ਮੇਨਟੀਨੈਂਸ ਟ੍ਰਿਬਿਊਨਲ ਨੇ ਸੁਣਾਇਆ ਫੈਸਲਾ : ਮੋਹਾਲੀ ‘ਚ ਇੱਕ ਪੁੱਤਰ ਵੱਲੋਂ ਆਪਣੀ ਬੁੱਢੀ ਮਾਂ ਨੂੰ ਬੇਸਹਾਰਾ ਛੱਡ ਗਿਆ ਸੀ। ਇਸ ਮਾਮਲੇ ‘ਚ ਪੁਲਸ ਸਟੇਸ਼ਨ ਫੇਜ਼-੧ ਵਿਚ ਮੇਨਟੀਨੈਂਸ ਐਂਡ ਵੈੱਲਫੇਅਰ ਆਫ਼ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ਬਾਰੇ ‘ਚ ਮੇਨਟੀਨੈਂਸ ਟ੍ਰਿਬਿਊਨਲ ਨੇ ਇੱਕ ਵੱਡਾ ਫੈਸਲਾ ਸੁਣਾਇਆ ਹੈ।
ਉਹਨਾਂ ਨੇ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਜੋ ਪੁੱਤਰ ਆਪਣੀ ਬਜ਼ੁਰਗ ਮਾਂ ਨੂੰ ਬੇਸਹਾਰਾ ਛੱਡ ਗਿਆ ਸੀ, ਉਸਦੀ ਤਨਖਾਹ ‘ਚੋਂ ਹਰ ਮਹੀਨੇ 10 ਹਜ਼ਾਰ ਰੁਪਏ ਕੱਟੇ ਜਾਇਆ ਕਰਨਗੇ। ਇਹ ਪੈਸੇ ਉਸਦੀ ਬਜ਼ੁਰਗ ਮਾਂ ਨੂੰ ਦਿੱਤੇ ਜਾਣਗੇ । ਬਜ਼ੁਰਗ ਔਰਤ ਨੂੰ ਟ੍ਰਿਬਿਊਨਲ ਵੱਲੋਂ ਸੁਣਾਏ ਗਏ ਇਸ ਫੈਸਲੇ ਨੂੰ ਵਿਭਾਗ ਨੂੰ ਵੀ ਲਿਖਤੀ ਵਿਚ ਭੇਜ ਦਿੱਤਾ ਗਿਆ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਉਸ ਦੀ ਤਨਖਾਹ ਵਿੱਚੋਂ ੧੦ ਹਜ਼ਾਰ ਰੁਪਏ/ਮਹੀਨਾ ਸਿੱਧੇ ਹੀ ਕੱਟੇ ਜਾਇਆ ਕਰਨ। ਖਬਰਾਂ ਅਨੁਸਾਰ, ਇਹ ਫੈਸਲਾ ਸੁਣਨ ਤੋਂ ਬਾਅਦ ਪੁੱਤਰ ਨੂੰ ਵੱਡਾ ਝਟਕਾ ਲੱਗਿਆ ਹੈ।
ਹੁਣ ਤੱਕ ਮਿਲੀਆਂ ਖਬਰਾਂ ਮੁਤਾਬਕ, ਬਜ਼ੁਰਗ ਮਾਤਾ ਦੇ ਦੋ ਪੁੱਤਰ ਹਨ, ਇੱਕ ਵਿਦੇਸ਼ ‘ਚ ਹੈ ਅਤੇ ਦੂਸਰਾ ਸਰਕਾਰੀ ਵਿਭਾਗ ਵਿਚ ਐੱਸ. ਡੀ. ਓ. ਹੈ, ਪਰ ਕੁਦਰਤ ਦੀ ਅਜਿਹੀ ਮਾਰ ਹੈ ਕਿ ਇਹ ਦੋਵੇਂ ਹੀ ਆਪਣੀ ਮਾਂ ਨੂੰ ਬੇਸਹਾਰਾ ਛੱਡ ਚੁੱਕੇ ਹਨ। ਉਸ ਤੋਂ ਬਾਅਦ ਇਹ ਬਜ਼ੁਰਗ ਮਾਤਾ ਜੀ ਗੁਰਦੁਆਰਾ ਸਾਹਿਬ ਵਿਖੇ ਰਹਿ ਕੇ ਆਪਣਾ ਜੀਵਨ ਬਤੀਤ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਤਕਰੀਬਨ ਦੋ ਮਹੀਨੇ ਪਹਿਲਾਂ ਉਹਨਾਂ ਨੂੰ ਜ਼ਿਲਾ ਕਾਨੂੰਨੀ ਸੇਵਾਵਾਂ ਵਲੰਟੀਅਰਾਂ ਅਥਾਰਿਟੀ ਵੱਲੋਂ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਸੀ।
ਇਸ ਤੋਂ ਬਾਅਦ ਹੀ ਪੁਲਸ ਸਟੇਸ਼ਨ ਫੇਜ਼-੧ ਔਰਤ ਦੇ ਪੁੱਤਰਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਸੀ ਅਤੇ ਇਹ ਕੇਸ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਲੜਿਆ ਸੀ। ਇਹ ਕੇਸ ਅਤੇ ਫੈਸਲਾ ਉਹਨਾਂ ਲਈ ਬਹੁਤ ਜ਼ਰੂਰੀ ਮੰਨਿਆ ਜਾ ਰਿਹਾ ਸੀ।
ਇਸ ਤੋਂ ਇਲਾਵਾ ਫੈਸਲੇ ਦੀ ਅਹਿਮ ਗੱਲ ਇਹ ਸੀ ਕਿ ਬਜ਼ੁਰਗ ਔਰਤ ਦੇ ਬੇਟਿਆਂ ਤੋਂ ਉਸ ਦੀ ਜਾਇਦਾਦ ਵੇਚਣ ਦਾ ਅਧਿਕਾਰ ਖੋਹ ਲਿਆ ਗਿਆ ਹੈ।