ਭਗਵੰਤ ਮਾਨ ਖ਼ਿਲਾਫ਼ ਸ਼ਿਵ ਸੈਨਾ (ਪੰਜਾਬ) ਵੱਲੋਂ ਇਹ ਵੱਡਾ ਐਲਾਨ…

ਬਠਿੰਡਾ: ਹਿੰਦੂ ਆਗੂਆਂ ਦੇ ਕਤਲ ਦੇ ਦੋਸ਼ ‘ਚ ਫੜੇ ਗਏ ਮੁਲਜ਼ਮ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦੇ ਹੱਕ ‘ਚ ਆਮ ਆਦਮੀ ਪਾਰਟੀ ਦੇ ਐੱਮ.ਪੀ. ਭਗਵੰਤ ਮਾਨ ਵਲੋਂ ਬਿਆਨ ਦੇਣ ਦੇ ਵਿਰੋਧ ਵਿੱਚ ਸ਼ਿਵ ਸੈਨਾ ਨੇ ਵੱਡਾ ਐਲਾਨ ਕੀਤਾ ਹੈ।

Shiv Sena Bhagwant Maan 5Lakh
ਇੱਕ ਹਿੰਦੀ ਅਖ਼ਬਾਰ ਮੁਤਾਬਕ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਯੋਗੇਸ਼ ਬਾਤਿਸ਼ ਨੇ ਐਲਾਨ ਕੀਤਾ ਕਿ ਭਗਵੰਤ ਮਾਨ ਦਾ ਨੱਕ ਵੱਢ ਕੇ ਲਿਆਉਣ ਵਾਲੇ ਨੂੰ ਸ਼ਿਵ ਸੈਨਾ ਪੰਜਾਬ ਵੱਲੋਂ 5 ਲੱਖ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸੇ ਤਰ੍ਹਾਂ ਸ਼ਿਵ ਸੈਨਾ ਮਾਲਵਾ ਜ਼ੋਨ ਇੰਚਾਰਜ ਵਿਜੈ ਸਿੰਗਲਾ ਨੇ ਐਲਾਨ ਕੀਤਾ ਕਿ ਮਾਨ ਨੂੰ ਜੁੱਤੀਆਂ ਦਾ ਹਾਰ ਪੁਆ ਕੇ ਪਿੰਡ ਦੀ ਫਿਰਨੀ ‘ਤੇ ਘੁੰਮਾਉਣ ਵਾਲੇ ਨੂੰ ਇਕ ਲੱਖ ਦਾ ਨਕਦ ਇਨਾਮ ਦਿੱਤਾ ਜਾਵੇਗਾ।

Shiv Sena Bhagwant Maan 5Lakh

ਯੋਗੇਸ਼ ਬਾਤਿਸ਼ ਦੇ ਪ੍ਰਧਾਨਗੀ ਵਿੱਚ ਆਗੂਆਂ ਦੀ ਹੋਈ ਮੀਟਿੰਗ ਵਿੱਚ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਪੁਲਿਸ ਦੀ ਕਾਰਜ ਪ੍ਰਣਾਲੀ ‘ਤੇ ਉਂਗਲ ਚੁੱਕ ਕੇ ਸਾਬਤ ਕਰ ਦਿੱਤਾ ਕਿ ਆਪ ਤੇ ਇਸ ਦੇ ਆਗੂ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਆਗੂਆਂ ਨੇ ਜੱਗੀ ਜੌਹਲ ਦੇ ਹੱਕ ‘ਚ ਭਗਵੰਤ ਮਾਨ ਦੇ ਬਿਆਨ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ।
Shiv Sena Bhagwant Maan 5Lakh

ਇਸ ਮੀਟਿੰਗ ਵਿੱਚ ਸ਼ਿਵ ਸੈਨਾ ਪੰਜਾਬ ਦੀ ਮੀਟਿੰਗ ਪ੍ਰਦੇਸ਼ ਪ੍ਰਧਾਨ ਯੋਗੇਸ਼ ਬਾਤਿਸ਼ ਦੀ ਪ੍ਰਧਾਨਗੀ ਹੇਠ ਹੋਈ ਜਿਸ ‘ਚ ਮਾਲਵਾ ਜ਼ੋਨ ਇੰਚਾਰਜ ਵਿਜੇ ਸਿੰਗਲਾ, ਜਨਰਲ ਸਕੱਤਰ ਗੌਰਵ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੁਖਜੀਤ ਬਾਹੀਆ, ਬਲਰਾਮ ਸ਼ਰਮਾ, ਸਲਾਹਕਾਰ ਸਤਿੰਦਰ ਕੁਮਾਰ ਤੇ ਭਾਰਤ ਭੂਸ਼ਣ ਕਾਕਾ ਨੇ ਸ਼ਮੂਲੀਅਤ ਕੀਤੀ।

Shiv Sena Bhagwant Maan 5Lakh
ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐੱਮ.ਪੀ. ਹਨ। ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਐਮ ਪੀ ਹੋਣ ਦੇ ਬਾਵਜੂਦ ਹਾਲ੍ਹੀ ‘ਚ ਹੋਈਆਂ 9 ਮਹੀਨੇ ਪਹਿਲਾਂ ਵਿਧਾਨ ਸਭਾ ਵੋਟਾਂ ‘ਚ ਜਲਾਲਾਬਾਦ ਤੋਂ ਚੋਣ ਲੜ ਰਹੇ ਸਨ। ਜਿਥੇ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

ਭਗਵੰਤ ਮਾਨ ਨੂੰ ਜਲਾਲਾਬਾਦ ਤੋਂ 56771 ਵੋਟਾਂ ਹਾਸਲ ਹੋਈਆਂ ਹਨ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ 75271 ਵੋਟਾਂ ਹਾਸਲ ਕਰਕੇ ਜਿੱਤ ਦਰਜ ਕਰਨ ‘ਚ ਕਾਮਯਾਬ ਰਹੇ ਸਨ। ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐਮ ਪੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ‘ਤੇ ਆਪਣਾ ਪੂਰਾ ਪ੍ਰਚਾਰ ਜਾਰੀ ਕੀਤਾ ਹੋਇਆ ਸੀ।
Shiv Sena Bhagwant Maan 5Lakh

Shiv Sena Bhagwant Maan 5Lakh

ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹਾਰ ਮਿਲਣ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਉਮੀਦਵਾਰ ਚੁੱਪ ਨਜ਼ਰ ਆ ਰਹੇ ਸਨ, ਉਥੇ ਹੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਪਣੇ ਫਸੇਬੁਕ ਪੇਜ ‘ਤੇ ਵੀਡੀਓ ਰਾਹੀਂ ਕਾਂਗਰਸ ਪਾਰਟੀ ਨੂੰ ਵਧਾਈ ਵੀ ਦਿੱਤੀ ਸੀ। ਮਾਨ ਨੇ ਇਕ ਵਾਰ ਫਿਰ ਜਿੱਥੇ ਅਕਾਲੀ ਦਲ ‘ਤੇ ਹਮਲਾ ਕੀਤਾ ਸੀ, ਉਥੇ ਹੀ ‘ਆਪ’ ਦੀ ਪਿੱਠ ਥਾਪੜੀ ਸੀ।
Shiv Sena Bhagwant Maan 5Lakh

Shiv Sena Bhagwant Maan 5Lakh

ਭਗਵੰਤ ਮਾਨ ਨੇ ਕਿਹਾ ਸੀ ਕਿ ਦਹਾਕਿਆਂ ਪੁਰਾਣੀ ਪਾਰਟੀ ਅਕਾਲੀ ਦਲ ਜਿੱਥੇ ਹਾਸ਼ੀਏ ‘ਤੇ ਚਲੀ ਗਈ ਹੈ, ਦੂਜੇ ਪਾਸੇ ਸਿਰਫ ਤਿੰਨ ਸਾਲ ਪਹਿਲਾਂ ਬਣੀ ‘ਆਪ’ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਮਾਨ ਨੇ ਕਿਹਾ ਸੀ ਕਿ ‘ਆਪ’ ਵਿਰੋਧੀ ਧਿਰ ਦੀ ਭੂਮਿਕਾ ਬਾਖੂਬੀ ਨਿਭਾਵੇਗੀ ਅਤੇ ਸਰਕਾਰ ਦੇ ਚੰਗੇ-ਮਾੜੇ ਕੰਮਾਂ ‘ਤੇ ਆਵਾਜ਼ ਬੁਲੰਦ ਕਰਦੀ ਰਹੇਗੀ।

ਭਗਵੰਤ ਮਾਨ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਇਹ ਵੀ ਕਿਹਾ ਸੀ ਕਿ ‘ਹਾਲੇ ਦਮ ਹੈ ਸਰੀਰ ‘ਚ ਮਰਦੇ ਨਹੀਂ ਆਪਾਂ, ਜੰਗ ਹਾਰੇ ਹਾਂ… ਜ਼ਮੀਰ ਤੋਂ ਹਰਦੇ ਨਹੀਂ ਆਪਾਂ, ਉਮੀਦ ਹੁਣ ਰੱਖਿਓ ਰੁੱਤ ਬਦਲਣ ਦੀ ਯਾਰੋ, ਹਾਰ ਦੇ ਕਿੱਦਾਂ ਜੇਕਰ ਲੜਦੇ ਨਹੀਂ ਆਪਾਂ’।

error: Content is protected !!