ਪਤਨੀ ਅਤੇ ਪ੍ਰੇਮਿਕਾ ਵੱਲੋਂ ਰੱਖਿਆ ਕਰਵਾਚੌਥ ਦਾ ਵਰਤ ..ਪਰ ਦੇਖੌ ਕਿਵੇਂ ਪਤੀ ਹੀ ਮਾਰਿਆ ਗਿਆ ..

ਕਰਵਾਚੌਥ ਵਾਲੇ ਦਿਨ ਦੇਰ ਰਾਤ ਨੂੰ ਇੱਥੋਂ ਦੇ ਕਦਮਾ-ਸੋਨਾਰੀ ਲਿੰਕ ਰੋਡ ‘ਤੇ ਆਪਣੀ ਪ੍ਰੇਮਿਕਾ ਨੂੰ ਮਿਲਣ ਜਾ ਰਹੇ ਵਿਅਕਤੀ ਦੀ ਕਾਰ ਬੇਕਾਬੂ ਹੋ ਕੇ ਦਰਖੱਤ ਨਾਲ ਟਕਰਾ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਵਿਅਕਤੀ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ। ਕਾਰ ਦੇ ਅਗਲੇ ਹਿੱਸੇ ਦੇ ਪਰਖੱਚੇ ਉਡ ਗਏ। ਵਿਅਕਤੀ ਪਤਨੀ ਅਤੇ ਪ੍ਰੇਮਿਕਾ ਦੋਹਾਂ ਨੇ ਹੀ ਕਰਵਾਚੌਥ ਦਾ ਵਰਤ ਰੱਖਿਆ ਸੀ। ਦੋਹੇਂ ਹੀ ਉਸ ਨੂੰ ਘਰ ਬੁਲਾ ਰਹੀਆਂ ਸਨ।

ਉਹ ਪਹਿਲੇ ਪ੍ਰੇਮਿਕਾ ਕੋਲ ਜਾਣ ਲੱਗਾ ਅਤੇ ਇਹ ਹਾਦਸਾ ਹੋ ਗਿਆ। ਪਤਨੀ ਘਰ ‘ਤੇ ਇੰਤਜ਼ਾਰ ਕਰ ਰਹੀ ਸੀ। ਪਤੀ ਨੂੰ ਦੇਖਣ ਦੇ ਬਾਅਦ ਕਰਵਾਚੌਥ ਦਾ ਵਰਤ ਨਾ ਖੋਲ੍ਹ ਸਕੀ। ਘਟਨਾ ਦੇ ਬਾਅਦ ਰਵੀ ਦੇ ਦੋ ਭਰਾ-ਭਰਜਾਈ ਸਮੇਤ ਪੂਰਾ ਪਰਿਵਾਰ ਸਦਮੇ ‘ਚ ਹੈ। ਵਿਅਕਤੀ ਦੀ ਪਛਾਣ ਗੀਤਾਂਜਲੀ ਬਾਰ ਦੇ ਮਾਲਿਕ ਕੱਲੂ ਸੋਨਕਰ ਦੇ ਛੋਟੇ ਭਰਾ ਰਵੀ ਸੋਨਕਰ ਦੇ ਰੂਪ ‘ਚ ਹੋਈ ਹੈ। ਹਾਦਸੇ ਦੇ ਬਾਅਦ ਸੋਨਾਰੀ ਥਾਣੇ ਦੀ ਪੀ.ਸੀ.ਆਰ ਵੈਨ ਨਾਲ ਪੁਲਿਸ ਪੁੱਜੀ, ਉਦੋਂ ਉਥੇ ਆਟੋ ਤੋਂ ਰਵੀ ਦੀ ਪ੍ਰੇਮਿਕਾ ਆਪਣੀ ਸਹੇਲੀ ਨਾਲ ਪੁੱਜ ਗਈ।

ਬਹੁਤ ਮਿਹਨਤ ਦੇ ਬਾਅਦ ਲਾਸ਼ ਨੂੰ ਕਾਰ ਤੋਂ ਕੱਢਿਆ ਅਤੇ ਹਸਪਤਾਲ ਲਿਜਾਇਆ ਗਿਆ। ਰਵੀ ਬਿਸ਼ਟੁਪੁਰ ਗੁਰਦੁਆਰਾ ਬਸਤੀ ਦਾ ਰਹਿਣ ਵਾਲਾ ਸੀ। ਜਦੋਂ ਪਰਿਵਾਰਕ ਮੈਂਬਰ ਹਸਪਤਾਲ ਪੁੱਜੇ ਤਾਂ ਉਥੇ ਰਵੀ ਦੀ ਪ੍ਰੇਮਿਕਾ ਦੀ ਪੁੱਜਣ ਦੀ ਸੂਚਨਾ ਮਿਲੀ ਤਾਂ ਉਹ ਭੜਕ ਗਏ। ਉਨ੍ਹਾਂ ਨੇ ਹੰਗਾਮਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰੇਮਿਕਾ ਦੇ ਕਾਰਨ ਹੀ ਰਵੀ ਦੀ ਜਾਨ ਗਈ ਹੈ। ਰਵੀ ਦੇ ਦੋ ਛੋਟੇ ਬੱਚੇ ਵੀ ਹਨ। ਰਵੀ ਦੀ ਭਰਜਾਈ ਨੀਤੂ ਸੋਨਕਰ ਨੇ ਕਿਹਾ ਕਿ ਨਿਊ ਰਾਨੀਕੂਦਰ ਦੀ ਲੜਕੀ ਨਾਲ ਰਵੀ ਦਾ ਪ੍ਰੇਮ ਪਸੰਗ ਚੱਲ ਰਿਹਾ ਸੀ।

 

ਵਿਆਹ ਦੇ ਬਾਅਦ ਘਰ ਦੇ ਰਵੀ ਨੂੰ ਮਨਾਂ ਕਰਦੇ ਸਨ ਪਰ ਉਹ ਮਿਲਣਾ ਨਹੀਂ ਛੱਡਦਾ ਸੀ। ਲੜਕੀ ਨੇ ਉਸ ਨੂੰ ਆਪਣੇ ਜਾਲ ‘ਚ ਫਸਾ ਰੱਖਿਆ ਸੀ। ਐਤਵਾਰ ਨੂੰ ਕਰਵਾਚੌਥ ਦੇ ਦਿਨ ਵੀ ਪ੍ਰੇਮਿਕਾ ਦੇ ਚੱਕਰ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਪ੍ਰੇਮਿਕਾ ਨੇ ਫੋਨ ਕਰਕੇ ਸਾਨੂੰ ਜਾਣਕਾਰੀ ਦਿੱਤੀ ਕਿ ਰਵੀ ਨਾਲ ਘਟਨਾ ਵਾਪਰੀ ਹੈ, ਤੁਸੀਂ ਸਾਰੇ ਹਸਪਤਾਲ ਆ ਜਾਓ। ਇਸਦੇ ਬਾਅਦ ਪਰਿਵਾਰ ਵਾਲੇ ਹਸਪਤਾਲ ਪੁੱਜੇ। ਨੀਤੂ ਨੇ ਕਿਹਾ ਕਿ ਰਵੀ ਨੂੰ ਉਸ ਦੀ ਪ੍ਰੇਮਿਕਾ ਨੇ ਮਰਨ ਦੀ ਧਮਕੀ ਦੇ ਕੇ ਬੁਲਾਇਆ ਸੀ। ਇਸ ਕਾਰਨ ਬਾਰ ਤੋਂ ਨਿਕਲਣ ਤੋਂ ਪਹਿਲੇ ਘਰ ਨਹੀਂ ਆ ਕੇ, ਉਥੋਂ ਹੀ ਜਾ ਰਿਹਾ ਸੀ।

error: Content is protected !!