ਬੀਬੀ ਜਗੀਰ ਕੌਰ ਨੇ ਚੁੱਕੇ ਖਹਿਰਾ ਖਿਲਾਫ ਹਥਿਆਰ!

ਬੀਬੀ ਜਗੀਰ ਕੌਰ ਨੇ ਚੁੱਕੇ ਖਹਿਰਾ ਖਿਲਾਫ ਹਥਿਆਰ!

ਜਲੰਧਰ: ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੂੰ ਕੋਰਟ ਵੱਲੋਂ ਸੰਮਨ ਭੇਜੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਲੀਡਰਾਂ ਨੇ ਖਹਿਰਾ ਖਿਲਾਫ ਮੋਰਚਾ ਹੋਰ ਤੇਜ਼ ਕਰ ਦਿੱਤਾ ਹੈ। ਐਤਵਾਰ ਨੂੰ ਬੀਬੀ ਜਗੀਰ ਕੌਰ ਨੇ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਸੁਖਪਾਲ ਖਹਿਰਾ ਤੋਂ ਅਸਤੀਫਾ ਮੰਗਿਆ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਨੇ ਇਲੈਕਸ਼ਨ ਲੜੀ ਸੀ ਤਾਂ ਸਭ ਤੋਂ ਵੱਡਾ ਮੁੱਦਾ ਨਸ਼ਿਆਂ ਦਾ ਬਣਾਇਆ ਸੀ। ਹੁਣ ਜਦੋਂ ਨਸ਼ਿਆਂ ਦੇ ਮਾਮਲੇ ‘ਚ ਕੋਰਟ ਨੇ ਖਹਿਰਾ ਨੂੰ ਸੰਮਨ ਕੀਤਾ ਹੈ ਤਾਂ ਹੁਣ ਉਨ੍ਹਾਂ ਨੂੰ ਨੈਤਿਕਤਾ ਦੇ ਆਧਾਰ ‘ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਕੋਈ ਕਿਸੇ ‘ਤੇ ਛੋਟਾ ਜਿਹਾ ਵੀ ਇਲਜ਼ਾਮ ਲਾ ਦਿੰਦਾ ਸੀ ਤਾਂ ਖਹਿਰਾ ਕਹਿੰਦੇ ਸਨ ਕਿ ਨੈਤਿਕਤਾ ਦੇ ਆਧਾਰ ‘ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ, ਹੁਣ ਖਹਿਰਾ ਆਪ ਕਿਉਂ ਨਹੀਂ ਨੈਤਿਕਤਾ ਦੇ ਆਧਾਰ ‘ਤੇ ਅਸਤੀਫਾ ਦਿੰਦੇ।

ਬੀਬੀ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ‘ਚ ਜਿਸ ਗੁਰਦੇਵ ਸਿੰਘ ਦੇਬੀ ਨੂੰ ਸਜ਼ਾ ਹੋਈ ਹੈ, ਉਸ ਨੂੰ ਖਹਿਰਾ ਨੇ ਹੀ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਇਆ ਸੀ। ਇਹ ਦੇਬੀ ਖਹਿਰਾ ਦਾ ਖਾਸ-ਮ-ਖਾਸ ਹੈ। ਇਸੇ ਲਈ ਉਸ ਨੂੰ ਵੀ ਫੜਿਆ ਜਾਣਾ ਚਾਹੀਦਾ ਹੈ। ਦੇਬੀ ਹੀ ਖਹਿਰਾ ਨੂੰ ਪੈਸੇ ਇਕੱਠੇ ਕਰਕੇ ਦਿੰਦਾ ਸੀ। ਬੀਬੀ ਨੇ ਕਿਹਾ ਕਿ ਕੇਜਰੀਵਾਲ ਨੂੰ ਹੁਣ ਖਹਿਰਾ ਨੂੰ ਬਰਖਾਸਤ ਕਰਨਾ ਚਾਹੀਦਾ ਹੈ।

error: Content is protected !!