ਫਿਲਮ ਦੇ ਬਹਾਨੇ ਇਸ ਅਦਾਕਾਰਾ ਨੂੰ ਬੈੱਡਰੂਮ ਤੱਕ ਲੈ ਕੇ ਗਿਆ ਸੀ ਰਾਮ ਰਹੀਮ ਤੇ ਫਿਰ ..

ਗੁਰਮੀਤ ਰਾਮ ਰਹੀਮ ਬੇਸ਼ੱਕ ਬਲਾਤਕਾਰ ਦੇ ਕੇਸ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਜੇਲ ਵਿਚ ਬੰਦ ਹੈ ਪਰ ਉਸ ਨੂੰ ਲੈ ਕੇ ਹੁਣ ਵੀ ਨਵੇਂ-ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ਹੁਣ ਮਾਡਲ ਅਤੇ ਅਦਾਕਾਰਾ ਮਰੀਨਾ ਕੁੰਵਰ ਨੇ ਰਾਮ ਰਹੀਮ ‘ਤੇ ਕਈ ਦੋਸ਼ ਲਾਏ ਹਨ। ਉਸ ਦਾ ਕਹਿਣਾ ਹੈ ਕਿ ਰਾਮ ਰਹੀਮ ਨੇ ਉਸ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਹਰਕਤ ਬਾਬਾ ਰਾਮ ਰਹੀਮ ਨੇ ਪਹਿਲੀ ਹੀ ਮੁਲਾਕਾਤ ‘ਚ ਕੀਤੀ ਸੀ, ਜਦੋਂ ਉਹ ਫਿਲਮ ‘ਚ ਕੰਮ ਦੇ ਸਿਲਸਿਲੇ ‘ਚ ਮਿਲਣ ਗਈ ਸੀ।PunjabKesari
ਮਰੀਨਾ ਦਾ ਕਹਿਣਾ ਹੈ, ਕਿ ਰਾਮ ਰਹੀਮ ਨੇ ਉਸ ਨੂੰ ਫਿਲਮ ਆਫਰ ਦਿੱਤਾ ਸੀ ਅਤੇ ਉਸ ਨੂੰ ਗਲੇ ਵੀ ਲਗਾਇਆ ਸੀ। ਇੰਨਾ ਹੀ ਨਹੀਂ ਮਰੀਨਾ ਦਾ ਇੱਥੋ ਤੱਕ ਕਿਹਾ ਹੈ ਕਿ ਰਾਮ ਰਹੀਮ ਮੈਨੂੰ ਬੈਡਰੂਮ ਤੱਕ ਵੀ ਲੈ ਕੇ ਗਿਆ ਸੀ। ਰਾਮ ਰਹੀਮ ਬੇਟਾ-ਬੇਟਾ ਆਖ ਕੇ ਅਚਾਨਕ ਆਪਣੇ ਹੱਥ ਮੇਰੇ ਪੱਟਾਂ ‘ਤੇ ਫੇਰ ਦਿੱਤੇ।PunjabKesari
ਮੈਂ ਬਹੁਤ ਡਰ ਤੇ ਸਹਿਮ ਗਈ ਸੀ। ਇਸ ਤੋਂ ਬਾਅਦ ਰਾਮ ਰਹੀਮ ਨੇ ਕਿਹਾ ਕਿ, ਤੂੰ ਬਹੁਤ ਭੋਲੀ ਹੈ…ਤੂੰ ਕਿਵੇਂ ਇੰਡਸਟਰੀ ‘ਚ ਆ ਗਈ। ਮਰੀਨਾ ਨੇ ਖੁਲਾਸਾ ਕੀਤਾ ਹੈ ਕਿ ਹਨੀਪ੍ਰੀਤ ਨੇ ਹੀ ਉਂਗਲੀ ਦਿਖਾ ਕੇ ਅੰਦਰ ਜਾਣ ਦਾ ਇਸ਼ਾਰਾ ਕੀਤਾ ਸੀ। ਜਦੋਂ ਮੈਂ ਅੰਦਰ ਗਈ ਤਾਂ ਬਾਬੇ ਨੇ ਮੇਰੇ ਨਾਲ ਜ਼ਬਰਦਸਤੀ ਕਰਨੀ ਚਾਹੀ।gurmeet ram rahim
ਮਰੀਨਾ ਮੰਨੀਏ ਤਾਂ ਰਾਮ ਰਹੀਮ ਨੇ ਮੈਨੂੰ ਫਿਲਮ ਦੇ ਸਿਲਸਿਲੇ ਵਿਚ ਗਾਲ ਕਰਨ ਦੇ ਬਹਾਨੇ ਨਾਲ ਕਈ ਵਾਰ ਮੀਟਿੰਗ ਲਈ ਵੀ ਬੁਲਾਇਆ ਅਤੇ ਗੁਫਾ ਵਿਚ ਜਾਣ ਦੇ ਲਈ ਕਿਹਾ। ਰਾਮ ਰਹੀਮ ਨਸ਼ੇ ਦਾ ਆਦੀ ਸੀ ਅਤੇ ਕੋਕੀਨ ਆਦਿ ਵਰਗੇ ਡਰੱਗਜ਼ ਵੀ ਲੈਂਦਾ ਸੀ। ਮਰੀਨਾ ਅਤੇ ਉਸ ਦੇ ਪ੍ਰੇਮੀ ਨੇ ਇਹ ਸਭ ਗੱਲਾਂ ਆਖਣ ਦਾ ਫੈਸਲਾ ਹੁਣ ਇਸ ਲਈ ਲਿਆ ਹੈ, ਕਿਉਂਕਿ ਹੁਣ ਰਾਮ ਰਹੀਮ ਅਤੇ ਹਨੀਪ੍ਰੀਤ ਜੇਲ ਵਿਚ ਹਨ।

error: Content is protected !!