ਪਤਨੀ ਦੇ ਵਿਦੇਸ਼ ਜਾਂਦਿਆਂ ਹੀ ਪਤੀ ਨੇ ਕੀਤੀ ਖੁਦਕੁਸ਼ੀ..

ਬਰਨਾਲਾ  ਵਿਖੇ ਇਕ ਨੌਜਵਾਨ ਨੂੰ ਵਿਦੇਸ਼ ਲੈ ਕੇ ਜਾਣ ਦੇ ਨਾਮ ਉਪਰ 40 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ ਅਤੇ ਇਸੇ ਠੱਗੀ ਤੋਂ ਪ੍ਰੇਸ਼ਾਨ ਨੌਜਵਾਨ ਨੇ ਖੁਦਕੁਸ਼ੀ ਕਰ ਲਈ।ਜਿਲੇ ਦੇ ਪਿੰਡ  ਛੀਨੀਵਾਲ ਕਲਾਂ ਦਾ ਨੌਜਵਾਨ ਸਤਨਾਮ ਸਿੰਘ ਜਿਸ ਦਾ ਵਿਆਹ ਪਿੰਡ ਭਨੋਹੜ (ਲੁਧਿਆਣਾ) ਦੀ ਨਵਦੀਪ ਕੌਰ ਨਾਲ ਦੋ ਸਾਲ ਪਹਿਲਾ ਹੋਇਆ ਸੀ। ਸਤਨਾਮ ਦੀ ਵਿਦੇਸ਼ ਜਾਣ ਦੀ ਇੱਛਾ ਸੀ ਜਿਸਦੇ ਚਲਦਿਆ ਉਸਨੇ ਆਪਣੀ ਪਤਨੀ ਨੂੰ ਆਈਲੈਟਸ ਕਰਵਾਈ ਅਤੇ ਵਿਆਹ ਤੋਂ ਲੈ ਕੇ ਪੜਾਈ ਤੱਕ ਦਾ ਸਾਰਾ ਖਰਚ ਚੁੱਕਿਆ।

barnala

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦ ਸਤਨਾਮ ਦੀ ਪਤਨੀ ਨਿਊਜੀਲੈਂਡ ਪੜਾਈ ਲਈ ਚਲੀ ਗਈ ਤਾਂ ਸਤਨਾਮ ਉਸਨੂੰ ਵੀ ਸੱਦਣ ਲਈ ਜੋਰ ਪਾਉਂਦਾ ਰਿਹਾ ਪਰ ਉਸਦੀ ਪਤਨੀ ਉਸਨੂੰ ਟਾਲ ਮਟੋਲ ਕਰਦੀ ਰਹੀ ਅਤੇ ਫਿਰ ਉਸਦੀ ਪਤਨੀ ਵੱਲੋਂ ਉਸਨੂੰ ਵੀਜਾ ਭੇਜ ਦਿੱਤਾ ਗਿਆ। ਜਿਸ ਬਾਅਦ ਦੋਵਾਂ ਦੀ ਆਪਸ ਵਿੱਚ ਕੋਈ ਗੱਲਬਾਤ ਹੋਈ ਅਤੇ ਉਕਤ ਦੀ ਪਤਨੀ ਨੇ ਅਬੈਂਸੀ ਵਿੱਚ ਖੁਦ ਦੀ ਜਾਨ ਨੂੰ ਖਤਰਾ ਦੱਸਦਿਆ।

barnala
ਉਸਦਾ ਵੀਜਾ ਕੈਂਸਲ ਕਰਵਾ ਦਿੱਤਾ ਜਿਸ ਕਾਰਨ ਪ੍ਰੇਸ਼ਾਨ ਰਹਿਣ ਲੱਗਾ ਜਿਸਦੇ ਚਲਦਿਆ ਉਸਨੇ ਘਰ ਵਿੱਚ ਜਹਿਰੀਲ ਚੀਜ਼ ਨਿਗਲਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰ ਨੇ ਇਨਸਾਫ ਦੀ ਮੰਗ ਕਰਦਿਆ ਦੋਸ਼ੀਆਂ ਖਿਲਾਫ ਸਖਤ ਸਾਜਾਵਾਂ ਦੀ ਮੰਗ ਕੀਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਐਨਆਰਆਈ ਲੜਕੀ ਉਸਦੇ ਮਾਂ- ਪਿਉ, ਭੈਣ ਅਤੇ ਦਾਦੀ ਸੱਸ ਉਪਰ ਮੁਕਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ।

barnala

ਬੀਤੇ ਦਿਨੀਂ ਜ਼ਿਲਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਦੀ ਹਦਾਇਤਾਂ ਅਨੁਸਾਰ ਹਰਬੀਰ ਸਿੰਘ ਅਟਵਾਲ ਕਪਤਾਨ ਪੁਲਿਸ (ਤਫਤੀਸ਼) ਮੋਹਾਲੀ ਦੀ ਨਿਗਰਾਨੀ ਹੇਠ ਇੰਸਪੈਕਟਰ ਲਖਵਿੰਦਰ ਸਿੰਘ ਇੰਚਾਰਜ ਆਰਥਿਕ ਅਪਰਾਧ ਸ਼ਾਖਾ (ਤਫਤੀਸ਼) ਮੋਹਾਲੀ ਦੀ ਨਿਗਰਾਨੀ ਹੇਠ ਏ ਐਸ ਆਈ ਦੀਦਾਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੁਕਦਮਾ ਨੰਬਰ 86 ਮਿਤੀ 26-4-2017 ਅ/ਧ 406, 420, 120 ਬੀ ਆਈ.ਪੀ.ਸੀ ਥਾਣਾ ਸਿਟੀ ਖਰੜ ਜਿਲਾ ਐਸ ਏ ਐਸ ਨਗਰ ਦੇ ਮੁਲਜ਼ਮ ਹਰਪ੍ਰੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਦਹੇੜੂ ਥਾਣਾ ਸਦਰ ਖੰਨਾ ਜਿਲ੍ਹਾ ਲੁਧਿਆਣਾ ਹਾਲ ਵਾਸੀ ਪਿੰਡ ਤਲਾਣੀਆ ਨੇੜੇ ਹਰਮਨ ਫਰਨੀਚਰ ਥਾਣਾ ਤੇ ਜਿਲਾ ਫਤਿਹਗੜ੍ਹ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

barnala

ਪੁਲਿਸ ਅਧਿਕਾਰੀਆਂ ਮੁਤਾਬਿ ਮੁਦਈ ਰਪਿੰਦਰ ਕੌਰ ਦਾ ਪਿਤਾ ਬਚਨ ਸਿੰਘ ਸਾਲ2015 ਵਿੱਚ ਹਿਮਾਚਲ ਪ੍ਰਦੇਸ ਵਿੱਚ ਵਿਆਹ ਦੇ ਪ੍ਰੋਗਰਾਮ ਵਿੱਚ ਗਿਆ ਸੀ, ਜਿਥੇ ਬਚਨ ਸਿੰਘ ਦੀ ਜਾਣ ਪਹਿਚਾਣ ਮੁਲਜ਼ਮ ਹਰਪ੍ਰੀਤ ਸਿੰਘ ਨਾਲ ਹੋਈ ਸੀ ਤਾਂ ਗੱਲਾਂ ਬਾਤਾਂ ਕਰਦੇ ਹੋਏ ਮੁਲਜ਼ਮ ਹਰਪ੍ਰੀਤ ਸਿੰਘ ਨੇ ਬਚਨ ਸਿੰਘ ਨੂੰ ਆਪਣਾ ਨਾਮ ਹਰਪ੍ਰੀਤ ਸਿੰਘ ਸੇਖੋਂ ਦੱਸਿਆ ਅਤੇ ਆਪਣੇ ਆਪ ਬਾਰੇ ਦੱਸਿਆ ਕਿ ਉਸ ਦਾ ਅਮਰੀਕਾ ਵਿੱਚ ਕਾਰੋਬਾਰ ਹੈ ਜੇ ਕਿਸੇ ਨੇ ਅਮਰੀਕਾ ਜਾਣਾ ਹੋਵੇਤਾਂ ਉਹ ਸੈਟ ਕਰਵਾ ਸਕਦਾ ਹੈ। ਹਰਪ੍ਰੀਤ ਸਿੰਘ ਦੀਆ ਗੱਲਾਂ ਵਿੱਚ ਆ ਕੇ ਬਚਨ ਸਿੰਘ ਨੇ ਇਹ ਸਾਰੀ ਗੱਲ ਆਪਣੀ ਲੜਕੀ ਰੁਪਿੰਦਰ ਕੌਰ ਜੋ ਪੇਸੇ ਵਜੋਂ ਡਾਕਟਰ ਹੈ, ਨਾਲ ਕੀਤੀ।

barnala

ਜਿਸ ਉਤੇ ਰੁਪਿੰਦਰ ਕੌਰ ਅਮਰੀਕਾ ਜਾਣ ਲਈ ਤਿਆਰ ਹੋ ਗਈ। ਇਸ ਤੋ ਕੁਝ ਦਿਨਾਂ ਬਾਅਦ ਹੀ ਮੁਦਈ ਦੇ ਘਰ ਮੁਲਜ਼ਮ ਹਰਪ੍ਰੀਤ ਸਿੰਘ ਆਪਣੀ ਪਤਨੀ ਪ੍ਰਿਤਪਾਲ ਕੌਰ ਨਾਲ ਰੁਪਿੰਦਰ ਕੌਰ ਦੇ ਘਰਆਇਆ ਜਿਸ ਨੇ ਰੁਪਿੰਦਰ ਕੌਰ ਨੂੰ ਅਮਰੀਕਾ ਸੈਟ ਕਰਾਉਣ ਦੀ 28 ਲੱਖ ਰੁਪਏ ਵਿੱਚ ਗੱਲ ਤੈਅ ਕਰ ਲਈ। ਮੁਲਜ਼ਮ ਹਰਪ੍ਰੀਤ ਸਿੰਘ ਨੇ ਮੁਦਈ ਦੇ ਘਰ ਆਉਣਾ ਜਾਣਾ ਸੁਰੂ ਕਰ ਦਿੱਤਾ ਅਤੇ ਮੁਦਈ ਪਾਸੋਂ ਵੱਖ ਵੱਖ ਤਰੀਖਾਂ ਨੂੰ 23 ਲੱਖ ਰੁਪਏ ਅਤੇ ਰੁਪਿੰਦਰ ਕੌਰ ਦਾ ਪਾਸਪੋਰਟ ਹਾਸਲ ਕਰਕੇ ਲੈ ਗਿਆ। ਪ੍ਰੰਤੂ ਰੁਪਿੰਦਰ ਕੌਰ ਨੂੰ ਅਮਰੀਕਾ ਨਹੀ ਭੇਜਿਆ, ਹਰ ਵਾਰ ਪੁੱਛਣ ਤੇ ਲਾਰੇ ਲੱਪੇ ਲਗਾਉਦਾ ਰਿਹਾ ਅਤੇ ਬਾਅਦ ਵਿੱਚ ਗਾਇਬ ਹੋ ਗਿਆ।

barnala

ਜਿਸ ਕਾਰਨ ਮੁਦਈ ਡਿਪਰੈਸਨ ਵਿੱਚ ਵੀ ਚਲੀ ਗਈ। ਇਸ ਤਰਾਂ ਰੁਪਿੰਦਰ ਕੌਰ ਨਾਲ ਮੁਲਜ਼ਮ ਹਰਪ੍ਰੀਤ ਸਿੰਘ ਨੇ 23 ਲੱਖ ਰੁਪਏ ਦੀ ਠੱਗੀ ਮਾਰੀ ਹੈ। ਦੋਰਾਨੇ ਤਫਤੀਸ ਪਤਾ ਚਲਿਆ ਹੈ ਕਿ ਮੁਲਜ਼ਮ ਹਰਪ੍ਰੀਤ ਸਿੰਘ ਭੋਲੇ ਭਾਲੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਨਾਂ ਨੂੰ ਆਪਣੀਆ ਮਿੱਠੀਆਂ-2 ਗੱਲਾਂ ਵਿੱਚ ਲੈ ਕੇ ਤੇ ਆਪਣੇ ਆਪ ਉਸ ਪਰਿਵਾਰ ਦਾ ਹੀ ਮੈਬਰ ਬਣ ਕੇ ਉਨਾਂ ਨੂੰ ਬਾਹਰਲੇ ਦੇਸ ਵਿੱਚ ਸੈਟ ਕਰਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਦਾ ਸੀ।

barnala

error: Content is protected !!