ਬਲਾਤਕਾਰੀ ਰਾਮ ਰਹੀਮ ਨੂੰ ਝਟਕਾ ਬਹੁਤ ਹੀ ਵੱਡਾ ਝਟਕਾ ਲਗਾ ਹੈ
ਚੰਡੀਗੜ੍ਹ: ਬਲਾਤਕਾਰੀ ਬਾਬਾ ਰਾਮ ਰਹੀਮ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਰੇਪ ਪੀੜਤ ਦੋਵੇਂ ਸਾਧਵੀਆਂ ਨੇ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਵੇਲੇ ਰਾਮ ਰਹੀਮ ਬਲਾਤਕਾਰ ਦੇ ਦੋ ਕੇਸਾਂ ਵਿੱਚ 10-10 ਸਾਲ (ਕੁੱਲ 20 ਸਾਲ) ਦੀ ਸਜ਼ਾ ਭੁਗਤ ਰਿਹਾ ਹੈ।

ਰੇਪ ਪੀੜਤ ਸਾਧਵੀਆਂ ਨੇ ਬੁੱਧਵਾਰ ਨੂੰ ਹਾਈਕੋਰਟ ਵਿੱਚ ਪਟੀਸ਼ਨ ਪਾ ਕੇ ਸੀਬੀਆਈ ਦੇ 20 ਸਾਲ ਸਜ਼ਾ ਦੇਣ ਵਾਲੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਸਾਧਵੀਆਂ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਬਲਾਤਕਾਰ ਦੇ ਕੇਸ ਵਿੱਚ ਉਮਰ ਕੈਦ ਦੀ ਵਿਵਸਥਾ ਹੈ ਪਰ ਸੀਬੀਆਈ ਕੋਰਟ ਨੇ ਰਾਮ ਰਹੀਮ ਨੂੰ ਦੋ ਕੇਸਾਂ ਵਿੱਚ 10-10 ਸਾਲ ਦੀ ਕੈਦ ਹੀ ਸੁਣਾਈ ਹੈ।

ਕਾਬਲੇਗੌਰ ਹੈ ਕਿ ਰਾਮ ਰਹੀਮ ਖਿਲਾਫ ਕਤਲ ਤੇ ਚੇਲਿਆਂ ਨੂੰ ਨਿਪੁੰਸਕ ਬਣਾਉਣ ਦੇ ਕਈ ਕੇਸ ਚੱਲ ਰਹੇ ਹਨ। ਉਨ੍ਹਾਂ ਦਾ ਫੈਸਲਾ ਅਜੇ ਆਉਣਾ ਹੈ। ਅਜਿਹੇ ਵਿੱਚ ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਜਾ ਰਹੀਆਂ ਹਨ।

Sikh Website Dedicated Website For Sikh In World