ਪੰਜਾਬੀ ਬੱਚੀ ਨੇ ਦਵਾਈ ਸੈਂਕੜੇ ਭਾਰਤੀਆਂ ਨੂੰ ਇੰਮੀਗ੍ਰੇਸ਼ਨ ..

ਮੀਡੀਆ ਵਿੱਚ ਐਮ.ਕੇ. ਦੇ ਨਾਂ ਨਾਲ ਜਾਣੀ ਜਾਂਦੀ ਬੱਚੀ ਮਨਰੀਤ ਕੌਰ ਅੱਜ ਬਰਤਾਨੀਆ ਵਿੱਚ ਚਰਚਾ ਦਾ ਵਿਸ਼ਾ ਬਣ ਰਹੀ ਹੈ। ਇਸ ਬੱਚੀ ਸਦਕਾ ਹਜ਼ਾਰਾਂ ਭਾਰਤੀ ਯੂ.ਕੇ. ‘ਚ ਪੱਕੇ ਹੋ ਰਹੇ ਹਨ। ਅਸਲ ਵਿੱਚ ਬਰਤਾਨੀਆ ਦੀ ਇੰਮੀਗ੍ਰੇਸ਼ਨ ‘ਚ ਸਟੇਟਲੈੱਸ ਬੱਚਿਆਂ ਨੂੰ ਹੱਕ ਦਿਵਾਉਣ ਵਾਲੀ ਇਹ ਬੱਚੀ ਮਨਰੀਤ ਕੌਰ ਨੇ ਸਭ ਤੋਂ ਪਹਿਲਾਂ ਕੇਸ ਜਿੱਤਿਆ। ਅਦਾਲਤ ਵੱਲੋਂ ਨਾਗਰਿਕਤਾ ਦੇਣ ਤੋਂ ਬਾਅਦ ਰਸਮੀ ਤੌਰ ‘ਤੇ ਉਸ ਨੂੰ ਨਾਗਰਿਕਤਾ ਸਰਟੀਫ਼ਿਕੇਟ 18 ਦਸੰਬਰ ਨੂੰ ਡਾਕ ਰਾਹੀਂ ਪ੍ਰਾਪਤ ਹੋਇਆ। ਅਸਲ ਵਿੱਚ ਮਨਰੀਤ ਦੇ ਪਿਤਾ 2004 ‘ਚ ਪਟਿਆਲਾ ਦੇ ਸਮਾਣਾ ਮੰਡੀ ਤੋਂ ਯੂ.ਕੇ. ਆਏ ਸਨ। ਯੂ.ਕੇ. ‘ਚ ਹੀ ਮਨਰੀਤ ਕੌਰ ਦਾ ਜਨਮ ਹੋਇਆ। ਇਸ ਕਾਰਨ ਜੇਕਰ ਮਾਪਿਆਂ ਨੂੰ ਨਾਗਰਿਕਤਾ ਨਾ ਮਿਲੇ ਤਾਂ ਅਜਿਹੇ ਬੱਚਿਆਂ ਨੂੰ ਸਟੇਟਲੈੱਸ ਕਿਹਾ ਜਾਂਦਾ ਹੈ। ਇਸ ਬੱਚੀ ਨੂੰ ਅਧਾਰ ਬਣਾ ਕੇ ਹੀ ਮਾਪਿਆਂ ਨੇ ਅਦਾਲਤ ਵਿੱਚ ਕੇਸ ਦਾਇਰ ਕੀਤਾ। ਇੰਮੀਗ੍ਰੇਸ਼ਨ ਦੇ ਵਕੀਲ ਗੁਰਪਾਲ ਸਿੰਘ ਉੱਪਲ ਮੁਤਾਬਕ ਮਨਰੀਤ ਕੌਰ ਦੂਜੀ ਕਲਾਸ ‘ਚ ਪੜ੍ਹਦੀ ਹੈ। ਅਜਿਹੇ ਬੱਚਿਆਂ ਦੇ ਕੇਸਾਂ ਦੇ ਬਿਨਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਯੂ.ਕੇ. ‘ਚ ਰਹਿਣ ਦਾ ਅਧਿਕਾਰ ਮਿਲ ਸਕਦਾ ਹੈ ਕਿਉਂਕਿ ਕੇਸ ਦੌਰਾਨ ਗ੍ਰਹਿ ਵਿਭਾਗ ਦੇ ਵਕੀਲ ਨੇ ਕਿਹਾ ਸੀ ਕਿ ਬੱਚੀ ਦੇ ਮਾਪਿਆਂ ਨੂੰ ਵਾਪਸ ਭੇਜ ਦਿੰਦੇ ਹਾਂ, ਤਾਂ ਜੱਜ ਨੇ ਜਵਾਬ ਦਿੱਤਾ ਸੀ ਕਿ ਮਾਸੂਮ ਬੱਚੀ ਕਿਸ ਕੋਲ ਰਹੇਗੀ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਅਜਿਹੇ ਬੱਚਿਆਂ ਦੇ ਮਾਪਿਆਂ ਨੂੰ ਵੀ ਯੂ.ਕੇ. ‘ਚ ਰਹਿਣ ਦਾ ਅਧਿਕਾਰ ਮਿਲੇਗਾ।

ਬਰਤਾਨੀਆ ਦੀ ਇੰਮੀਗ੍ਰੇਸ਼ਨ ‘ਚ ਸਟੇਟਲੈੱਸ ਬੱਚਿਆਂ ਨੂੰ ਹੱਕ ਦਿਵਾਉਣ ਵਾਲੀ ਇਹ ਬੱਚੀ ਮਨਰੀਤ ਕੌਰ ਹੈ, ਜਿਸ ਨੂੰ ਮੀਡੀਆ ‘ਚ ਐਮ.ਕੇ. ਦੇ ਨਾਂ ਨਾਲ ਜਾਣਿਆ ਗਿਆ ਹੈ। ਉੱਪਲ ਵੱਲੋਂ 600 ਤੋਂ ਵੱਧ ਅਜਿਹੇ ਕੇਸਾਂ ਦਾ ਲਾਭ ਭਾਰਤੀਆਂ ਨੂੰ ਦਿਵਾ ਚੁੱਕੇ ਹਨ, ਜਦਕਿ ਹੋਰ ਸੈਂਕੜੇ ਕੇਸਾਂ ਦੀਆਂ ਅਰਜ਼ੀਆਂ ਵਿਚਾਰ ਅਧੀਨ ਹਨ।

error: Content is protected !!