ਬੱਲੇ-ਬੱਲੇ ਮੇਰੀ ਧੀ ਨੇ ਮੇਰੇ ਲਈ ਖੀਰ ਬਣਾਈ ਏ ਚੱਲ ਲਿਆ ਫਿਰ ਖਾਈਏ…

ਬੱਲੇ-ਬੱਲੇ ਮੇਰੀ ਧੀ ਨੇ ਮੇਰੇ ਲਈ ਖੀਰ ਬਣਾਈ ਏ ਚੱਲ ਲਿਆ ਫਿਰ ਖਾਈਏ

ਡੈਡੀ ਜੀ ਮੈਂ ਤੁਹਾਡੇ ਲਈ ਖੀਰ ਬਣਾਈ ਹੈ। 11 ਸਾਲ ਦੀ ਧੀ ਆਪਣੇ ਪਿਤਾ ਜੀ ਨੂੰ ਕਹਿਣ ਲੱਗੀ ਜੋ ਕਿ ਹੱਲੇ ਕੰਮ ਤੋਂ ਆਏ ਹੀ ਸੀ। ਪਿਤਾ- “ਵਾਹ ਜੀ ਵਾਹ!! ਬੱਲੇ-ਬੱਲੇ ਮੇਰੀ ਧੀ ਦੇ, ਚੱਲ ਲਿਆ ਫਿਰ ਖਾਈਏ। ਕੁੜੀ ਝੱਟ ਰਸੋਈ ਚ ਗਈ ਅਤੇ ਵੱਡੀ ਸਾਰੀ ਕੌਲੀ ਖੀਰ ਦੀ ਭਰ ਲਿਆਈ। ਪਿਉ ਨੇ ਖਾਣਾ ਸ਼ੁਰੂ ਕੀਤਾ ਅਤੇ ਖਾਂਦਾ-ਖਾਂਦਾ ਧੀ ਵੱਲ ਦੇਖਣ ਲੱਗਾ। ਉਹਦੀਆ ਅੱਖਾਂ ਚ ਹੰਝੂ ਆ ਗਏ। ਧੀ- ਕੀ ਹੋਇਆ ਪਿਤਾ ਜੀ ਖੀਰ ਸਵਾਦ ਨਹੀ ਲੱਗੀ…?

ਪਿਤਾ- ਨਹੀ-ਨਹੀ ਧੀਏ ਖੀਰ ਤਾਂ ਬਹੁਤ ਹੀ ਸਵਾਦ ਆ, ਦੇਖਦੇ ਹੀ ਦੇਖਦੇ ਸਾਰੀ ਕੌਲੀ ਖਾ ਲਈ। ਇੰਨੇ ਨੂੰ ਕੁੜੀ ਦੀ ਮਾਂ ਵੀ ਨਹਾ ਕੇ ਬਾਥਰੂਮ ਚੋਂ ਬਾਹਰ ਆ ਗਈ ਅਤੇ ਕਹਿਣ ਲੱਗੀ ਲਿਆ ਪੁੱਤ ਮੈਨੂੰ ਵੀ ਖਵਾ ਦੇ ਖੀਰ।

ਪਿਉ ਨੇ ਧੀ ਨੂੰ 100/- ਰੁਪਈਆ ਇਨਾਮ ਦਿਤਾ। ਕੁੜੀ ਬੜੀ ਖੁੱਸ਼ੀ ਨਾਲ ਰਸੋਈ ਵੱਲ ਭੱਜੀ ਅਤੇ ਆਪਣੀ ਮਾਂ ਲਈ ਖੀਰ ਲੈ ਕੇ ਆਈ। ਪਰ ਜਿੱਦਾ ਹੀ ਉਹਨੇ ਪਹਿਲਾ ਚਮਚਾ ਮੂੰਹ ਵਿੱਚ ਪਾਇਆ ਝੱਟ ਥੁੱਕ ਦਿਤਾ ਅਤੇ ਉੱਚੀ-ਉੱਚੀ ਬੋਲਣ ਲੱਗੀ, ਖੀਰ ਬਣਾਈ ਦੇਖਲੋ ਸਵਾ ਦੀ ਖੇਹ!!

ਖੰਡ ਦੀ ਜਗ੍ਹਾ ਲੂਣ ਪਾ ਕੇ ਜਹਿਰ ਬਣਾਈ ਪਈ ਆ, ਮੈਨੂੰ ਤਾਂ ਇਹ ਸਮਝ ਨਹੀ ਆਉਦੀ ਤੁਸੀ ਖਾ ਕਿੱਦਾ ਗਏ। ਮੇਰੀ ਬਣਾਈਓ ਚੀਜ ਚ ਕੱਦੇ ਲੂਣ ਘੱਟ ਕੱਦੇ ਮਿਰਚ, ਤੁਹਾਡਾ ਇਹੀ ਰੌਲਾ ਹੁੰਦਾ ਤੇ ਕੁੜੀ ਨੂੰ ਕੁੱਝ ਕਹਿਣਾ ਤਾ ਕੀ ਉਲਟਾ ਇਨਾਮ ਦੇ ਦਿਤਾ।

ਪਿਤਾ-(ਹੱਸਦੇ ਹੋਏ)- ਕਮਲੀ ਨਾ ਹੋਵੇ ਤਾਂ, ਓ ਤੇਰਾ ਮੇਰਾ ਤਾਂ ਜਨਮ-ਜਨਮ ਦਾ ਸਾਥ ਆ, ਪਤੀ-ਪਤਨੀ ਦਾ ਰਿਸ਼ਤਾ ਆ ਜਿਹਦੇ ਚ ਰੁੱਸਣਾ-ਮਨਾਉਣਾ, ਨੋਕ-ਝੋਕ ਸਭ ਚੱਲਦੀ ਆ। ਪਰ ਇਹ ਸਾਡੀ ਧੀ ਆ। ਇਹਨੇ ਕਿਤੇ ਸਾਡੇ ਕੋਲ ਬੈਠੀ ਰਹਿਣਾ, ਇੱਕ ਦਿਨ ਇਹਨੇ ਵੀ ਬਿਨਾਂ ਪਰਾਂ ਤੋਂ ਉੱਡਾਰੀ ਮਾਰ ਕੇ ਸੋਹਰੇ ਘਰ ਜਾ ਬੈਠਣਾ।

ਪਰ ਅੱਜ ਇਹਨੂੰ ਉਹ ਅਹਿਸਾਸ ਅਤੇ ਆਪਣਾਪਨ ਮਹਿਸੂਸ ਹੋਇਆ ਜੋ ਮੈਨੂੰ ਵੀ ਇਹਦੇ ਜੰਮਣ ਤੇ ਹੋਇਆ ਸੀ। ਅੱਜ ਇਹਨੇ ਪਹਿਲੀ ਵਾਰੀ ਬੜੇ ਪਿਆਰ ਨਾਲ ਮੇਰੇ ਲਈ ਕੁੱਝ ਬਣਾਇਆ ਹੈ ਫਿਰ ਉਹ ਜਿੱਦਾਂ ਦਾ ਮਰਜੀ ਹੋਵੇ ਪਰ ਮੇਰੇ ਲਈ ਇਸ ਤੋਂ ਵੱਧ ਸੁਅਾਦ ਕੁੱਝ ਨਹੀ ਹੈ।

ਧੀਆਂ ਆਪਣੇ ਪਿਉ ਦੀਆ #ਲਾਡਲੀਆ_ਪਰੀਆ ਅਤੇ ਰਾਜਕੁਮਾਰੀਆ ਹੁੰਦੀਆ ਆ, ਜਿੱਦਾ ਤੂੰ ਆਪਣੇ ਪਿਤਾ ਲਈ ਆ।
ਹੁੱਣ ਉਹ ਰੋਂਦੀ ਹੋਈ ਆਪਣੇ ਪਤੀ ਦੇ ਸੀਨੇ ਨਾਲ ਲੱਗ ਗਈ ਅਤੇ ਸੋਚਣ ਲੱਗੀ। ਅੱਜ ਪਤਾ ਲਗਾ ਇਸੇ ਕਰਕੇ ਹਰ ਧੀ ਆਪਣੇ ਪਤੀ ਵਿਚ ਆਪਣੇ ਪਿਤਾ ਵਾਲਾ ਲਾਡ-ਪਿਆਰ ਅਤੇ ਸੁਭਾਅ ਲੱਭਦੀ ਹੈ।

ਦੋਸਤੋ ਇਹੀ ਸੱਚ ਆ ਕਿ ਹਰ ਧੀ ਆਪਣੇ ਪਿਤਾ ਦੀ ਬਹੁਤ ਲਾਡਲੀ ਹੁੰਦੀ ਹੈ ਜਾਂ ਇੱਦਾ ਕਹਿ ਲਵੋ ਕਲੇਜੇ ਦਾ ਟੁੱਕੜਾ।। ਇਸੇ ਲਈ ਵਿਆਹ ਵਿੱਚ ਡੋਲੀ ਵੇਲੇ ਸਭ ਤੋਂ ਵੱਧ ਪਿਉ ਹੀ ਰੋਂਦਾ ਹੈ। ਕਿਉਕਿ ਇਕ ਪਿਤਾ ਦੀ ਧੀ ਭਾਵੇ ਪੇਕੇ ਹੋਵੇ ਤੇ ਭਾਵੇ ਫਿਰ ਉਹ ਸਹੁਰੇ ਚਲੀ ਜਾਵੇ ਪਰ ਿੲੱਕ ਬਾਪ ਆਪਣੀ ਸਾਰੀ ਉਮਰ ਉਸਦੇ ਫਿਕਰਾਂ ਵਿੱਚ ਲੰਘਾਉਦਾ ਹੈ।

ਵਧਆ ਲੱਗੇ ਤਾਂ ਸ਼ੇਅਰ ਜਰੂਰ ਕਰਦਿਓ ਜੀ

ਲੇਖਕ-ਅਗਿਆਤ

error: Content is protected !!