ਬਠਿੰਡੇ ਦੇ ਇਸ ਘਰ ‘ਚ ਲੁੱਕੀ ਰਹੀ ਹਨੀਪ੍ਰੀਤ? ਜਾਣੋ ਕਿਸ ਦਾ ਘਰ
ਮੰਗਲਵਾਰ ਨੂੰ ਜ਼ੀਰਕਪੁਰ ਤੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਨਾਲ ਇੱਕ ਹੋਰ ਔਰਤ ਸੁਖਪ੍ਰੀਤ ਕੌਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਪਤਾ ਲੱਗਾ ਹੈ ਕਿ ਇਹ ਔਰਤ ਬਠਿੰਡਾ ਦੇ ਬੱਲੂਆਣਾ ਦੀ ਰਹਿਣ ਵਾਲੀ ਹੈ। ਇਹ ਤਸਵੀਰਾਂ ਬੱਲੂਆਣਾ ਸਥਿਤ ਸੁਖਪ੍ਰੀਤ ਦੇ ਘਰ ਦੀਆਂ ਹਨ।ਹਨੀਪ੍ਰੀਤ ਪੁਲਸ ਦੇ ਕਈ ਸਵਾਲਾਂ ਦੇ ਜਵਾਬ ‘ਚ ਚੁੱਪ ਰਹੀ ਬਸ ਇੰਨਾ ਦੱਸਿਆ ਕਿ ਡੇਰਾ ਸਮਰਥਕ ਇਕ ਮਹਿਲਾ ਸੁਖਦੀਪ ਨੇ ਹੀ ਉਸਨੂੰ ਬਠਿੰਡਾ ‘ਚ ਲੁਕੋ ਕੇ ਰੱਖਿਆ ਸੀ।

ਇਹ ਰਾਮ ਰਹੀਮ ਦੇ ਸਭ ਤੋਂ ਕਰੀਬੀ ਡਰਾਈਵਰ ਇਕਬਾਲ ਸਿੰਘ ਦੀ ਪਤਨੀ ਹੈ। ਰਾਮ ਰਹੀਮ ਦੀ ਮਾਂ ਨੂੰ ਰੋਹਤਕ ਦੀ ਜੇਲ੍ਹ ਵਿੱਚ ਮੁਲਾਕਾਤ ਲਈ ਡਰਾਈਵਰ ਇਕਬਾਲ ਹੀ ਲੈ ਕੇ ਆਇਆ ਸੀ।

ਪੂਰਾ ਪਰਿਵਾਰ ਬੱਲੂਆਣੇ ਦੀ ਬਜਾਏ ਡੇਰੇ ਵਿੱਚ ਹੀ ਰਹਿੰਦਾ ਸੀ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸੁੱਖਪ੍ਰੀਤ ਕਦੇ-ਕਦੇ ਪਿੰਡ ਆਉਂਦੀ ਸੀ।
ਘਰ ਵਿੱਚ ਲੱਗੇ ਏਸੀ ਤੋਂ ਲੱਗਦਾ ਹੈ ਕਿ ਹਨੀਪ੍ਰੀਤ ਨੇ ਪਿਛਲੇ ਦਿਨ ਇੱਥੇ ਹੀ ਗੁਜ਼ਾਰੇ ਹਨ।
Sikh Website Dedicated Website For Sikh In World

