ਜਲੰਧਰ (ਰਾਹੁਲ)— ਦੇਰ ਰਾਤ ਅਤੇ ਸਵੇਰ ਦੇ ਸਮੋਗ ਦਾ ਗੁਬਾਰ ਕਾਇਮ ਰਿਹਾ ਜਦਕਿ ਘੱਟੋ-ਘੱਟ ਤਾਪਮਾਨ ਵਿਚ 1 ਤੋਂ 2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਅਤੇ ਜ਼ਿਆਦਾ ਤੋਂ ਜ਼ਿਆਦਾ 28 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸਵੇਰ ਸਮੇਂ ਨਮੀ 90 ਪ੍ਰਤੀਸ਼ਤ ਰਹੀ ਜਦਕਿ ਸ਼ਾਮ 5.30 ਵਜੇ ਤੱਕ ਨਮੀ 65 ਪ੍ਰਤੀਸ਼ਤ ਤੱਕ ਪਹੁੰਚ ਗਈ। ਹਵਾ ਦਾ ਪ੍ਰਵਾਹ 3 ਕਿਲੋਮੀਟਰ ਪ੍ਰਤੀ ਘੰਟਾ ਰਿਹਾ।

ਦੇਰ ਰਾਤ ਗੁਬਾਰ ਗਹਿਰਾਉਣ ਦੇ ਆਸਾਰ ਹਨ। 12 ਨਵੰਬਰ ਨੂੰ ਸਵੇਰ ਦੇ ਸਮੇਂ ਧੁੰਦ ਤੋਂ ਬਾਅਦ ਦੁਪਹਿਰ
ਆਸਮਾਨ ਸਾਫ ਰਹਿਣ ਦੇ ਆਸਾਰ ਹਨ। 13 ਨਵੰਬਰ ਨੂੰ ਆਸਮਾਨ ਵਿਚ ਬੱਦਲ ਛਾਏ ਰਹਿਣਗੇ। 14 ਤੇ 15 ਨਵੰਬਰ ਤੱਕ ਆਸਮਾਨ ਵਿਚ ਬੱਦਲ ਛਾਉਣ ਦੇ ਨਾਲ-ਨਾਲ ਤੇਜ਼ ਫੁਹਾਰਾਂ ਮੌਸਮ ਨੂੰ ਸੁਹਾਵਣਾ ਬਣਾ ਸਕਦੀਆਂ ਹਨ। 16 ਅਤੇ 17 ਨਵੰਬਰ ਨੂੰ ਦੇਰ ਰਾਤ ਅਤੇ ਸਵੇਰ ਦੇ ਸਮੇਂ ਗੁਬਾਰ ਰਹਿਣ ਦੇ ਆਸਾਰ ਹਨ।
Sikh Website Dedicated Website For Sikh In World