਤ ‘ਚ ਪੜ੍ਹਦਾ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਸੀਫ ਆਫ ਕ੍ਰਾਇਮ ਦੀ ਟੀਮ ਵੀ ਮੌਕੇ ‘ਤੇ ਪੁੱਜ ਗਈ ਸੀ। ਇਸ ਕਤਲ ਨੂੰ ਨਾਜਾਇਜ਼ ਸੰਬੰਧਾਂ ਅਤੇ ਤਾਂਤ੍ਰਿਕ ਵਿਦਿਆ ਦੇ ਐਂਗਲ ਤੋਂ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਮਾਸੂਮ ਦਾ ਸਰੀਰ ਚਾਕੂ ਨਾਲ ਕੱਟਿਆ ਗਿਆ, ਰਾਡ ਮਾਰੀ ਗਈ ਅਤੇ ਅੱਖਾਂ ਨੂੰ ਕੱਢਿਆ ਗਿਆ, ਉਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਿਤੇ ਤੰਤਰ ਵਿਦਿਆ ਨੂੰ ਲੈ ਕੇ ਇਹ ਕਤਲ ਨਾ ਕੀਤਾ ਗਿਆ ਹੋਵੇ।

ਐਸ.ਐਚ.ਓ ਸਿਟੀ ਯਮੁਨਾਨਗਰ ਡਾ.ਸੁਨੀਲ ਦਾ ਕਹਿਣਾ ਹੈ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਕਤਲ ਦੇ ਪਿੱਛੇ ਤੰਤਰ ਵਿਦਿਆ ਦੀ ਗੱਲ ‘ਤੇ ਐਸ.ਐਚ.ਓ ਨੇ ਦੱਸਿਆ ਕਿ ਹਰ ਐਂਗਲ ਤੋਂ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਫਰਾਰ ਹੈ, ਉਸਦੀ ਤਲਾਸ਼ ਕੀਤੀ ਜਾ ਰਹੀ ਹੈ।
Sikh Website Dedicated Website For Sikh In World


