ਮਾਰੁਤੀ ਨੇ ਪੇਸ਼ ਕੀਤੀ ਸਭ ਤੋਂ ਸਸਤੀ ਕੰਪੈਕਟ SUV , ਆਲਟੋ ਦੀ ਲਵੇਗੀ ਜਗ੍ਹਾ
ਭਾਰਤ ਦਾ ਸਭ ਤੋਂ ਆਟੋ ਸ਼ੋਅ ਇੰਡੀਅਨ ਆਟੋ ਐਕਸਪੋ 2018 ਸ਼ੁਰੂ ਹੋ ਚੁੱਕਿਆ ਹੈ। ਦਿੱਗਜ ਆਟੋਮੋਬਾਇਲ ਕੰਪਨੀਆਂ ਨੇ ਮੀਡੀਆ ਦੇ ਸਾਹਮਣੇ ਆਪਣੀ ਕਈ ਨਵੀਆਂ ਕਾਰਾਂ ਪੇਸ਼ ਕਰਣੀ ਸ਼ੁਰੂ ਕਰ ਦਿੱਤੀਆਂ ਹਨ। ਇਸ ਆਟੋ ਸ਼ੋਅ ‘ਚ ਮਾਰੂਤੀ ਸੁਜ਼ੁਕੀ ਨੇ ਆਪਣੀ ਕੰਸੈਪਟ ਫਿਊਚਰ ਐੱਸ ਕਾਰ ਨੂੰ ਪੇਸ਼ ਕਰ ਦਿੱਤਾ ਹੈ।
ਇਹ ਇੱਕ ਕੰਪੈਕਟ ਐੱਸ. ਯੂ. ਵੀ. ਹੈ। ਇਸ ਨੂੰ ਭਾਰਤ ‘ਚ ਮੌਜੂਦਾ ਸਾਲ ਦੇ ਅੰਤ ਤੱਕ ਉਪਲੱਬਧ ਕਰਾਇਆ ਜਾ ਸਕਦਾ ਹੈ।ਮੰਨਿਆ ਜਾ ਰਿਹਾ ਹੈ ਕਿ ਇਹ ਕਾਰ ਮਾਰੁਤੀ ਦੀ ਛੋਟੀ ਕਾਰ ਆਲਟੋ ਨੂੰ ਰਿਪਲੇਸ ਕਰ ਸਕਦੀ ਹੈ । ਇਸ ਵਜ੍ਹਾ ਨਾਲ ਇਹ ਵੀ ਮੰਨਿਆ ਜਾ ਰਿਹਾ ਹੈ ਦੀ ਇਹ ਭਾਰਤ ਦੀ ਸਭ ਤੋਂ ਸਸਤੀ ਕੰਪੈਕਟ SUV ਹੋਵੇਗੀ ।
ਮਾਰੂਤੀ ਦੀ ਨਵੀਂ ਕੰਪੈਕਟ ਐੱਸ. ਯੂ. ਵੀ. ਦੇ ਕੰਸੈਪਟ ਮਾਡਲ ਦੇ ਲਾਂਚ ‘ਤੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਕੇਨਿਚੀ ਆਉਕਾਵਾ ਨੇ ਦੱਸਿਆ ਕਿ ਭਾਰਤੀ ਕਾਰ ਬਾਜ਼ਾਰਾਂ ‘ਚ ਗਾਹਕਾਂ ਨੂੰ ਕੰਪੈਕਟ ਕਾਰ ਕਾਫ਼ੀ ਪਸੰਦ ਆਉਂਦੀ ਹੈ। ਅਸੀਂ ਨਵੀਂ ਕੰਪੈਕਟ ਐੱਸ. ਯੂ. ਵੀ. ਦੇ ਕੰਸੈਪਟ ਦਾ ਡਿਜ਼ਾਇਨ ਕਾਫ਼ੀ ਬੋਲਡ ਰੱਖਣ ਦੇ ਨਾਲ ਹੀ ਇੰਟੀਰਿਅਰ ਨੂੰ ਵੀ ਕਾਫ਼ੀ ਅਟ੍ਰੈਕਟਿਵ ਬਣਾਇਆ ਹੈ।
ਕੰਪਨੀ ਦੇ ਮੁਤਾਬਕ ਮਾਰੂਤੀ ਦੀ ਇਹ ਨਵੀਂ ਗੱਡੀ ਯਕੀਨੀ ਤੌਰ ‘ਤੇ ਕੰਪੈਕਟ SUV ਦੀ ਅਗਲੀ ਜਨਰੇਸ਼ਨ ਲਈ ਬਿਹਤਰੀਨ ਕਾਰ ਸਾਬਤ ਹੋਣਗੀਆਂ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਆਮ ਲੋਕਾਂ ਨੂੰ ਇਸ ਕਾਰਾਂ ਦਾ ਦਿਦਾਰ ਕਰਨ ਲਈ 9 ਫਰਵਰੀ ਦਾ ਇੰਤਜ਼ਾਰ ਕਰਣਾ ਹੋਵੇਗਾ।
Sikh Website Dedicated Website For Sikh In World

