
ਆਪ ਦੇ ਸੀਨੀਅਰ ਲੀਡਰਾਂ ਨੇ ਛੱਡਿਆ ਖਹਿਰਾ ਦਾ ਸਾਥ,ਹੋ ਸਕਦੀ ਹੈ ਗ੍ਰਿਫ਼ਤਾਰੀ !ਨਸ਼ਾਖੋਰੀ ਮਾਮਲੇ ‘ਚ ਤਸਕਰਾਂ ਦਾ ਸਾਥ ਦੇਣ ਦੇ ਦੋਸ਼ਾਂ ਤਹਿਤ ਫਾਜ਼ਿਲਕਾ ਦੀ ਇਕ ਅਦਾਲਤ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਸੰਮਨ ਕਰਨ ਤੋਂ ਬਾਅਦ ਸੂਬੇ ਦੀ ਸਿਆਸਤ ਪੂਰੀ ਤਰ੍ਹਾਂ ਭੱਖ ਗਈ ਹੈ।
ਸੁਖਪਾਲ ਖਹਿਰਾ ਖਿਲਾਫ਼ ਫਾਜ਼ਿਲਕਾ ਅਦਾਲਤ ਵਲੋਂ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਉਹ ਪਾਰਟੀ ‘ਚ ਇਕੱਲੇ ਰਹਿ ਗਏ ਹਨ ਕਿਉਂਕਿ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਸਮੇਤ ਕਿਸੇ ਵੀ ਆਗੂ ਨੇ ਹੁਣ ਤੱਕ ਸੁਖਪਾਲ ਖਹਿਰਾ ਦੇ ਬਚਾਅ ‘ਚ ਕੋਈ ਬਿਆਨ ਨਹੀਂ ਦਿੱਤਾ ਹੈ।
ਸੂਤਰਾਂ ਮੁਤਾਬਕ ਵੀਰਵਾਰ ਨੂੰ ਭਗਵੰਤ ਮਾਨ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ‘ਚ ਦਿੱਲੀ ‘ਚ ਇਸ ਮਾਮਲੇ ‘ਤੇ ਚਰਚਾ ਵੀ ਹੋਈ ਪਰ ਪਾਰਟੀ ਨੇ ਫਿਲਹਾਲ ਇਸ ਪੂਰੇ ਮਾਮਲੇ ‘ਚ ਖੁਦ ਨੂੰ ਦੂਰ ਰੱਖਣਾ ਹੀ ਉਚਿਤ ਸਮਝਿਆ ਹੈ।
ਸੁਖਪਾਲ ਖਹਿਰਾ ਜੇਕਰ 30 ਨਵੰਬਰ ਤੋਂ ਪਹਿਲਾਂ ਜ਼ਮਾਨਤ ਨਹੀਂ ਕਰਵਾਉਂਦੇ ਤਾਂ ਪੁਲਿਸ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ‘ਚ ਪੇਸ਼ ਕਰਨਾ ਪਵੇਗਾ।
ਅਦਾਲਤ ਨੇ ਖਹਿਰਾ ਸਮੇਤ 8 ਲੋਕਾਂ ਦੇ ਸੰਮਨ ਜਾਰੀ ਕੀਤੇ ਹਨ।ਪੰਜਾਬ ਦੀਆਂ ਸਿਆਸੀ ਪਾਰਟੀਆਂ ਖਹਿਰਾਂ ‘ਤੇ ਅਸਤੀਫਾ ਦੇਣ ਦਾ ਦਬਾਅ ਪਾ ਰਹੀਆਂ ਹਨ। 2 ਦਿਨਾਂ ਬਾਅਦ ਵੀ ‘ਆਪ’ ਦਾ ਕੋਈ ਵੀ ਸੀਨੀਅਰ ਆਗੂ ਖਹਿਰਾ ਨਾਲ ਖੜ੍ਹਾ ਨਜ਼ਰ ਨਹੀਂ ਆ ਰਿਹਾ ਹੈ।ਖਹਿਰਾ ਖੁਦ ਹੀ ਆਪਣਾ ਬਚਾਅ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਸ ਦਾ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਖਹਿਰਾ ਭਾਵੇਂ ਹੀ ਆਪਣੇ ਆਪ ਨੂੰ ਸਿਆਸੀ ਬਦਲਖੋਰਾਂ ਦਾ ਸ਼ਿਕਾਰ ਦੱਸ ਰਹੇ ਹੋਣ ਪਰ ਸੂਤਰਾਂ ਮੁਤਾਬਕ ਸਾਰੇ ਸਮੀਕਰਣਾਂ ਨੂੰ ਦੇਖਦੇ ਹੋਏ ਪਾਰਟੀ ਨੇ ਪੂਰੇ ਮਾਮਲੇ ‘ਚ ਖੁਦ ਨੂੰ ਦੂਰ ਰੱਖਣ ਦਾ ਫੈਸਲਾ ਕੀਤਾ ਹੈ। ਪਾਰਟੀ ਉਡੀਕ ਕਰ ਰਹੀ ਹੈ ਕਿ ਇਸ ਮਾਮਲੇ ‘ਚ ਅਦਾਲਤ ਦਾ ਕੀ ਰੁਖ ਹੁੰਦਾ ਹੈ ਅਤੇ ਖਹਿਰਾ ਕਿਸ ਤਰ੍ਹਾਂ ਆਪਣਾ ਬਚਾਅ ਕਰਦੇ ਹਨ।
Sikh Website Dedicated Website For Sikh In World
