ਪੰਜਾਬੀ ਗਾਇਕਾਂ ਤੋਂ ਡਰ ਕੇ ਸਾਈਨ-ਬੋਰਡਾਂ ਤੇ ਹਿੰਦੀ ਲਿਖਣ ਵਾਲੇ ਟਿੰਡ-ਫੌੜੀ ਚੁੱਕ ਭੱਜੇ !!

ਪੰਜਾਬ ‘ਚ ਸਾਈਨ ਬੋਰਡਾਂ/ ਮੀਲ ਪੱਥਰਾਂ ‘ਤੇ ਪੰਜਾਬੀ ਹੇਠਾਂ ਲਿਖਣ ਤੇ ਲਿਖਵਾਉਣ ਵਾਲੇ ਟਿੰਡ-ਫਹੁੜੀ ਚੁੱਕ ਕੇ ਦੌੜਨ ਦੀ ਸੋਚ ਰਹੇ ਆ; ਪੰਜਾਬੀ ਗਾਇਕਾਂ ਤੋਂ ਡਰ ਕੇ,ਕਿਉਂਕਿ-

– ਉਨ੍ਹਾਂ ਨੂੰ ਜੇਲ੍ਹਾਂ ‘ਚੋਂ ਫੋਨ ਆਉਣ ਲੱਗ ਪਏ ਆ
– ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
– ਪੰਜਾਬੀਆ ਦੇ ਮਾਣ ਨੇ ਤਾਂ ਡੱਫਲੀ ਮਾਰ ਕੇ ਧੌਣ ਲਾਹ ਦੇਣੀ, ਘਰ ਦੀ ਸ਼ਰਾਬ ਪਿਆ ਕੇ
– ਵੱਡੇ ਖੰਡੇ ਵਾਲੇ ਗਾਇਕ ਨੇ ਤਾਂ ਸਾਹਮਣੇ ਠੋਕ ਕੇ ਜਾਣਾ, ਜਿਹੜਾ ਇਨ੍ਹਾਂ ਪੇਂਟਰਾਂ ਵਿੱਚ ਬੋਲਦਾ
– ਕਈ ਗਾਇਕਾਂ ਨੇ ਤਾਂ ਟੋਚਨ ਪਾ ਪਾ ਘੜੀਸਣ ਲੱਗ ਪੈਣਾ 5911 ਮਗਰ..ਲਾ ਕੇ ਤਿੰਂਨ ਪੈੱਗ ਬੱਲੀਏ।– ਇਨ੍ਹਾਂ ਤਾਂ ਵੀਰਵਾਰ ਦਾ ਵੀ ਪਰਹੇਜ਼ ਨੀ ਕਰਨਾ, ਘੜੀਸਣ ਲੱਗਿਆਂ
– ਚਿੱਟਾ ਚਾਦਰਾ, ਜਿਪਸੀ ਕਾਲੀ, ਬੱਗੀ ਘੋੜੀ ਵਾਲਿਆਂ ਤਾਂ ਬਖਸ਼ਣਾ ਵੀ ਨੀ….ਜਿਨ੍ਹਾਂ ਨੂੰ ਸ਼ੌਕ ਵੀ ਹਥਿਆਰਾਂ ਦਾ ਈ ਆ ਤੇ ਆਉਣਗੇ ਵੀ ਸਿੱਧਾ ਕਚਿਹਰੀਓਂ
– ਦੁੱਧ ਨਾਲ ਬਦਾਮ ਚੱਬਣ ਵਾਲਿਆਂ ਘੈਂਟ ਜੱਟੀਆਂ ਨੇ ਵੀ ਪਿੱਛੇ ਨੀ ਰਹਿਣਾਪੰਜਾਬੀ ਨਾਲ ਖਿਲਵਾੜ ਕਰਨ ਕਰਕੇ ਉੱਬਲ ਰਹੇ ਆ ਪੰਜਾਬੀ ਗਾਇਕ। ਫੇਸਬੁੱਕ ਭਰ ਦਿੱਤੀ ਲਾਈਵ ਹੋ ਹੋ ਕੇ ਬਈ ਪੰਜਾਬੀ ਨਾਲ ਧੱਕਾ ਮਨਜ਼ੂਰ ਨਹੀਂ,ਹੁਣ ਕਿਹਨੂੰ ਦੇਖੀਏ ਤੇ ਕਿਹਨੂੰ ਛੱਡੀਏ,ਸਾਰਿਆਂ ਨੇ ਹੀ ਧੜਾਧੜ ਵੀਡੀਓ ਬਣਾ ਬਣਾ ਪਾ ਦਿੱਤੀਆਂ। (ਲਿਖਤ-ਗੁਰਪ੍ਰੀਤ ਸਿੰਘ ਸਹੋਤਾ)

error: Content is protected !!