ਬੇਹੱਦ ਖਤਰਨਾਕ ਬੀਮਾਰੀ ਬੰਬ ਦੀ ਤਿਆਰੀ ਚ ਉੱਤਰ ਕੋਰੀਆ, ਕਈ ਦੇਸ਼ਾਂ ਦੀ ਉੱਡੀ ਨੀਂਦ ..

ਅਮਰੀਕਾ ਸਮੇਤ ਸੰਯੁਕਤ ਰਾਸ਼ਟਰ ਦੀਆਂ ਤਮਾਮ ਪਾਬੰਦੀਆਂ ਤੇ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰ ਉੱਤਰ ਕੋਰੀਆ ਹੁਣ ਪ੍ਰਮਾਣੂ ਹਥਿਆਰਾਂ ਦੇ ਨਾਲ ਹੀ ਜੈਵਿਕ ਹਥਿਆਰ ਵਿਕਸਿਤ ਕਰ ਰਿਹਾ ਹੈ। ਉੱਤਰ ਕੋਰੀਆ ਦੇ ਬੀਮਾਰੀ ਬੰਬ ਦੇ ਜ਼ਖੀਰੇ ਨੇ ਦੁਨੀਆ ਭਰ ਲਈ ਚਿੰਤਾ ਵਧਾ ਦਿੱਤੀ ਹੈ। ਅਮਰੀਕੀ ਥਿੰਕਟੈਂਕ ਬੈਲਫਰ ਸੈਂਟਰ ਦੀ ਰਿਪੋਰਟ ‘ਚ ਇਸ ਨੂੰ ਲੈ ਕੇ ਆਗਾਹ ਕੀਤਾ ਗਿਆ ਹੈ।

ਬੈਲਫਰ ਸੈਂਟਰ ਦੇ ਪ੍ਰਧਾਨ ਨੇ ਕਿਹਾ ਕਿ ਉੱਤਰ ਕੋਰੀਆ ਜੈਵਿਕ ਹਥਿਆਰ ਬਣਾਉਣ ‘ਚ ਲਗਿਆ ਹੋਇਆ ਹੈ। ਪ੍ਰਮਾਣੂ ਬੰਬ, ਹਾਈਡ੍ਰੋਜਨ ਬੰਬ ਤੇ ਬੈਲਿਸਟਿਕ ਮਿਜ਼ਇਲਾਂ ਦਾ ਪ੍ਰੀਖਣ ਕਰਕੇ ਦੁਨੀਆਭਰ ‘ਚ ਚਿੰਤਾ ਵਧਾਉਣ ਵਾਲੇ ਉੱਤਰ ਕੋਰੀਆ ਦੇ ਜੈਵਿਕ ਹਥਿਆਰ ਬਣਾਉਣ ਦੀ ਖਬਰ ਨੇ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਰਿਪੋਰਟ ‘ਚ ਉੱਤਰ ਕੋਰੀਆ ਦੇ ਸਾਬਕਾ ਡਿਪਲੋਮੈਟ ਤਾਏ ਯੋਓਂਗ-ਹੋ ਦੇ ਹਵਾਲੇ ਤੋਂ ਕਿਹਾ ਗਿਆ ਕਿ ਉੱਤਰ ਕੋਰੀਆ ਨੇ 1960 ਦੇ ਦਹਾਕੇ ‘ਚ ਹੀ ਕੈਮੀਕਲ ਤੇ ਜੈਵਿਕ ਹਥਿਆਰ ਵਿਕਸਿਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ।PunjabKesari

ਕੋਰੀਆਈ ਯੁੱਧ ਤੋਂ ਬਾਅਦ ਸਾਲ 1950 ਤੋਂ 1953 ਦੇ ਵਿਚਕਾਰ ਉੱਤਰ ਕੋਰੀਆ ‘ਚ ਹੈਜ਼ਾ, ਟਾਈਫਸ, ਟਾਈਫਾਈਡ ਤੇ ਚੇਚਕ ਨਾਲ ਹਜ਼ਾਰਾਂ ਦੀ ਗਿਣਤੀ ‘ਚ ਲੋਕ ਮੌਤ ਦੀ ਨੀਂਦ ਸੌ ਗਏ ਸਨ। ਇਸ ਦੇ ਲਈ ਉੱਤਰ ਕੋਰੀਆ ਨੇ ਅਮਰੀਕਾ ਦੇ ਜੈਵਿਕ ਹਥਿਆਰਾਂ ਨੂੰ ਜ਼ਿੰਮੇਦਾਰ ਠਹਿਰਾਇਆ ਸੀ। ਦੱਖਣ ਕੋਰੀਆਈ ਰੱਖਿਆ ਵਿਭਾਗ ਦੇ ਵਾਈਟ ਪੇਪਰ ਮੁਤਾਬਕ ਉੱਤਰ ਕੋਰੀਆ ਨੇ 1980 ਦੇ ਦਹਾਕੇ ‘ਚ ਬਾਇਓਲਾਜੀਕਲ ਏਜੰਟਾਂ ਨੂੰ ਹਥਿਆਰ ਦੀ ਤਰ੍ਹਾਂ ਵਰਤੋਂ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ।
PunjabKesari

ਕਿਮ ਜੋਂਗ ਉਨ ਦੇ ਭਰਾ ਦੇ ਕਤਲ ਤੋਂ ਬਾਅਦ ਵਧਿਆ ਸੀ ਸ਼ੱਕ
ਮਲੇਸ਼ੀਆ ‘ਚ ਫਰਵਰੀ ‘ਚ ਕਿਮ ਜੋਂਗ ਉਨ ਦੇ ਭਰਾ ਜੋਂਗ ਨਾਮ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਸ ਦਾ ਸ਼ੱਕ ਬਹੁਤ ਵਧ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਕਤਲ ਘਾਤਕ ਨਰਵ ਏਜੰਟ ਵੀ.ਐਕਸ. ਰਾਹੀਂ ਹੋਇਆ ਸੀ, ਜੋ ਕਿ ਉੱਤਰ ਕੋਰੀਆ ਦੇ ਹੀ ਬਾਇਓ-ਟੈਕਨੀਕਲ ਇੰਸਟੀਚਿਊਟ ‘ਚੋਂ ਹੀ ਆਇਆ ਸੀ। ਉੱਤਰ ਕੋਰੀਆ ਦੇ ਰਿਸਰਚ ਸੈਂਟਰ ਵੀ ਉੱਤਰ ਕੋਰੀਆ ਦੀ ਫੌਜ ਹੀ ਚਲਾਉਂਦੀ ਹੈ। ਉੱਤਰ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਇੰਸਟੀਚਿਊਟ ‘ਚ ਹਮੇਸ਼ਾ ਆਉਂਦਾ ਰਹਿੰਦਾ ਹੈ।

ਇਸ ਤੋਂ ਇਲਾਵਾ ਦੱਖਣੀ ਕੋਰੀਆ ਦੀ ਖੂਫੀਆ ਏਜੰਸੀ ਦਾ ਮੰਨਣਾ ਹੈ ਕਿ ਜੈਵਿਕ ਹਥਿਆਰ ਵਿਕਸਿਤ ਕਰਨ ਲਈ ਉੱਤਰ ਕੋਰੀਆ ਕੋਲ ਘੱਟ ਤੋਂ ਘੱਟ ਤਿੰਨ ਬਾਇਓਲਾਜੀਕਲ ਹਥਿਆਰ ਪ੍ਰੋਡਕਸ਼ਨ ਯੁਨਿਟ ਹਨ। ਇਸ ਨਾਲ ਕਈ ਰਿਸਰਚ ਸੈਂਟਰ ਵੀ ਜੁੜੇ ਹੋਏ ਹਨ। ਅਮਰੀਕੀ ਥਿੰਕਟੈਂਕ ਨੇ ਕਿਹਾ ਕਿ ਦੁਨੀਆਭਰ ਦੀ ਨਜ਼ਰ ਸਿਰਫ ਉੱਤਰ ਕੋਰੀਆ ਦੇ ਪ੍ਰਮਾਣੂ ਹਥਿਆਰ ਪ੍ਰੋਗਰਾਮ ‘ਤੇ ਹੈ ਜਦਕਿ ਜੈਵਿਕ ਹਥਿਆਰਾਂ ‘ਤੇ ਕਿਸੇ ਦਾ ਧਿਆਨ ਨਹੀਂ ਜਾ ਰਿਹਾ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਉੱਤਰ ਕੋਰੀਆ ਦੇ ਪ੍ਰਮਾਣੂ ਹਥਿਆਰਾਂ ਦੇ ਨਾਲ-ਨਾਲ ਜੈਵਿਕ ਹਥਿਆਰਾਂ ਨਾਲ ਨਜਿੱਠਣ ਦੇ ਲਈ ਵੀ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਇਸ ਨਾਲ ਜੈਵਿਕ ਹਥਿਆਰਾਂ ਦੇ ਨਾਲ-ਨਾਲ ਕਿਸੇ ਕੁਦਰਤੀ ਤੌਰ ‘ਤੇ ਫੈਲਣ ਵਾਲੀ ਮਹਾਮਾਰੀ ਤੋਂ ਵੀ ਬਚਿਆ ਜਾ ਸਕੇ।

error: Content is protected !!