ਬੇਹੱਦ ਸ਼ਰਮਨਾਕ: ਇਸ ਪਰਿਵਾਰ ਨਾਲ ਹੋਈ ਜੱਗੋਂ-ਤੇਰਵੀਂ..

ਸ਼ਰਮਨਾਕ: ਇਸ ਪਰਿਵਾਰ ਨਾਲ ਹੋਈ ਜੱਗੋਂ-ਤੇਰਵੀਂ..


ਚੰਡੀਗੜ੍ਹ: ਗਰੀਬੀ ਦਾ ਮਜ਼ਾਕ ਤੇ ਮਜ਼ਬੂਰੀ ਦਾ ਫਾਇਦਾ ਚੁੱਕਣਾ ਸਾਡੇ ਸਮਾਜ ਵਿੱਚ ਆਮ ਗੱਲ ਹੈ। ਅਜਿਹੀ ਇੱਕ ਸ੍ਰੀ ਮੁਕਤਸਰ ਸਾਹਿਬ ਵਿੱਚ ਵਾਪਰੀ ਘਟਨਾ ਸਮਾਜ ਨੂੰ ਸ਼ਰਮਸ਼ਾਰ ਕੀਤਾ ਹੈ। ਸ਼ਹਿਰ ਦੀ ਚੰਦ ਬਸਤੀ ਵਿੱਚ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਵਿਧਵਾ ਦੀ 14 ਸਾਲਾ ਧੀ ਦਾ ਪਹਿਲਾਂ ਤਾਂ ਰੇਪ ਕੀਤਾ ਗਿਆ ਫੇਰ ਘਟਨਾ ’ਤੇ ਪਰਦਾ ਪਾਉਣ ਲਈ ਉਸ ਦਾ ਜਬਰੀ ਵਿਆਹ ਦੀ ਕੋਸ਼ਿਸ਼ ਕੀਤੀ ਗਈ। ਇੰਨਾ ਹੀ ਇਸ ਮਾਮਲੇ ’ਚ ਸ਼ਾਮਲ ਹੋਰ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਪੀੜਤਾ ਅਤੇ ਪਰਿਵਾਰ ਨੇ ਮੁਕਤਸਰ-ਬਠਿੰਡਾ ਚੌਕ ਵਿੱਚ ਮੁਜ਼ਾਹਰਾ ਕਰਦਿਆਂ ਪੁਲੀਸ ’ਤੇ ਕਥਿਤ ਦੋਸ਼ੀਆਂ ਦੀ ਮਦਦ ਦੇ ਦੋਸ਼ ਲਾਏ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੀੜਤਾ ਦੇ ਮਾਮਾ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਕਿਲਾ ਕਵੀ ਸੰਤੋਖ ਸਿੰਘ (ਤਰਨ ਤਾਰਨ) ਦਾ ਵਸਨੀਕ ਹੈ। ਉਸ ਦੀ ਵਿਧਵਾ ਭੈਣ ਹਰਜਿੰਦਰ ਕੌਰ ਮੁਕਤਸਰ ਵਿਖੇ ਬਾਬਾ ਬਿਧੀ ਚੰਦ ਬਸਤੀ ਵਿੱਚ ਲੋਕਾਂ ਦੇ ਘਰਾਂ ’ਚ ਕੰਮ ਕਰਦੀ ਹੈ। ਉਸ ਨਾਲ ਉਸ ਦੀ 14 ਸਾਲਾਂ ਦੀ ਲੜਕੀ ਵੀ ਰਹਿੰਦੀ ਹੈ।

ਉਸ ਨੇ ਦੋਸ਼ ਲਾਇਆ ਕਿ ਲੜਕੀ ਨਾਲ ਮੁਹੱਲੇ ਦਾ ਹਰਜੋਤ ਸਿੰਘ ਕੁਕਰਮ ਕਰਦਾ ਰਿਹਾ। ਉਸ ਨੇ ਦੋਸ਼ ਲਾਇਆ ਕਿ ਇਸ ਕੁਕਰਮ ਵਿੱਚ ਹਰਜਿੰਦਰ ਕੌਰ ਦੀ ਮਕਾਨ ਮਾਲਕਣ ਰਾਜ ਰਾਣੀ ਅਤੇ ਲੜਕੇ ਦੀ ਮਾਂ ਰਾਜਵੰਤ ਕੌਰ ਤੇ ਕਈ ਹੋਰ ਲੋਕ ਵੀ ਕਥਿਤ ਤੌਰ ’ਤੇ ਸਾਜਬਾਜ ਸਨ। ਉਸ ਨੇ ਦੱਸਿਆ ਕਿ ਮਾਮਲੇ ’ਤੇ ਮਿੱਟੀ ਪਾਉਣ ਲਈ ਰਾਜਵੰਤ ਕੌਰ ਨੇ ਆਪਣੇ ਦੋਹਤੇ ਨਾਲ ਨਾਬਾਲਗ ਦਾ ਵਿਆਹ ਕਰਾਉਣ ਦਾ ਢਕਵੰਜ ਰਚਦਿਆਂ 24 ਸਤੰਬਰ ਨੂੰ ਸ਼ਗਨ ਅਤੇ 1 ਅਕਤੂਬਰ ਨੂੰ ਵਿਆਹ ਰੱਖ ਦਿੱਤਾ। ਜਸਬੀਰ ਸਿੰਘ ਨੂੰ ਵਿਆਹ ਵਿੱਚ ਸੱਦਿਆ ਗਿਆ। ਉਹ 24 ਤਰੀਕ ਨੂੰ ਮੁਕਤਸਰ ਪੁੱਜਿਆ ਜਿੱਥੇ ਉਸ ਨੂੰ ਪਤਾ ਲੱਗਾ ਕਿ ਮਾਮਲਾ ਜਬਰ ਜਨਾਹ ਦਾ ਹੈ। ਉਸ ਨੇ ਥਾਣਾ ਸਿਟੀ ਪੁਲੀਸ ਨੂੰ ਇਤਲਾਹ ਦਿੱਤੀ। ਉਸ ਨੇ ਦੱਸਿਆ ਕਿ ਸਕੂਲ ਸਰਟੀਫਿਕੇਟ ਵਿੱਚ ਲੜਕੀ ਦੀ ਜਨਮ ਮਿਤੀ 31 ਜਨਵਰੀ 2003 ਹੈ ਤੇ ਉਸ ਦਾ ਵਿਆਹ ਕਰਨਾ ਜੁਰਮ ਹੈ।

ਥਾਣਾ ਸਿਟੀ ਪੁਲੀਸ ਨੇ ਹਰਜੋਤ ਸਿੰਘ ਵਾਸੀ ਬਿਧੀ ਚੰਦ ਨਗਰ ਕਬਰਵਾਲਾ ਰੋਡ, ਸ੍ਰੀ ਮੁਕਤਸਰ ਸਾਹਿਬ ਖ਼ਿਲਾਫ਼ ਧਾਰਾ 376 ਤੇ 506 ਤਹਿਤ ਕੇਸ ਦਰਜ ਕਰ ਲਿਆ ਹੈ। ਦੂਜੇ ਪਾਸੇ, ਪੀੜਤਾ, ਉਸ ਦੀ ਮਾਂ ਤੇ ਮਾਮੇ ਨੇ ਦੋਸ਼ ਲਾਇਆ ਕਿ ਪੁਲੀਸ ਮੁਲਜ਼ਮਾਂ ਦਾ ਸਾਥ ਦੇ ਰਹੀ ਹੈ। ਕੇਸ ਵਿੱਚ ਲਿਖਿਆ ਗਿਆ ਹੈ ਕਿ ਲੜਕੀ ਕੇਸ ਦਰਜ ਹੋਣ ਤੋਂ ਇੱਕ ਹਫ਼ਤਾ ਪਹਿਲਾਂ ਆਪਣੇ ਮਾਮੇ ਕੋਲ ਚਲੀ ਗਈ ਸੀ ਜਦਕਿ ਉਹ ਅਸਲ ਵਿੱਚ ਉਦੋਂ ਮੁਕਤਸਰ ਸੀ। ਲੜਕੀ ਦਾ ਪਰਿਵਾਰ ਪੁਲੀਸ ਪਾਸੋਂ ਮੰਗ ਕਰ ਰਿਹਾ ਹੈ ਕਿ ਜਬਰ ਜਨਾਹ ਦੇ ਸਹਿਯੋਗੀ, ਵਿਆਹ ਕਰਾਉਣ ਵਾਲੀ ਟੀਮ ਅਤੇ ਸਿੱਖ ਲੜਕੀ ਦੇ ਰੋਮਾਂ ਦੀ ਬੇਅਦਬੀ ਦੇ ਮਾਮਲੇ ‘ਚ ਸ਼ਾਮਲ ਕਥਿਤ ਦੋਸ਼ੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇ।

ਥਾਣਾ ਸਿਟੀ ਦੇ ਐੱਸਐੱਚਓ ਤੇਜਿੰਦਰ ਸਿੰਘ ਨੇ ਦੋਸ਼ ਰੱਦ ਕਰਦਿਆਂ ਦੱਸਿਆ ਕਿ ਜਸਬੀਰ ਸਿੰਘ ਅਤੇ ਪੀੜਤਾ ਦੇ ਬਿਆਨਾਂ ‘ਤੇ ਹਰਜੋਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਸੀ ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਹੁਣ ਪਰਿਵਾਰ ਦੀ ਮੰਗ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!