ਪੰਜਾਬ ਦੇ ਲੋਕਾਂ ਲਈ ਵੱਡੀ ਖਬਰ..

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਾਮ ‘ਤੇ ਇਹ ਚਰਚਾ ਆਮ ਛਿੜੀ ਹੋਈ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਅਗਵਾਈ ਕਰ ਸਕਦੇ ਹਨ ਅਤੇ ਪ੍ਰਬੰਧਕੀ ਢਾਂਚੇ ‘ਚ ਬਦਲਾਅ ਕਰਨ ਲਈ ਰਣਨੀਤੀ ਘੜ ਰਹੇ ਹਨ।

ਬੀਤੇ ਦਿਨੀਂ ‘ ਢੱਡਰੀਆਂ ਵਾਲਿਆਂ ਨਾਲ ਇਨ੍ਹਾਂ ਤਮਾਮ ਚਰਚਾਵਾਂ ਅਤੇ ਹਰ ਸਵਾਲ ‘ਤੇ ਤਿੱਖਾ ਸੰਵਾਦ ਕੀਤਾ ਗਿਆ।
ਵੀਡੀਓ ਵਿਚ ਤੁਸੀਂ ਵੇਖ ਸਕਦੇ ਹੋ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ‘ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕੀ ਆਖ ਰਹੇ ਹਨ।

ਅੱਜਕਲ ਬਾਬਾ ਰਣਜੀਤ ਸਿੰਘ ਢੱਡਰੀਆਂਵਾਲਿਆਂ ਦਾ ਨਾਮ ਪੰਜਾਬੀ ਸੋਸ਼ਲ ਮੀਡੀਏ ਤੇ ਚੱਲ ਰਿਹਾ ਉਹਨਾਂ ਨੇ ਲਗਾਤਾਰ ਕਈ ਤਰਾਂ ਦੇ ਦੋਸ਼ ਲਗਦੇ ਰਹੇ ਜਿਨਾਂ ਚ Audi ਗੱਡੀ ਰੱਖਣੀ,ਮਹਿੰਗੇ ਮੋਬਾਈਲ ਰੱਖਣੇ ਤੇ ਹੀਰਿਆਂ ਵਾਲੀ ਘੜੀ ਰੱਖਣੀ ਆਦਿ ਦੇ ਦੋਸ਼ ਉਹਨਾਂ ਤੇ ਲਗਦੇ ਰਹੇ ਹਨ ਇਹਨਾ ਬਾਰੇ ਜਦੋਂ ਉਹਨਾਂ ਕੋਲੋਂ ਪੁੱਛਿਆ ਤਾਂ ਅੱਗੋਂ ਉਹਨਾਂ ਨੇ ਕੀ ਜਵਾਬ ਦਿੱਤਾ ਉਹ ਖੁਦ ਹੀ ਸੁਣ ਲਓ..


ਜਦੋਂ ਉਹਨਾਂ ਕੋਲੋਂ ਬੁਲੇਟ ਪਰੂਫ ਗੱਡੀ ਰੱਖਣ ਬਾਰੇ ਪੁੱਛਿਆ ਤਾਂ ਉਹਨਾਂ ਦਾ ਜਵਾਬ ਦੀ ਕਿ ਖਤਰਾ ਬਣਿਆ ਹੋਇਆ,।ਬੁਲੇਟ ਕਿਤਿਓਂ ਵੀ ਆ ਸਕਦੀ ਇਸ ਕਰਕੇ ਬੁਲੇਟ ਪਰੂਫ ਗੱਡੀ ਰੱਖੀ ਹੈ।ਇਸਤੋਂ ਪਹਿਲਾਂ ਹੀ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਤੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਆਹਮੋ-ਸਾਹਮਣੇ ਹੋਏ ਪਾਏ ਹਨ। ਧੁੰਮਾਂ ਵੱਲੋਂ ਉਠਾਏ ਸਵਾਲਾਂ ਦਾ ਜਵਾਬ ਢੱਡਰੀਆਂ ਵਾਲੇ ਨੇ ਦੇ ਦਿੱਤਾ ਹੈ। ਢੱਡਰੀਆਂ ਵਾਲੇ ਨੇ ਕਿਹਾ ਹੈ ਕਿ ਧੁੰਮਾ ਨੇ ਇਸ ਵਿਵਾਦ ਦੀ ਸ਼ੁਰੂਆਤ ਕੀਤੀ ਸੀ।

ਉਨ੍ਹਾਂ ਨੇ ਤਾਂ ਸਿਰਫ ਜਵਾਬ ਹੀ ਦਿੱਤਾ ਸੀ।ਧੁੰਮਾਂ ਵੱਲੋਂ ਭਰਾ ਮਾਰੂ ਜੰਗ ਸ਼ੁਰੂ ਕਰਨ ਦੇ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਢੱਡਰੀਆਂ ਵਾਲਾ ਨੇ ਆਖਿਆ ਹੈ ਕਿ ਉਨ੍ਹਾਂ ਵੱਲੋਂ ਕਦੇ ਵੀ ਟਕਸਾਲ ਦਾ ਵਿਰੋਧ ਨਹੀਂ ਕੀਤਾ ਗਿਆ।

ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਪਹਿਲਾਂ ਕੋਈ ਬਿਆਨਬਾਜ਼ੀ ਸ਼ੁਰੂ ਨਹੀਂ ਕੀਤੀ ਗਈ। ਢੱਡਰੀਆਂ ਵਾਲਾ ਨੇ ਆਖਿਆ ਕਿ ਸਭ ਤੋਂ ਪਹਿਲਾਂ ਧੁੰਮਾ ਨੇ ਉਨ੍ਹਾਂ ਦੇ ਕਿਰਦਾਰ, ਪ੍ਰਚਾਰ ਤੇ ਉਨ੍ਹਾਂ ਦੀ ਦਸਤਾਰ ‘ਤੇ ਹਮਲਾ ਕੀਤਾ। ਇਸ ਦੇ ਜਵਾਬ ਵਿੱਚ ਉਨ੍ਹਾਂ ਵੱਲੋਂ ਹਰਨਾਮ ਸਿੰਘ ਧੁੰਮਾ ਨੂੰ ਜਵਾਬ ਦਿੱਤਾ ਗਿਆ। ਉਨ੍ਹਾਂ ਹਰਨਾਮ ਸਿੰਘ ਧੁੰਮਾ ਨੂੰ ਆਖਿਆ ਸੀ ਕਿ ਉਨ੍ਹਾਂ ਦਾ ਕੰਮ ਸਿੱਖੀ ਦਾ ਪ੍ਰਚਾਰ ਕਰਨਾ ਸੀ ਪਰ ਪ੍ਰਚਾਰ ਨੂੰ ਛੱਡ ਕੇ ਧੱਕੇ ਤੇ ਕਬਜ਼ੇ ਸ਼ੁਰੂ ਕਰ ਦਿੱਤੇ ਗਏ ਤੇ ਧੁੰਮਾ ਨੂੰ ਅਜਿਹੀ ਭਾਸ਼ਾ ਨਹੀਂ ਵਰਤਣੀ ਚਾਹੀਦੀ ਸੀ।

error: Content is protected !!