ਫਤਿਹਗੜ੍ਹ ਸਾਹਿਬ (ਬਹਾਦੁਰ ਟਿਵਾਣਾ) : ਪਿੰਡ ਹਵਾਰਾ ਕਲਾਂ ਵਿਚ ਅਨੌਖੇ ਢੰਗ ਨਾਲ ਹੋਇਆ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅੱਜ ਜਿੱਥੇ ਲੋਕ ਆਪਣੀ ਹੈਸੀਅਤ ਨਾਲੋਂ ਵੱਧ ਮਹਿੰਗੇ ਵਿਆਹਾਂ ਦੇ ਚੱਕਰਾਂ ਵਿਚ ਪੈ ਕੇ ਕਰਜ਼ਾਈ ਹੋ ਜਾਂਦੇ ਹਨ, ਉਥੇ ਹੀ ਹਵਾਰਾਂ ਕਲਾਂ ਦੇ ਵਾਸੀ ਸੋਢੀ ਸਿੰਘ ਦੇ ਲੜਕੇ ਸੁਰਿੰਦਰਪਾਲ ਸਿੰਘ ਭੰਗੂ ਦੇ ਬਿਨਾਂ ਦਾਜ-ਦਹੇਜ ਅਤੇ ਸਾਧੇ ਢੰਗ ਨਾਲ ਹੋਏ ਵਿਆਹ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਮਹਿੰਗੀਆਂ ਗੱਡੀਆਂ ਦੇ ਚੱਕਰਾਂ ਤੋਂ ਦੂਰ ਗੱਡਿਆਂ ਅਤੇ ਟ੍ਰੈਕਟਰ ‘ਤੇ ਆਈ ਬਾਰਾਤ ਨੂੰ ਸਭ ਖੜ੍ਹ-ਖੜ੍ਹ ਦੇਖ ਰਹੇ ਸਨ। ਚਮਕੌਰ ਸਾਹਿਬ ਦੇ ਪਿੰਡ ਰਾਮਗੜ੍ਹ ਵਾਸੀ ਤਰਲੋਚਨ ਸਿੰਘ ਦੀ ਲੜਕੀ ਹਰਪ੍ਰੀਤ ਕੌਰ ਨੂੰ ਆਨੰਦ ਕਾਰਜ ਹੋਣ ਉਪਰੰਤ ਲਾੜੇ ਵਲੋਂ ਟ੍ਰੈਕਟਰ ‘ਤੇ ਹੀ ਪੈਲੇਸ ਲਿਆਂਦਾ ਗਿਆ।
ਮਹਿੰਗੀ ਚਕਾਚੌਂਧ ਨੂੰ ਪਿੱਛੇ ਛੱਡ ਨੌਜਵਾਨ ਪੀੜ੍ਹੀ ਇਕ ਵਾਰ ਫਿਰ ਪੁਰਾਣੇ ਸਮਿਆਂ ਤੇ ਰੀਤੀ ਰਿਵਾਜ਼ਾਂ ਵੱਲ ਮੁੜਦੀ ਨਜ਼ਰ ਆ ਰਹੀ ਹੈ।
ਅਜੇ ਕੁਝ ਦਿਨ ਪਹਿਲਾਂ ਇਥੋਂ ਦੇ ਹੀ ਪਿੰਡ ਹਵਾਰਾ ਕਲਾਂ ‘ਚ ਇਕ ਲੜਕਾ ਟਰੈਕਟਰਾਂ ‘ਤੇ ਬਾਰਾਤ ਲੈ ਕੇ ਗਿਆ ਸੀ ਤੇ ਟਰੈਕਟਰ ‘ਤੇ ਹੀ ਆਪਣੀ ਲਾੜੀ ਨੂੰ ਵਿਆਹ ਕੇ ਲਿਆਇਆ ਸੀ, ਜਿਸਦੀ ਇਲਾਕੇ ‘ਚ ਖੂਬ ਚਰਚਾ ਹੋਈ ਸੀ।
Sikh Website Dedicated Website For Sikh In World