ਪੰਜਾਬ ਲਈ ਬਹੁਤ ਖਤਰਨਾਕ ਹੋਵੇਗੀ ਤੇਜੀ ਨਾਲ ਆ ਰਹੀ ਇਹ ਤਬਦੀਲੀ !!

ਪੰਜਾਬ ਲਈ ਬਹੁਤ ਖਤਰਨਾਕ ਹੋਵੇਗੀ ਤੇਜੀ ਨਾਲ ਆ ਰਹੀ ਇਹ ਤਬਦੀਲੀ !!

ਕੋਈ ਵੀਹ ਪੱਚੀ ਸਾਲ ਪਹਿਲੇ ਮਾਲਵੇ ਵਿੱਚ ਤਿੰਨ ਚਾਰ ਪਿੰਡਾਂ ਵਿੱਚ ਇੱਕ ਅੱਧਾ ਘਰ ਵਲੈਤੀਆ (N.R.P) ਦਾ ਵੱਜਦਾ ਸੀ। ਮਤਲਬ ਨਾਂ ਲੈਕੇ ਜਾਣਿਆ ਜਾਂਦਾ ਸੀ। ਦਸ ਪੰਦਰਾ ਸਾਲਾ ਤੋਂ ਹਰ ਪਿੰਡ ਵਿੱਚ ਵਲੈਤੀਆ ਦੇ ਇੱਕ ਦੁੱਕਾ ਘਰ ਹੋ ਗਏ। ਦੇਖਿਆ ਜਾਵੇ ਤਾਂ ਵਸੋਂ ਪੱਖੋਂ ਅੱਜ ਪੰਜਾਬ ਅੱਧਾ ਰਹਿ ਗਿਆ ਹੈ। ਪੰਜਾਬੀ ਲੋਕ ਬਾਹਰਲੇ ਮੁਲਕਾਂ ਨੂੰ ਚਲੇ ਗਏ ਹਨ। ਪਰ ਹੁਣ ਜੋ ਸਰਕਾਰਾਂ ਤੇ ਸਿਸਟਮ ਦੇ ਸਤਾਏ ਲੋਕਾਂ,ਖ਼ਾਸ ਕਰ ਨੌਜਵਾਨ ਪੀੜੀ ਵਿੱਚ ਵਿਦੇਸ਼ ਜਾਣ ਦੀ ਤੇਜ਼ੀ ਆਈ ਹੈ,ਉਸ ਹਿਸਾਬ ਨਾਲ ਉਹ ਦਿਨ ਦੂਰ ਨਹੀ ਜਦ ਪਿੰਡਾਂ ਦੇ ਇੱਕਾ ਦੁੱਕਾ ਘਰ ਹੀ ਪੰਜਾਬ ਵਾਲੇ ਜਾ ਇੰਡੀਆ ਵਾਲੇ ਵਜੋਂ ਕਹਾਇਆ ਕਰਨਗੇ।ਦੂਸਰਾ ਆਮ ਹੀ ਕਿਹਾ ਜਾਂਦਾ ਹੈ ਕਿ ਬਿਹਾਰੀ ਭਈਆ ਜਾਂ ਹੋਰਨਾਂ ਸੂਬਿਆ ਲੋਕ ਪੰਜਾਬ ਤੇ ਕਬਜ਼ਾ ਕਰ ਰਹੇ ਨੇ,ਜੋ ਬਿਲਕੁਲ ਸੱਚ ਹੈ। ਪਰ ਮਿੱਤਰੋ ਜੇ ਜਵਾਨੀ ਦੇ ਪੰਜਾਬ ਛੱਡਣ ਦੀ ਇਹੀ ਗਤੀ ਰਹੀ ਤਾਂ ਉਹ ਵੀ ਦਿਨ ਦੂਰ ਨਹੀ ਜਦ ਜ਼ਮੀਨਾਂ ਹੱਥ-ਹੱਥ ਜੋੜ ਜੋੜ ਇੱਥੋ ਦੇ ਲੋਕਾਂ ਜਾ ਬਾਹਰੀ ਲੋਕਾਂ ਨੂੰ ਵੇਚ ਕੇ ਜਾਣਾ ਪੈਣਾ। ਜੋ ਇੱਕ ਵਾਰ ਏਸ ਮੁਲਕ ਵਿੱਚੋ ਨਿੱਕਲ ਜਾਂਦਾ ਉਸਦੀ ਦੂਸਰੀ ਪੀੜੀ ਛੱਡ ਤੀਸਰੀ ਨੇ ਕਦੇ ਮੂੰਹ ਨੀ ਕਰਨਾ।ਸੋਨੇ ਦੀ ਚਿੜੀ ਪੰਜਾਬ ਵੱਲ ਜੇਕਰ ਇਹੀ ਹਲਾਤ ਰਹੇ ਤਾਂ..!! ਸੰਭਲ਼ ਜਾਓ ਮਹਾਨ ਪੰਜਾਬ ਦੇ ਵਾਸੀਓ ਟਾਈਮ ਸਿਰ ਨਹੀਂ ਤਾਂ ਅੰਤ ਬਹੁਤ ਬੁਰਾ ਤੇ ਬਹੁਤ ਨੇੜੇ ਦਿੱਖ ਰਿਹਾ।

error: Content is protected !!