ਪਿਤਾ ਦੇ ਕਤਲ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ ਵਿਪਨ ਕੁਮਾਰ ਦਾ ਕਤਲ ਅਤੇ …..

ਹਿੰਦੂ ਨੇਤਾ ਵਿਪਨ ਸ਼ਰਮਾ ਦੀ ਮੌਤ ਲਈ ਸਰਾਜ ਮਿੰਟੂ ਤੇ ਸ਼ੁਭਮ ਨਾਂਅ ਦੇ ਗੈਂਗਸਟਰ ਜ਼ਿੰਮੇਵਾਰ ਹਨ, ਜਿਨ੍ਹਾਂ ‘ਚੋਂ ਸ਼ੁਭਮ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਵਿਪਨ ਦੀ ਹੱਤਿਆ ਕਰਵਾਈ। ਸ਼ੁਭਮ ਨੂੰ ਸ਼ੱਕ ਸੀ ਕਿ ਉਸ ਦੇ ਪਿਤਾ ਦੇ ਕਤਲ ‘ਚ ਵਿਪਨ ਸ਼ਰਮਾ ਦਾ ਹੱਥ ਹੈ। ਸੂਤਰਾਂ ਅਨੁਸਾਰ ਪੁਲਿਸ ਕਾਤਲਾਂ ਤੱਕ ਪੁੱਜ ਚੁੱਕੀ ਹੈ, ਜਿਨ੍ਹਾਂ ਬਾਰੇ ਅੰਮ੍ਰਿਤਸਰ ‘ਚ ਖ਼ੁਦ ਡੀ.ਜੀ.ਪੀ ਪੱਤਰਕਾਰ ਸੰਮੇਲਨ ਕਰਕੇ ਖ਼ੁਲਾਸਾ ਕਰ ਸਕਦੇ ਹਨ।

Vipan kumar was murder due to rivalry by shubhm and sraaj 

ਬੀਤੇ ਅਕਤੂਬਰ ਮਹੀਨੇ ਵਿੱਚ ਪੁਲਿਸ ਮੁਲਾਜ਼ਮ ਬਲਜਿੰਦਰ ਸਿੰਘ ਉਰਫ਼ ਕਾਲੂ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ ਉਕਤ ਪੁਲਿਸ ਮੁਲਾਜ਼ਮ ਗੈਂਗਸਟਰ ਸ਼ੁਭਮ ਦਾ ਪਿਤਾ ਸੀ ਤੇ ਪੁਲਿਸ ਅਨੁਸਾਰ ਸ਼ੁਭਮ ਦੀ ਸਿਮਰਨਜੀਤ ਸਿੰਘ ਬਬਲੂ ਨਾਲ ਦੁਸ਼ਮਣੀ ਸੀ ਤੇ ਉਸ ਨੇ ਹੀ ਉਕਤ ਪੁਲਿਸ ਮੁਲਾਜ਼ਮ ਦਾ ਕਤਲ ਕੀਤਾ।Vipan kumar was murder due to rivalry by shubhm and sraaj ਇਸ ਤੋਂ ਇਲਾਵਾ ਸਿਮਰਨਜੀਤ ਸਿੰਘ ਦੇ ਪਿਤਾ ਦੀ ਮੌਤ ਹੋਣ ਉਪਰੰਤ ਪੁਲਿਸ ਵਲੋਂ ਸ਼ੁਭਮ ਦੇ ਭਰਾ ਨੂੰ ਵੀ ਨਾਮਜ਼ਦ ਕੀਤਾ ਸੀ। ਸ਼ੁਭਮ ਮੰਨਦਾ ਸੀ ਕਿ ਉਹ ਬੇਕਸੂਰ ਹੈ ਤੇ ਉਸ ਦਾ ਨਾਂਅ ਵਿਪਨ ਸ਼ਰਮਾ ਨੇ ਲਿਖਵਾਇਆ ਹੈ। ਸੂਤਰਾਂ ਅਨੁਸਾਰ ਵਿਪਨ ਦੇ ਕਤਲ ‘ਚ ਗੋਲੀਆਂ ਮਾਰਨ ਵਾਲੇ ਸ਼ਰਾਜ ਮਿੰਟੂ ਤੇ ਸ਼ੁਭਮ ਹੀ ਸਨ ਜਦੋਂਕਿ ਧਰਮਿੰਦਰ ਗੋਲੀ ਤੇ ਬਨੀ ਵਾਸੀ ਤਰਨ ਤਾਰਨ ਵੀ ਉਨ੍ਹਾਂ ਦੇ ਨਾਲ ਵਾਰਦਾਤ ‘ਚ ਸ਼ਾਮਿਲ ਸਨ।Vipan kumar was murder due to rivalry by shubhm and sraaj ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਹਿੰਦੂ ਸੰਗਠਨ ਦੇ ਨੇਤਾ ਵਿਪਨ ਸ਼ਰਮਾ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ। ਬਟਾਲਾ ਰੋਡ ਭਾਰਤ ਨਗਰ ਵਿੱਚ ਚਾਰ ਦੋ ਪਗੜੀਧਾਰੀ ਨੌਜਵਾਨਾਂ ਨੇ ਅਚਾਨਕ ਆ ਕੇ ਉਨ੍ਹਾਂ ਨੂੰ ਨਜਦੀਕ ਤੋਂ 10 ਗੋਲੀਆਂ ਮਾਰੀਆਂ। ਜਿਨ੍ਹਾਂ ਵਿਚੋਂ 6 ਗੋਲਿਆਂ ਸ਼ਰਮਾ ਨੂੰ ਲੱਗੀਆਂ ਅਤੇ ਉਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। ਪੁਲਿਸ ਸ਼੍ਰੀ ਕਮਿਸ਼ਨਰ ਐਸਏਐਸ ਵਾਸਤਵ ਨੇ ਦੱਸਿਆ ਕਿ ਵਿਪਨ ਹਿੰਦੂ ਸੰਗਠਨ ਨਾਲ ਜੁੜੇ ਸਨ ਅਤੇ ਅੱਤਵਾਦ ਅਤੇ ਖਾਲਿਸਤਾਨ ਦੇ ਖ਼ਿਲਾਫ਼ ਕਈ ਵਾਰ ਬੋਲ ਚੁੱਕੇ ਸਨ। ਉਨ੍ਹਾਂ ਦਾ ਕੇਬਲ ਦਾ ਕੰਮ ਸੀ। ਹੋ ਸਕਦਾ ਹੈ ਕਿ ਕਾਰੋਬਾਰੀ ਰੰਜਿਸ਼ ਵਿੱਚ ਹੱਤਿਆ ਹੋਈ ਹੋਵੇ।ਹਿੰਦੂ ਸੰਘਰਸ਼ ਸੈਨਾ ਦਲ ਦੇ ਜ਼ਿਲ੍ਹਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਦੀ ਹੱਤਿਆ ਲਈ ਪੁਲਿਸ ਸਿੱਖ ਖਾੜਕੂਆਂ ਨੂੰ ਜ਼ਿੰਮੇਵਾਰ ਦੱਸ ਰਹੀ ਸੀ, ਇਸ ਮਾਮਲੇ ‘ਚ ਅੱਜ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਕਿ ਪੁਲਿਸ ਦੇ ਵਿਸ਼ੇਸ਼ ਸੈੱਲ (ਐਂਟੀ ਟੈਰੇਰਿਸਟ ਫੋਰਸ) ਦੇ ਆਈ. ਜੀ. ਕੁੰਵਰਵਿਜੇ ਪ੍ਰਤਾਪ ਸਿੰਘ ਨੇ ਇਹ ਖ਼ੁਲਾਸਾ ਕੀਤਾ ਕਿ ਇਹ ਕਤਲ ਕਿਸੇ ਖਾੜਕੂ ਜਥੇਬੰਦੀ ਵਲੋਂ ਨਹੀਂ ਬਲਕਿ ਨਿੱਜੀ ਰੰਜਿਸ਼ ਅਧੀਨ ਹੋਇਆ ਹੈ।

error: Content is protected !!