ਭਿਆਨਕ ਸੜਕ ਹਾਦਸੇ ਵਿੱਚ 8 ਸਾਲਾਂ ਦੇ ਮਾਸੂਮ ਬੱਚੇ ਦੀ ਮੌਤ

 ਭਿਆਨਕ ਸੜਕ ਹਾਦਸੇ ਵਿੱਚ 8 ਸਾਲਾਂ ਦੇ ਮਾਸੂਮ ਬੱਚੇ ਦੀ ਮੌਤ
ਨਾਭਾ -ਮਲੇਰਕੋਟਲਾ ਰੋਡ ਉਤੇ ਬੇਹੱਦ ਦਰਦਨਾਕ ਸੜਕ ਹਾਦਸੇ ਦੌਰਾਨ ਇੱਕ ਅੱਠ ਸਾਲਾਂ ਮਾਸੂਮ ਬੱਚੇ ਦੀ ਮੌਤ ਹੋ ਗਈ। ਘਟਨਾ ਮੁਤਾਬਿਕ ਗੁਰਵਿੰਦਰ ਸਿੰਘ  ਨਿਵਾਸੀ ਸਾਰੋਂ ਪਿੰਡ, ਸੰਗਰੂਰ ਤੋਂ ਆਪਣੇ ਅੱਠ ਸਾਲਾ ਭਤੀਜੇ ਯੁਵਰਾਜ ਨੂੰ ਨਾਲ ਲੈਕੇ ਬਾਈਕ ਤੇ ਨਾਭਾ ਦੇ ਪਿੰਡ ਪਹਾੜਪੁਰ ਆਪਣੀ ਭੈਣ ਨੂੰ ਲੈਣ ਜਾ ਰਿਹਾ ਸੀ, ਪਰ ਜਦੋਂ ਦੋਵੇਂ ਪਿੰਡ ਦੇ ਮੋੜ ਕੋਲ ਹੀ ਪਹੁੰਚੇ ਸਨ ਕਿ ਪਿੱਛੋਂ ਤੇਜ ਰਫ਼ਤਾਰ ਦੁੱਧ ਵਾਲੇ ਛੋਟੇ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ।

accident

ਹਾਦਸਾ ਇਨਾ ਭਿਆਨਕ ਸੀ, ਜਿਸ ਨਾਲ ਬਾਈਕ ਸਵਾਰ ਚਾਚਾ ਭਤੀਜਾ ਦੂਰ ਜਾ ਕੇ ਸੜਕ ਤੇ ਬੁਰੀ ਤਰਾਂ ਗਿਰੇ। ਦੋਹਾਂ ਦੇ ਸਿਰ ਤੇ ਗੰਭੀਰ ਸੱਟਾਂ ਵਜੀਆਂ, ਜਿਥੋਂ ਨਜਦੀਕੀ ਪਿੰਡ ਅਤੇ ਰਾਹਗੀਰਾਂ ਨੇ ਸਿਵਲ ਹਸਪਤਾਲ ਨਾਭਾ ਪਹੁੰਚਾਇਆ। ਜਿੱਥੇ ਅੱਠ ਸਾਲਾ ਮਾਸੂਮ ਯੁਵਰਾਜ ਦੀ ਮੌਤ ਹੋ ਗਈ ਤੇ ਬਾਈਕ ਚਲਾ ਰਹੇ ਉਸਦੇ ਚਾਚਾ ਗੁਰਵਿੰਦਰ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਪਟਿਆਲਾ ਰਾਜਿੰਦਰਾ ਹਸਪਤਾਲ ਰੈਫਰ ਕਰ ਦਿਤਾ ਗਿਆ।

accident

ਟਰੱਕ ਬੇਕਾਬੂ ਹੋਕੇ ਖਦਾਨਾਂ ਵਿੱਚ ਜਾ ਵੜਿਆ ਤੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਇਸ ਮੌਕੇ ਦੇ ਇੱਕ ਚਸ਼ਮਦੀਦ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇੱਕ ਧਮਾਕੇ ਦੀ ਅਵਾਜ ਸੁਣੀ ਤਾਂ ਘਰੋਂ ਬਾਹਰ ਵੇਖਿਆ ਤਾਂ ਇਹ ਦਰਦਨਾਕ ਸੜਕ ਹਾਦਸਾ ਹੋ ਚੁੱਕਿਆ ਸੀ। ਲੋਕਾਂ ਦੀ ਮਦਦ ਨਾਲ ਜਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਛੋਟਾ ਬੱਚਾ ਨਹੀਂ ਬਚ ਸਕਿਆ।

accident

ਸਿਵਲ ਹਸਪਤਾਲ ਦੇ ਡਾਕਟਰ ਸੰਜੇ ਕਾਮਰਾ ਨੇ ਦੱਸਿਆ ਕਿ ਸੜਕ ਹਾਦਸੇ ਵਿੱਚ ਦੋ ਜਖਮੀਆਂ ਨੂੰ ਲਿਆਂਦਾ ਗਿਆ ਜਿੱਥੇ ਛੋਟੇ ਬੱਚੇ ਦੀ ਮੌਤ ਹੋ ਗਈ ਜਿਸਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਰੱਖਿਆ ਗਿਆ ਹੈ ਤੇ ਦੂਸਰੇ ਜਖਮੀ ਨੂੰ ਪਟਿਆਲਾ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ।

accident

ਮਾਮਲੇ ਦੇ ਜਾਂਚ ਅਧਿਕਾਰੀ ਥਾਣੇਦਾਰ ਮੇਵਾ ਸਿੰਘ ਨੇ ਦੱਸਿਆ ਕਿ ਸੜਕ ਹਾਦਸੇ ਦੀ ਸੂਚਨਾ ਮਿਲੀ ਸੀ ਜਿੱਥੇ ਇੱਕ ਬੱਚੇ ਦੀ ਮੌਤ ਹੋ ਗਈ ਹੈ ਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਤੇ ਟਰੱਕ ਨੂੰ ਕਬਜੇ ਵਿੱਚ ਲੈਕੇ ਅਗੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਫਰਾਰ ਡ੍ਰਾਈਵਰ ਦੀ ਤਲਾਸ਼ ਕੀਤੀ ਜਾ ਰਹੀ ਹੈ।

accident

ਇਹ ਵੀ ਪੜ੍ਹੋ…

ਰੇਲਵੇ ਸ਼ਟੇਸ਼ਨ ‘ਤੇ ਇਕ ਬਜ਼ੁਰਗ ਉਸ ਸਮੇਂ ਟਰੇਨ ਦੀ ਲਪੇਟ ‘ਚ ਆ ਗਿਆ ਜਦ ਉਹ ਚਲਦੀ ਟਰੇਨ ‘ਚ ਚੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਚੱਲਦੀ ਰੇਲਗੱਡੀ ਦੀ ਲਪੇਟ ‘ਚ ਆਉਣ ਨਾਲ ਉਸ ਦੀ ਇਕ ਲੱਤ ‘ਤੇ ਦੂਸਰਾ ਪੈਰ ਕੱਟਿਆ ਗਿਆ। ਉਸਨੂੰ ਹਸਪਤਾਲ ਜਦ ਲਿਆਂਦਾ ਗਿਆ ਤਾਂ ਹਸਪਤਾਲ ਪੁੱਜਣ ਤੱਜ ਉਸ ਨੇ ਦਮ ਤੋੜ ਦਿੱਤਾ। ਬਜ਼ੁਰਗ ਜੰਡਿਆਲਾ ਤੋਂ ਲੁਧਿਆਣਾ ਜਾਣ ਲਈ ਅੰਬਾਲਾ ਪੈਸੰਜਰ ‘ਚ ਸਵਾਰ ਹੋਇਆ ਸੀ। ਜਦ ਉਹ ਪਾਣੀ ਲੈਣ ਲਈ ਇਕ ਸਟੇਸ਼ਨ ‘ਤੇ ਉੱਤਰਿਆ ਤਾਂ ਚੱਲਦੀ ਟਰੇਨ ਉਸ ਨੇ ਚੜ੍ਹਨ ਦੀ ਕੋਸ਼ਿਸ਼ ਕੀਤੀ ਜਿਸ ਸਮੇਂ ਉਸ ਨਾਲ ਇਹ ਹਾਦਸਾ ਵਾਪਰ ਗਿਆ।

accident

ਪਰ ਜਦ ਇਹ ਘਟਨਾ ਵਾਪਰੀ ਤਾਂ ਡਰਾਇਵਰ ਨੇ ਤੁਰੰਤ ਟਰੇਨ ਰੋਕ ਦਿੱਤੀ। ਜਦ ਹਾਸਦੇ ਦੌਰਾਨ ਰੇਲਵੇ ਵੱਲੋਂ ਐਬੁਲੈਂਸ ਨੂੰ ਫੋਨ ਕੀਤਾ ਗਿਆ ਪਰ ਐਬੂਲੈਂਸ ਟਾਈਮ ‘ਤੇ ਨਹੀਂ ਪੁੱਜੀ। ਜਿਸ ਤੋਂ ਬਾਅਦ ਲੋਕਾਂ ਨੇ ਬਜੁਰਗ ਦੀ ਮਾੜੀ ਹਾਲ ਵੇਖ ਟਰੇਨ ‘ਚ ਪਾ ਕਿ ਉਸਨੂੰ ਜਲੰਧਰ ਲੈ ਗਏ ਤੇ ਟਰੇਨ ਦੇ ਪੁਜਣ ਤੋਂ ਪਹਿਲਾਂ ਐਂਬੂਲੈਂਸ ਸ਼ਟੇਸ਼ਨ ‘ਤੇ ਪੁੱਜ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ ਪਰ ਜਦ ਤੱਕ ਬਜੁਰਗ ਦੇ ਦਮ ਤੋੜ ਦਿੱਤਾ ਸੀ।

accident

error: Content is protected !!