ਬਾਬਾ ਵੀ ਜਵਾਕਾਂ ਮਗਰ ਲੱਗ ਕੇ ਕੁੜੀ ਨੂੰ ਆਂਟੀ-ਆਂਟੀ ਕਹੀ ਜਾਵੇ

ਬਾਬਾ ਵੀ ਜਵਾਕਾਂ ਮਗਰ ਲੱਗ ਕੇ ਕੁੜੀ ਨੂੰ ਆਂਟੀ-ਆਂਟੀ ਕਹੀ ਜਾਵੇ

ਇਹ ਫੋਟੋ ਸਿਰਫ ਪਿੰਡ ਦਾ ਮਹੌਲ ਦਿਖਾਉਣ ਲਈ ਨਾਲ ਲਗਾਈ ਗਈ ਹੈ

ਅੰਗਰੇਜੀ ਦੇ ਆਂਟੀਆਂ ਅੰਕਲਾਂ ਜਿਆਂ ਨੇ ਪਿੰਡਾਂ ਦੇ ਦੇਸੀ ਬੰਦਿਆਂ ਨੂੰ ਬੜਾ ਚੱਕਰਾਂ ਚ ਪਾਇਆ, ਸਾਡੇ ਮੱਘਰ ਮਿਸਤਰੀ ਐ। ਅੱਸੀ ਦੇ ਲਬੇ ਤਬੇ ਦੀ ਗੱਲ ਐ।ਦਿੱਲੀ ਵੰਨੀਓ ਜਵਾਕਾਂ ਦੀ ਮਾਸੀ ਆਗੀ ਰਹਿਣ। ਜਵਾਕ ਆਂਟੀ ਆਂਟੀ ਕਰਦੇ ਫਿਰਿਆ ਕਰਨ। ਵਿੱਚੇ ਮੱਘਰ ਬਾਬਾ ਰੋਟੀ ਮੰਗਣ ਨੂੰ ਹਾਕ ਮਾਰ ਦਿਆ ਕਰੇ। ਅਖੇ ਆਂਟੀ ਲਿਆਈ ਕੇਰਾਂ ਪਾਣੀ ਲਿਆਈ ਕੇਰਾਂ ਚਾਹ। ਗੱਲ ਕੀ ਬਾਬੇ ਨੇ ਕੁੜੀ ਰੋਣ ਲਾਤੀ.. ਉਹ ਆਪਦੀਆਂ ਭੈਣਾਂ ਨੂੰ ਕਹਿੰਦੀ ਜਾਂ ਮੈਨੂੰ ਛੱਡ ਆਉ ਜਾਂ ਫਿਰ ਬਾਬੇ ਨੂੰ ਆਂਟੀ ਕਹਿਣੋ ਹਟਾਓ। ਬਾਅਦ ਚ ਘਰਦਿਆਂ ਨੇ ਦੱਸਿਆ ਬੀ ਬਾਬਾ ਆਂਟੀ ਮਾਸੀ ਚਾਚੀ ਹੁੰਦੀ ਐ। ਕਹਿੰਦਾ ਫਿਟੇ ਮੂੰਹ ਥੋਡੇ ਜੰਮਿਆਂ ਦੇ ਮੈ ਕੁੜੀ ਦਾ ਨਾਂਓ ਈ ਸਮਝੀ ਜਾਨਾ।

ਇੱਕ ਸਾਡੇ ਹੋਰ ਹੁੰਦਾ ਸੀ, ਉਹ ਵੀ ਕਲਾਕਾਰ ਤਕੜਾ ਈ ਸੀ। ਕੇਰਾਂ ਕਿਸੇ ਦੇ ਦਿਹਾੜੀ ਲੱਗਿਆ ਹੋਇਆ। ਘਰਦੇ ਕਹਿੰਦੇ ਵੀ ਮੋਹਣਿਆਂ ਅੱਜ ਮਿਸਤਰੀ ਤੋ ਰੋੜੇ ਲਵਾਦੀ ਸਾਰੇ ਈ। ਕਹਿੰਦਾ ਚੱਕਰ ਈ ਕੋਈ ਨੀ। ਜਿਉ ਲੱਗਿਆ ਰੋੜੇ ਲਵਾਉਣ ਤੀਆ ਪਹਿਰ ਕਰਤਾ.. ਜਦ ਨੂੰ ਮਿਸਤਰੀ ਦਾ ਮੱਥਾ ਠਣਕ ਗਿਆ। ਕਹਿੰਦਾ ਭਰਦਾਨ ਰੋੜੇ ਮੁੱਕੇ ਨੀ ਹਲੇ। ਆਪ ਕਹਿੰਦਾ ਰੋੜੇ ਤਾ ਸਰਦਾਰ ਦੇ ਜਾਣ ਤੋ ਘੰਟਾ ਕ ਬਾਅਦ ਈ ਮੁੱਕਗੇ ਸੀ.. ਉਹ ਕਹਿ ਗਿਆ ਸੀ ਬੀ ਅੱਜ ਰੋੜੇ ਲਵਾਦੀ। ਹੁਣ ਤਾ ਬਣਾ ਬਣਾ ਕੇ ਲਿਆਉਨਾਂ।

ਇੱਕ ਬਾਬਾ ਸਾਡੇ.. ਪੁਰਾਣਾ ਡਰਾਇਵਰ ਰਿਹਾ। ਇੱਕ ਦਿਨ ਟੱਬਰ ਚ ਬੈਠਾ ਬੈਠਾ ਕਹਿੰਦਾ ਮੈ ਦਿੱਲੀ ਦੱਖਣ ਛੱਡ ਕਠਮੰਡੂ ਤੱਕ ਦੁਨੀਆਂ ਗਾਹਤੀ.. ਆਹ ਨਾਟਕਾਂ ਜਿਆਂ ਚ ਵੀ ਸੁਣਿਆ ਊ ਵੀ ਜਵਾਕ ਜੇ ਵਿਆਹ ਮਗਰੋ ਕਹਿੰਦੇ ਹੁੰਦੇ ਐ ਅਖੇ ਹਨੀਮੂਨ ਜਾਣੈ.. ਕਹਿੰਦਾ ਇਹ ਹਨੀਮੂਨ ਕਿੱਥੇ ਕ ਪੈਂਦਾ ਭਲਾ। ਬੁੜੀਆਂ ਨੇ ਤਾ ਮੂੰਹ ਮੂਹਰੇ ਚੁੰਨੀਆਂ ਜੀਆਂ ਕਰਲੀਆਂ.. ਮੁੰਡਾ ਕਹਿੰਦਾ ਬਾਪੂ ਉਹ ਤਾ ਘੁੰਮ ਕੇ ਆਉਣ ਨੂੰ ਕਹਿੰਦੇ ਹੁੰਦੇ ਐ.. ਹਟੇ ਫੇਰ ਨਾ ਕਹਿੰਦਾ ‘ਉਹ ਤਾ ਮੈਨੂੰ ਵੀ ਪਤਾ ਬੀ ਘੁੰਮਣ ਜਾਂਦੇ ਨੇ ਮੈ ਤਾਂ ਆਂਏ ਪੁੱਛਦਾਂ ਬੀ ਹਨੀਮੂਨ ਭੈਣਨਾ ਹੈਗਾ ਕਿਹੜੀ ਸਟੇਟ ਚ’ ਉਹ ਤਾਂ ਟੈਮ ਨਾਲ ਜਵਾਕ ਠਾਲ਼ ਕੇ ਲੈਗੇ ਨਹੀ ਡੈਫੀਨੇਸ਼ਨ ਪੂਰੀ ਲੈਣੀ ਸੀ ਬਜੁਰਗ ਨੇ।

ਅਜਨੌਦ ਆਲੇ ਬਲਵਿੰਦਰ ਬਾਈ ਦੇ ਦੱਸਣ ਦੀ ਗੱਲ ਐ। ਮਨੀ ਹੋਣਾਂ ਦੇ ਪਿੰਡ ਦੇ ਇੱਕ ਪਿਓਰ ਦੇਸੀ ਨੇ ਸਕੂਟਰ ਨਵਾਂ ਲਿਆ 1990 ਚ ਜਾ ਕੇ ਦੋਰਾਹੇ ਗੋਰੇ ਅਾਲੇ ਪੰਪ ਤੇ ਲਾਤਾ ਕਹਿੰਦਾ ਪੈਟਰੋਲ ਕੀ ਰੇਟ ਅਾ ਪੰਪ ਅਾਲਾ ਕਹਿੰਦਾ 20 ਰੁਪਏ ਲੀਟਰ ਅਾ , ਕਹਿੰਦਾ ਠੀਕ ਠੀਕ ਲਾ ਲਾ ਕੱਠਾ 100 ਦਾ ਪਵਾ ਲੈੱਨਾ , ਓਹ ਕਹਿੰਦਾ ਭਾਵੇਂ ਸਾਰੀ ਦਿਹਾੜੀ ਪਵਾਈ ਜਾਵੀੰ ਇਹੀ ਰੇਟ ਰਹਿਣਾ।

✍ਸੁਰਿੰਦਰ ਸਿੰਘ ਦਾੳੂਮਾਜਰਾ

error: Content is protected !!