ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਨੂੰ ਇੱਕ ਹੋਰ ਵੱਡਾ ਝਟਕਾ

ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਨੂੰ ਇੱਕ ਹੋਰ ਵੱਡਾ ਝਟਕਾ

ਦੇਸ਼ ਦੇ ਸਭ ਤੋਂ ਵੱਡੇ ਘੋਟਾਲੇ ਦੇ ਮਾਮਲੇ ‘ ਚ ਇੱਕ ਹੋਰ ਖ਼ਬਰ ਆਈ ਹੈ ਪੰਜਾਬ ਨੈਸ਼ਨਲ ਬੈਂਕ ਦੇ ਕਰੀਬ 10,000 ਡੈਬਿਟ ਅਤੇ ਕਰੈਡਿਟ ਕਾਰਡਧਾਰਕਾ ਦੀ ਸੰਵੇਦਨਸ਼ੀਲ ਜਾਣਕਾਰੀ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਅਖਬਾਰ ਮੁਤਾਬਕ ਮਾਹਿਰਾਂ ਨੇ ਇਹ ਸ਼ੱਕ ਜਤਾਇਆ ਹੈ ਕਿ ਗਾਹਕਾਂ ਦੀ ਬਹੁਤ ਸੰਵੇਦਨਸ਼ੀਲ ਜਾਣਕਾਰੀ ਗੁਜ਼ਰੇ ਤਿੰਨ ਮਹੀਨੇ ਤੋਂ ਇੱਕ ਵੈਬਸਾਈਟ ‘ਤੇ ਖਰੀਦੀ ਅਤੇ ਵੇਚੀ ਜਾ ਰਹੀ ਸੀ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਨੈਸ਼ਨਲ ਬੈਂਕ ਨੇ ਇਹ ਮਾਮਲਾ ਅਜਿਹੇ ਸਮਾਂ ਵਿੱਚ ਸਾਹਮਣੇ ਆਇਆ ਹੈ ਜਦੋਂ ਬੈਂਕ ਵਿੱਚ ਗੁਜ਼ਰੇ ਹਫਤੇ ਹੀ ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਘੋਟਾਲੇ ਦਾ ਖੁਲਾਸਾ ਹੋਇਆ ਹੈ।

banksPNB data breach

ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਇੰਫਾਰਮੇਸ਼ਨ ਸਿਕਉਰਿਟੀ ਕੰਪਨੀ ਕਲਾਉਡਸੇਕ ਬੈਂਕ ਨੇ ਇਸਦੀ ਜਾਣਕਾਰੀ ਦਿੱਤੀ ਗਈ। ਕਲਾਉਡਸੇਕ, ਸਿੰਗਾਪੁਰ ਵਿੱਚ ਰਜਿਸਟਰਡ ਕੰਪਨੀ ਹੈ ਜਿਸਦਾ ਬੇਂਗਲੁਰੂ ‘ਚ ਵੀ ਇੱਕ ਦਫਤਰ ਹੈ। ਇਹ ਕੰਪਨੀ ਡਾਟਾ ਟਰਾਂਜੈਕਸ਼ਨ ਉੱਤੇ ਨਜ਼ਰ ਰੱਖਦੀ ਹੈ । ਕਲਾਉਡਸੇਕ ਦੇ ਚੀਫ ਟੈਕਨਿਕਲ ਆਫਿਸਰ ਰਾਹੁਲ ਸਾਸਿ ਨੇ ਏਸ਼ਿਆ ਟਾਈਮਸ ਨੂੰ ਦੱਸਿਆ ਕਿ ਕੰਪਨੀ ਦਾ ਇੱਕ ਕਰਾਲਰ (ਪ੍ਰੋਗਰਾਮ) ਹੈ ਜੋ ਡਾਰਕ / ਡੀਪ ਵੈਬਸਾਈਟ ‘ਤੇ ਨਜ਼ਰ ਰੱਖਦਾ ਹੈ। ਡਾਰਕ ਜਾਂ ਡੀਪ ਵੈਬਸਾਈਟ ਉਹ ਸਾਇਟ ਹੁੰਦੀਆਂ ਹਨ ਜੋ ਗੂਗਲ ਜਾਂ ਕਿਸੇ ਹੋਰ ਸਰਚ ਇੰਜਨ ਉੱਤੇ ਇੰਡੈਕਸ ਨਹੀਂ ਹੁੰਦੀਆਂ ਹੈ ।

banks

ਇਸ ਵੈਬਸਾਇਟਸ ਉੱਤੇ ਗੈਰ ਕਾਨੂੰਨੀ ਤਰੀਕੇ ਨਾਲ ਜਾਣਕਾਰੀ ਨੂੰ ਖਰੀਦਿਆ ਅਤੇ ਵੇਚਿਆ ਜਾਂਦਾ ਹੈ। ਬੈਂਕ ਦੇ ਗਾਹਕਾਂ ਦੀ ਜੋ ਜਾਣਕਾਰੀ ਵੈਬਸਾਈਟ ‘ਤੇ ਵਿਕਣ ਲਈ ਉਪਲੱਬਧ ਸੀ ਉਨ੍ਹਾਂ ਵਿੱਚ ਕਾਰਡਧਾਰਕਾ ਦਾ ਨਾਮ, ਕਾਰਡ ਦੀ ਐਕਸਪਾਇਰੀ ਡੇਟ, ਪਰਸਨਲ ਆਇਡੇਂਟਿਫਿਕੈਸ਼ਨ ਨੰਬਰ ਅਤੇ ਕਾਰਡ ਵੇਰਿਫਿਕੇਸ਼ਨ ਵੈਲਿਉ ਸ਼ਾਮਿਲ ਹੈ। ਸਾਸਿ ਨੇ ਇਹ ਵੀ ਦੱਸਿਆ ਕਿ ਜਾਣਕਾਰੀ ਦੇ ਦੋ ਸੈਟ ਇਸ ਵੈਬਸਾਈਟ ਤੇ ਰਿਲੀਜ ਕੀਤੇ ਜਾ ਰਹੇ ਸਨ। ਇੱਕ ਸੀਵੀਵੀ ਨੰਬਰ ਦੇ ਨਾਲ ਅਤੇ ਇੱਕ ਬਿਨਾਂ ਸੀਵੀਵੀ ਨੰਬਰ ਲੀਕ ਹੋਏ ਡਾਟਾ ‘ਤੇ ਆਖਰੀ ਤਾਰੀਖ 29 ਜਨਵਰੀ 2018 ਕੀਤੀ ਹੈ, ਜੋ ਇਹ ਦੱਸਦਾ ਹੈ ਕਿ ਹੁਣ ਵੀ ਹਜਾਰਾਂ ਕਾਰਡਧਾਰਕਾ ਦੀ ਜਾਣਕਾਰੀ ਇੱਥੇ ਦਰਜ ਹੈ।

banks

ਦੱਸ ਦੇਈਏ ਕਿ ਹਾਲ ਹੀ ‘ ਚ ਇਹ ਖ਼ਬਰ ਆਈ ਹੈ ਕਿ ਪੀ.ਐੱਨ.ਬੀ. ਵਿਚ ਦੇਸ਼ ਦੇ ਸਭ ਤੋਂ ਵੱਡੇ ਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਈ.ਡੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਸੂਤਰਾਂ ਮੁਤਾਬਿਕ ਈ.ਡੀ. ਨੇ ਇਸ ਤੋਂ ਬਾਅਦ ਨੀਰਵ ਮੋਦੀ ਖਿਲਾਫ ਨਵਾਂ ਸੰਮਨ ਜਾਰੀ ਕੀਤਾ ਹੈ। ਦੱਸ ਦੇਈਏ ਕਿ ਈ.ਡੀ. ਦਾ ਮੋਦੀ ਨੂੰ ਇਹ ਤੀਜਾ ਸੰਮਨ ਹੈ। ਮੋਦੀ ਨੂੰ ਸਖਤ ਹਿਦਾਇਤੀ ਦਿੰਦੇ ਹੋਏ ਈ.ਡੀ. ਨੇ ਕਿਹਾ ਕਿ ਜੇਕਰ ਉਹ ਇਸ ਸੰਮਨ ਨੂੰ ਸਖਤੀ ਨਾਲ ਲੈਂਦੇ ਹਨ ਤਾਂ ਏਜੰਸੀਆਂ ਹਵਾਲਗੀ ਦੀ ਕਾਰਵਾਈ ਤੇਜ਼ ਕਰ ਦੇਵੇਗੀ।

banks

ਸੂਤਰਾਂ ਨੇ ਕਿਹਾ ਕਿ ਅਸਥਾਈ ਰੂਪ ਨਾਲ ਪਾਸਪੋਰਟ ਨੂੰ ਮੁਅੱਤਵ ਕੀਤੇ ਜਾਣ ਅਤੇ ਲੰਬਿਤ ਕੀਤੇ ਕਾਰੋਬਾਰੀ ਮਾਮਲਿਆਂ ਨੂੰ ਨੀਰਵ ਮੋਦੀ ਨੇ ਆਪਣੇ ਪੇਸ਼ ਨਹੀਂ ਹੋਣ ਦਾ ਕਾਰਨ ਦੱਸਿਆ ਹੈ। ਈ.ਡੀ. ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੌਕਸੀ ਵਲੋਂ ਪੀ.ਐੱਨ.ਬੀ. ਦੇ ਨਾਲ ਕਥਿਤ 11,400 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ ਦੀ ਜਾਂਚ ਕਰ ਰਿਹਾ ਹੈ। ਈ.ਡੀ. ਨੇ ਮਨੀ ਲਾਂਡਰਿੰਗ ਰੋਧਕ ਕਾਨੂੰਨ (ਪੀ.ਐੱਮ.ਐੱਲ.ਏ) ਦੇ ਤਹਿਤ ਤਲਬ ਕੀਤਾ ਸੀ।

banksPNB data breach

ਹੁਣ ਮੋਦੀ ਨੂੰ 26 ਫਰਵਰੀ ਨੂੰ ਮੁੰਬਈ ‘ਚ ਕੇਂਦਰੀ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਨੂੰ ਕਿਹਾ ਹੈ। ਸਮਝਿਆ ਜਾਂਦਾ ਹੈ ਕਿ ਮੋਦੀ ਨੇ ਈ.ਡੀ. ਨੂੰ ਭੇਜੇ ਈ.ਮੇਲ ‘ਚ ਕਿਹਾ ਕਿ ਉਸ ਦਾ ਪਾਸਪੋਰਟ ਅਸਥਾਈ ਰੂਪ ਨਾਲ ਮੁਅੱਤਲ ਹੋ ਚੁੱਕਾ ਹੈ ਅਤੇ ਉਹ ਮੌਜੂਦਾ ਘਟਨਾਕ੍ਰਮ ਨੂੰ ਲੈ ਕੇ ਦੇਸ਼ ‘ਚ ਜਾਂਚ ਦਾ ਸਾਹਮਣਾ ਕਰ ਰਿਹਾ ਹੈ, ਅਜਿਹੇ ‘ਚ ਪੇਸ਼ ਹੋਣਾ ਸੰਭਵ ਨਹੀਂ ਹੈ।

banks

error: Content is protected !!