ਨੌਜਵਾਨ ਗੁਰਪ੍ਰੀਤ ਗੋਪੀ ਦੇ ਕਤਲ ਦਾ ਰੌਂਗਟੇ ਖੜੇ ਕਰਨ ਵਾਲਾ ਅਸਲੀ ਸੱਚ ਆਇਆ ਸਾਹਮਣੇ…..

ਨੌਜਵਾਨ ਗੁਰਪ੍ਰੀਤ ਗੋਪੀ ਦੇ ਕਤਲ ਦਾ ਰੌਂਗਟੇ ਖੜੇ ਕਰਨ ਵਾਲਾ ਅਸਲੀ ਸੱਚ ਆਇਆ ਸਾਹਮਣੇ…..

ਬੀਤੇ ਦਿਨ ਦੀ ਖ਼ਬਰ ਸੀ ਦਾਦੀ ਪੋਤੇ ਦੀ ਦੇਹ ਦੇ ਟੁਕੜੇ ਸੰਦੂਕ ਚ ਬੰਦ ਕਰੀ ਬੈਠੀ ਬੀ ਜਦ ਕਾਤਲ ਫੜ੍ਹ ਹੋਗੇ ਤਦ ਸਸਕਾਰ ਕਰੂ
ਅੱਜ ਪੁਲਸ ਨੇ ਕਾਤਲ ਫੜ੍ਹਨ ਦਾ ਦਾਅਵਾ ਕਰਦਿਆਂ ਇਹ ਕਹਾਣੀ ਮੀਡੀਆਂ ਨੂੰ ਦੱਸੀ-ਬਾਕੀ ਮਰਨ ਆਲਾ, ਜਾਣਦਾ ਸੀ ਜਾਂ ਮਾਰਨ ਆਲੇ ਪਰ ਕੇਰਾਂ ਟਾਇਮ ਕੱਢ ਆ ਜਰੂਰ ਪੜ੍ਹੋ ਦੇਹੜਕਾ ਦੇ ਨੌਜਵਾਨ ਗੁਰਪ੍ਰੀਤ ਉਰਫ ਗੋਪੀ ਦੇ ਅੰਨੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ

ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
ਜਗਰਾਓਂ ਲਾਗੇ ਪਿੰਡ ਦੇਹੜਕਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਤਿੰਨ ਦੋਸ਼ੀਆਂ ਨੂੰ ਗਿਰਫਤਾਰ ਕੀਤਾ। ਇਸ ਸੰਬਧ ਵਿਚ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਐਸ. ਐਸ. ਪੀ ਸੁਰਜੀਤ ਸਿੰਘ ਨੇ ਦਾਅਵਾ ਕੀਤਾ ਕਿ ਗੁਰਪੀ੍ਰਤ ਸਿੰਘ ਉਰਫ ਗੋਪੀ ਪੁੱਤਰ ਜਸਵੀਰ ਸਿੰਘ ਵਾਸੀ ਦੇਹੜਕਾ ਥਾਣਾ ਹਠੂਰ ਆਪਣੇ ਘਰ ਤੋਂ ਮਿਤੀ 30.12.2017 ਨੂੰ ਪਟਿਆਲੇ ਗਿਆ ਸੀ। ਜੋ ਵਾਪਸ ਘਰ ਨਹੀ ਆਇਆ ਸੀ।

ਜਿਸਦੀ ਗੁੰਮਸ਼ੁਦਗੀ ਦੀ ਰਪਟ ਨੰਬਰ 16 ਮਿਤੀ 01.01.2018 ਰੋਜਨਾਮਚਾ ਥਾਣਾ ਹਠੂਰ ਵਿਖੇ ਲਿਖੀ ਗਈ ਸੀ ਅਤੇ ਮੁੱਖ ਅਫਸਰ ਥਾਣਾ ਹਠੂਰ ਵੱਲੋਂ ਗਰਪ੍ਰੀਤ ਸਿੰਘ ਦੇ ਮੋਬਾਇਲ ਫੋਨ ਦੀ ਲੁਕੇਸ਼ਨ ਤੋਂ ਉਸ ਦਾ ਪਤਾ ਲਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਗਏ ਸਨ। ਮਿਤੀ 30.12.2017 ਨੂੰ ਉਸਦੀ ਲੋਕੇਸ਼ਨ ਆਖਰੀ ਵਾਰ ਲੁਧਿਆਣਾ ਬੱਸ ਸਟੈਡ ਦੇ ਨੇੜੇ ਆਈ। ਜਿਸ ਦੇ ਸਬੰਧ ਵਿੱਚ ਗੁਰਪ੍ਰੀਤ ਸਿੰਘ ਗੋਪੀ ਦੇ ਵਾਰਸਾਂ ਵੱਲੋ ਮੁਕੱਦਮਾ ਨੰਬਰ 09 ਮਿਤੀ 09.01.2018 ਅ/ਧ 302/ 201/34 ਭ/ਦ ਥਾਣਾ ਡਵੀਜਨ ਨੰਬਰ 05 ਲੁਧਿਆਣਾ ਵਿਖੇ ਦਰਜ ਰਜਿਸਟਰ ਕਰਵਾਇਆ ਗਿਆ। ਜੋ ਦੌਰਾਨੇ ਤਲਾਸ਼ ਗੁਰਪ੍ਰੀਤ ਸਿੰਘ ਗੋਪੀ ਦੀ ਲਾਸ਼ ਦੇ ਕੁਝ ਹਿੱਸੇ ਵੇਂਈ ਪਿੰਡ ਚਾਚÎੋਵਾਲੀ ਜਿਲ੍ਹਾ ਕਪੂਰਥਲਾ ਕੋਲ ਮਿਲੇ। ਗੁਰਪ੍ਰੀਤ ਸਿੰਘ ਦੇ ਵਾਰਸ਼ਾਂ ਨੇ ਉਸ ਦੇ ਕੱਪੜਿਆਂ ਤੋਂ ਉਸਦੀ ਸ਼ਨਾਖਤ ਕੀਤੀ ਕਿ ਇਹ ਲਾਸ਼ ਦੇ ਕੁਝ ਹਿੱਸੇ ਗੁਰਪ੍ਰੀਤ ਸਿੰਘ ਦੇ ਹਨ।


ਜਿਹਨਾਂ ਨੂੰ ਲੁਧਿਆਣਾ ਪੁਲਿਸ ਵੱਲਂ ਕਬਜੇ ਵਿੱਚ ਲੈ ਕੇ ਬਣਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕੀਤੀ, ਪ੍ਰ੍ਰੰਤੂ ਲੁਧਿਆਣਾ ਪੁਲਿਸ ਨੇ ਮੀਡੀਆ ਦੀਆਂ ਖਬਰਾਂ ਦੇ ਪ੍ਰੈਸਰ ਵਿੱਚ ਆ ਕੇ ਕÎੋਈ ਕਾਰਵਾਈ ਨਹੀ ਕੀਤੀ ਪ੍ਰੰਤੂ ਮ੍ਰਿਤਕ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਵਾਰਸਾਂ ਵੱਲੋਂ ਮੁਕੱਦਮਾ ਦਰਜ ਹੋਣ ਦੇ ਕਈ ਦਿਨ ਬੀਤ ਜਾਣ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਮੁਕੱਦਮਾ ਦੀ ਤਫਤੀਸ਼ ਜਗਰਾਉ ਪੁਲਿਸ ਵੱਲੋਂ ਕੀਤੇ ਜਾਣ ਦੀ ਮੰਗ ਕੀਤੀ। ਵਾਰਸਾਂ ਦੀ ਮੰਗ ਅਨੁਸਾਰ ਮਿਸਲ ਮੁਕੱਦਮਾ ਲੁਧਿਆਣਾ ਪੁਲਿਸ ਵੱਲੋ ਮਿਤੀ 18.01.2018 ਨੂੰ ਅਗਲੀ ਤਫਤੀਸ਼ ਲਈ ਜਿਲ੍ਹਾ ਜਗਰਾਉ ਵਿਖੇ ਭੇਜੀ ਗਈ।

ਜਿਸ ਤੇ ਮੁੱਖ ਅਫਸਰ ਥਾਣਾ ਹਠੂਰ ਵੱਲੋ ਮੁਕੱਦਮਾ ਦੀ ਤਫਤੀਸ਼ ਆਰੰਭ ਕੀਤੀ ਗਈ। ਐਸ.ਐਸ.ਪੀ ਲੁਧਿ:(ਦਿਹਾਤੀ) ਦੀ ਨਿਗਰਾਨੀ ਹੇਠ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਜਗਰਾਉ ਪੁਲਿਸ ਦੀਆਂ 06 ਟੀਮਾਂ ਬਣਾ ਕੇ ਦÎੋਸ਼ੀਆਂ ਨੂੰ ਫੜਨ ਲਈ ਅਲੱਗ-ਅਲੱਗ ਥਾਵਾਂ ਤੇ ਭੇਜੀਆਂ ਗਈਆਂ।ਜਗਰਾਉ ਪੁਲਿਸ ਦੇ ਹੱਥ ਉਸ ਸਮੇ ਵੱਡੀ ਸਫਲਤਾ ਲੱਗੀ ਜਦÎੋਂ ਮੁਕੱਦਮਾ ਹਜਾ ਦੇ ਤਿੰਨ ਲਵਦੀਸ਼ ਸਿੰਘ ਸੰਧੂ , ਹਰਵਿੰਦਰ ਕੁਮਾਰ ਉਰਫ ਫੀਤਾ ਉਰਫ ਸੀਤਾ ਵਾਸੀਆਨ ਮਹੇੜੂ, ਜਤਿੰਦਰ ਗਿੱਲ ਨੁੰ ਮਿਤੀ 20.01.2018 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਤਿੰਦਰ ਗਿੱਲ ਅਤੇ ਲਵਦੀਸ਼ ਸੰਧੂ ਦੀ ਭੈਣ ਗੁਰਦੀਸ਼ ਕੌਰ ਸੰਧੂ ਇਕੱਠੇ ਲਵਲੀ ਯੂਨੀਵਰਸਿਟੀ ਵਿੱਚ ਪੜ੍ਹਦੇ ਸੀ। ਜਤਿੰਦਰ ਗਿੱਲ ਦੇ ਪਿਤਾ ਦੀ ਮੌਤ ਸਾਲ-2016 ਵਿੱਚ ਹÎੋਣ ਤੋਂ ਬਾਅਦ ਉਸਨੇ ਪੜ੍ਹਾਈ ਛੱਡ ਦਿੱਤੀ। ਪਰ ਦੋਨਾਂ ਦਾ ਮੋਬਾਇਲ ਫੋਨ ਰਾਂਹੀ ਸੰਪਰਕ ਹੁੰਦਾ ਰਹਿੰਦਾ ਸੀ।

ਮਤੀ 09.09.2017 ਨੂੰ ਗੁਰਦੀਸ਼ ਕੌਰ ਸੰਧੂ ਨੇ ਵਟਸਐਪ ਮੈਸੇਜ ਜਤਿੰਦਰ ਗਿੱਲ ਨੂੰ ਕੀਤਾ ਕਿ ਮੇਰੇ ਨਾਲ ਫੋਨ ਤੇ ਗੱਲ ਕਰ। ਜਤਿੰਦਰ ਗਿੱਲ ਨੇ ਫÎੋਨ ਕੀਤਾ ਤਾਂ ਗੁਰਦੀਸ਼ ਕੌਰ ਸੰਧੂ ਨੇ ਦੱਸਿਆਂ ਕਿ ਗੁਰਪ੍ਰੀਤ ਸਿੰਘ ਗੋਪੀ ਨਾਮ ਦਾ ਮੁੰਡਾ ਜਗਰਾਉ ਤੋਂ ਵਾਰ-ਵਾਰ ਫੋਨ ਕਰਕੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਉਸਨੂੰ ਡਰਾਵੇ ਦੇ ਰਿਹਾ ਹੈ ਕਿ ਮੈ ਤੇਰੀਆਂ ਗਲਤ ਫੋਟੋਆਂ ਨੈਟ ਅਤੇ ਇੰਸਟਾਗ੍ਰਾਮ ਪਾ ਦੇਵਾਂਗਾ।ਇਸੇ ਆੜ ਵਿੱਚ ਉਸਨੇ ਉਸ ਕÎੋਲੋ 5000 ਰੁਪਏ ਦੀ ਮੰਗ ਕੀਤੀ ਅਤੇ ਮਿਤੀ 01.09.2017 ਨੂੰ ਪੈਸੇ ਦੇਣ ਲਈ ਲੁਧਿਆਣਾ ਬੱਸ ਸਟੈਡ ਤੇ ਬੁਲਾਇਆ ਸੀ। ਉਹ ਬਦਨਾਮੀ ਤੋ ਡਰਦੀ ਮਾਰੀ 5000 ਰੁਪਏ ਲੈ ਕੇ ਲੁਧਿਆਣਾ ਬੱਸ ਸਟੈਡ ਤੇ ਪਹੁੰਚ ਗਈ ਸੀ।ਜਿੱਥੇ ਗੁਰਪ੍ਰੀਤ ਨੇ ਉਸ ਪਾਸੋ 5000 ਰੁਪਏ ਲੈ ਲਏ ਅਤੇ ਕਿਸੇ ਅਣ ਦੱਸੀ ਜਗ੍ਹਾਂ ਤੇ ਉਸ ਨਾਲ ਜਬਰਦਸ਼ਤੀ ਰੇਪ ਕੀਤਾ।

ਅਗਲੇ ਦਿਨ ਗੁਰਦੀਸ਼ ਕੌਰ ਸੰਧੂ ਅਤੇ ਜਤਿੰਦਰ ਗਿੱਲ ਬਾਬਾ ਮੁਰਾਦ ਸ਼ਾਹ ਦੀ ਦਰਗਾਹ ਤੇ ਇਕੱਠੇ ਹੋਏ।ਜਿੱਥੇ ਗੁਰਦੀਸ਼ ਕÎੌਰ ਸੰਧੂ ਨੇ ਸਾਰੀਆਂ ਗੱਲਾਂ ਜਤਿੰਦਰ ਗਿੱਲ ਨੂੰ ਦੱਸੀਆਂ।ਜਤਿੰਦਰ ਗਿੱਲ ਨੇ ਗੁਰਦੀਸ਼ ਕੌਰ ਸੰਧੂ ਨੂੰ ਪੁੱਛਿਆ ਕਿ ਗੁਰਪ੍ਰੀਤ ਗੋਪੀ ਨੇ ਉਸ ਨਾਲ ਕੋਈ ਗਲਤ ਹਰਕਤ ਤਾਂ ਨਹੀ ਕੀਤੀ।ਜਿਸ ਤੇ ਗੁਰਦੀਸ਼ ਕੌਰ ਸੰਧੂ ਨੇ ਕਿਹਾ ਕਿ ਮੈਨੂੰ ਖਾਣ ਨੂੰ ਜਹਿਰਲੀ ਚੀਜ ਲਿਆ ਕੇ ਦੇ ਮੈ ਮਰ ਜਾਣਾ ਚਾਹੁੰਦੀ ਹਾਂ। ਜਤਿੰਦਰ ਗਿੱਲ ਨੇ ਉਸਨੂੰ ਅਜਿਹਾ ਨਾ ਕਰਨ ਬਾਰੇ ਸਮਝਾ ਕੇ ਭੇਜ ਦਿੱਤਾ।ਗੁਰਪ੍ਰੀਤ ਗੋਪੀ ਨੇ ਥੋੜੇ ਦਿਨਾਂ ਬਾਅਦ ਫਿਰ ਗੁਰਦੀਸ਼ ਕੌਰ ਸੰਧੂ ਨੂੰ ਵਟਸਐਪ ਮੈਸੇਜ ਕੀਤਾ ਕਿ ਮੈਨੂੰ 09.09.2017 ਨੂੰ ਬੱਸ ਸਟੈਡ ਲੁਧਿਆਣਾ ਆ ਕੇ 5000 ਰੁਪਏ ਹੋਰ ਦੇ ਕੇ ਜਾ।ਗੁਰਦੀਸ਼ ਕੌਰ ਸੰਧੂ ਨੇ ਇਹ ਗੱਲ ਜਤਿੰਦਰ ਗਿੱਲ ਨੂੰ ਦੱਸ ਦਿੱਤੀ।

ਮਿਤੀ 09.09.2017 ਨੂੰ ਜਤਿੰਦਰ ਗਿੱਲ ਅਤੇ ਗੁਰਦੀਸ਼ ਕੌਰ ਸੰਧੂ ਬੱਸ ਸਟੈਡ ਲੁਧਿਆਣਾ ਆ ਗਏ ਅਤੇ ਜਦੋ ਗੁਰਪ੍ਰੀਤ ਗੋਪੀ ਪੈਸੇ ਲੈਣ ਲਈ ਗੁਰਦੀਸ਼ ਕੌਰ ਸੰਧੂ ਕੋਲ ਆਇਆ ਤਾਂ ਜਤਿੰਦਰ ਗਿੱਲ ਉਸਨੂੰ ਗਲਾਮੇ ਤੋਂ ਫੜ੍ਹ ਕੇ ਇੱਕ ਪਾਸੇ ਲੈ ਗਿਆ ਅਤੇ ਉਸਨੂੰ ਕਿਹਾ ਕਿ ਅੱਜ ਤੋ ਬਾਅਦ ਗੁਰਦੀਸ਼ ਕੌਰ ਸੰਧੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਾ ਕਰੇ। ਗੁਰਪ੍ਰੀਤ ਦੇ ਯਕੀਨ ਦਿਵਾਉਣ ਤੇ ਜਤਿੰਦਰ ਗਿੱਲ ਅਤੇ ਗੁਰਦੀਸ਼ ਕੌਰ ਸੰਧੂ ਵਾਪਸ ਚਲੇ ਗਏ। ਜਦੋ ਉਹ ਲਵਲੀ ਯੂਨੀਵਰਸਿਟੀ ਕੋਲ ਪੁੱਜੇ ਤਾਂ ਫਿਰ ਗੁਰਪ੍ਰੀਤ ਉਰਫ ਗੋਪੀ ਨੇ ਗੁਰਦੀਸ਼ ਕੌਰ ਸੰਧੂ ਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ ਕਿ ਮੈ ਤੈਨੂੰ ਬਰਬਾਦ ਕਰਕੇ ਰੱਖ ਦੇਵਾਂਗਾਂ ਕਿਉਕਿ ਤੂੰ ਮੇਰੀ ਗੱਲ ਨਹੀ ਮੰਨੀ।

ਜੋ ਉਸ ਤਂੋ ਬਾਅਦ ਜਤਿੰਦਰ ਗਿੱਲ ਨੇ ਇਹ ਗੱਲ ਲਵਦੀਸ਼ ਸਿੰਘ ਸੰਧੂ ਨੂੰ ਵੀ ਦੱਸ ਦਿੱਤੀ। ਗੁਰਪ੍ਰੀਤ ਗੋਪੀ ਨੇ ਲੜਕੀ ਦੇ ਨਾਮ ਤੇ ਇੰਸਟਾਗਾ੍ਰਮ ਤੇ ਗੁਰਦੀਸ਼ ਸੰਧੂ 888 ਫੇਕ ਆਈ.ਡੀ ਬਣਾਈ ਹੋਈ ਸੀ। ਜਿਸ ਤੋਂ ਬਾਅਦ ਉਹ ਗੁੱਸੇ ਵਿੱਚ ਆ ਕੇ ਇਸ ਆਈ.ਡੀ ਰਾਂਹੀ ਗੁਰਦੀਸ਼ ਕੋਰ ਸੰਧੂ ਬਾਰੇ ਉਸਦੀ ਫੋਟੋ ਪਾ ਕੇ ਗਲਤ ਗੱਲਾ ਲਿਖਣ ਲੱਗ ਪਿਆ। ਗੁਰਦੀਸ਼ ਕੌਰ ਸੰਧੂ ਨੇ ਦੁੱਖੀ ਹੋ ਕੇ ਗੁਰਪ੍ਰੀਤ ਸਿੰਘ ਉਰਫ ਗੋਪੀ ਦਾ ਨੰਬਰ ਬਲਾਕ ਕਰ ਦਿੱਤਾ, ਪ੍ਰੰਤੂ ਫਿਰ ਉਹ ਹੋਰ ਨੰਬਰਾਂ ਤੋਂ ਮੈਸੇਜ ਭੇਜਦਾ ਰਿਹਾ। ਫਿਰ ਜਤਿੰਦਰ ਗਿੱਲ ਨੇ ਆਪਣੀ ਆਈ.ਡੀ ਬਣਾਈ ਅਤੇ ਗੁਰਪ੍ਰੀਤ ਨੂੰ ਐਡ ਕਰਨ ਦੀ ਕੋਸ਼ਿਸ ਕੀਤੀ, ਪ੍ਰੰਤੂ ਉਹ ਐਡ ਨਹੀ ਹੋਇਆਂ ਫਿਰ ਜਤਿੰਦਰ ਗਿੱਲ ਨੇ ਨੇਹਾ ਸ਼ਰਮਾਂ 906 ਦੀ ਜਾਅਲੀ ਆਈ.ਡੀ ਬਣਾਈ ਅਤੇ ਗੁਰਪ੍ਰੀਤ ਨੂੰ ਐਡ ਕਰ ਲਿਆ ਅਤੇ ਦੋਵਾਂ ਨੇ ਆਪਸ ਵਿੱਚ ਮੈਸੇਜ ਭੇਜਣ ਲੱਗ ਪਏ।

ਗੁਰਪ੍ਰੀਤ ਸਿੰਘ ਨੇ ਜਤਿੰਦਰ ਗਿੱਲ ਨੂੰ ਪੁਛਿਆ ਕਿ ਜੇਕਰ ਤੈਨੂੰ ਲਵਦੀਸ਼ ਕÎੌਰ ਸੰਧੂ ਦੀਆਂ ਪੋਰਨ ਫੋਟੋਆਂ ਚਾਹੀਦੀਆਂ ਹਨ ਤਾਂ ਪੰਜ ਫੋਟੋਆਂ ਦੇ 5000 ਰੁਪਏ ਲੱਗਣਗੇ। ਗੁਰਦੀਸ਼ ਕੌਰ ਸੰਧੂ ਦੀ ਪÎੋਰਨ ਵੀਡੀÀ ਦਾ ਸÎੌਦਾ ਉਸਨੇ ਲਵਲੀ ਯੂਨੀਵਰਸਿਟੀ ਦੇ ਹੋਰ ਮੁੰਡਿਆਂ ਨਾਲ 15000 ਰੁਪਏ ਵਿੱਚ ਤੈਅ ਕਰ ਲਿਆ ਹੈ। ਮਿਤੀ 29.12.2017 ਨੂੰ ਫੋਟੋਆਂ ਦੇਣ ਦੀ ਤਰੀਕ 30.12.2017 ਜਗ੍ਹਾਂ ਬੱਸ ਸਟੈਡ ਲੁਧਿਆਣਾ ਰੱਖ ਲਈ ਗਈ, ਕਿਉ ਕਿ ਗੁਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਮਿਤੀ 30.12.2017 ਨੂੰ ਉਸਨੇ ਪਟਿਆਲੇ ਕਿਸੇ ਹੋਰ ਲੜਕੀ ਨੂੰ ਮਿਲਣ ਜਾਣਾ ਹੈ। ਵਾਪਸੀ ਤੇ ਲੁਧਿਆਣੇ ਬੱਸ ਸਟੈਡ ਆਵੇਗਾ।ਜਿਸ ਨੇ ਇਹ ਵੀ ਧਮਕੀ ਦਿੱਤੀ ਕਿ ਮੈ ਆਪਣੇ ਨਾਲ ਹੋਰ ਮੁੰਡੇ ਵੀ ਲੈ ਕੇ ਆਵਾਗਾ।ਮਿਤੀ 30.12.2017 ਨੂੰ ਬਣਾਈ ਗਈ ਸਕੀਮ ਅਨੁਸਾਰ ਲਵਦੀਸ਼ ਸੰਧੂ, ਜਤਿੰਦਰ ਗਿੱਲ ਅਤੇ ਹਰਵਿੰਦਰ ਕੁਮਾਰ ਉਰਫ ਫੀਤਾ ਲਵਦੀਸ਼ ਸੰਧੂ ਦੇ ਮੋਟਰਸਾਈਕਲ ਤੇ ਬੱਸ ਸਟੈਡ ਲੁਧਿਆਣਾ ਆ ਗਏ। ਆਉਦੇ ਹੋਏ ਇੱਕ ਟੋਕਾ ਜਤਿੰਦਰ ਗਿੱਲ ਕੋਲ ਕਿੱਟ ਬੈਗ ਵਿੱਚ ਸੀ ਅਤੇ ਇੱਕ ਟੋਕਾ ਲਵਦੀਸ਼ ਸੰਧੂ ਨੇ ਆਪਣੇ ਘਰੋ ਲੈ ਕੇ ਆਇਆ ਸੀ, ਉਹ ਟÎੋਕਾ ਵੀ ਜਤਿੰਦਰ ਗਿੱਲ ਦੀ ਕਿਟ ਬੈਗ ਵਿੱਚ ਪਾ ਦਿੱਤਾ ਸੀ। ਉਸ ਸਮੇ ਦੁਪਿਹਰ 02 ਵਜੇ ਦਾ ਟਾਇਮ ਸੀ।

ਥੋੜ੍ਹੀ ਦੇਰ ਬਾਅਦ ਗੁਰਪ੍ਰੀਤ ਪਟਿਆਲੇ ਤÎੋਂ ਲੁਧਿਆਣੇ ਆ ਗਿਆ।ਜਿਸ ਨੇ ਪਟਿਆਲੇ ਵੀ ਇੱਕ ਲੜਕੀ ਨੂੰ ਉਸ ਦੀਆਂ ਫÎੋਟੋਆਂ ਵਾਇਰਲ ਕਰਨ ਦੀ ਧਮਕੀ ਦੇ ਕੇ 5000/- ਰੁਪਏ ਦੀ ਮੰਗ ਕੀਤੀ ਸੀ,ਪ੍ਰੰਤੂ ਉਸ ਲੜਕੀ ਨੇ ਉਸਨੂੰ 2500 ਰੁਪਏ ਦਿੱਤੇ। ਗੁਰਪ੍ਰੀਤ ਸਿੰਘ ਨੇ ਉਸ ਨਾਲ ਵੀ ਪਟਿਆਲਾ ਵਿਖੇ ਜਬਰਦਸ਼ਤੀ ਬਲਾਤਕਾਰ ਕੀਤਾ। ਉਸ ਦਿਨ ਲਵਦੀਸ਼ ਸੰਧੂ ਕੋਲ ਰਾਜਵਿੰਦਰ ਕੌਰ ਦਾ ਸਿਮ ਸੀ। ਰਾਜਵਿੰਦਰ ਕੌਰ ਲਵਦੀਸ਼ ਸੰਧੂ ਨਾਲ ਪੜ੍ਹਦੀ ਹੁੰਦੀ ਸੀ।ਗੁਰਪ੍ਰੀਤ ਗੋਪੀ ਜਤਿੰਦਰ ਗਿੱਲ ਅਤੇ ਲਵਦੀਸ਼ ਸੰਧੂ ਦੇ ਨੰਬਰਾਂ ਨੂੰ ਜਾਣਦਾ ਸੀ।ਜਿਸ ਕਰਕੇ ਲਵਦੀਸ਼ ਸੰਧੂ ਨੇ ਰਾਜਵਿੰਦਰ ਕÎੌਰ ਦੇ ਸਿਮ ਤੋ ਫੋਨ ਕੀਤਾ ਤਾਂ ਗੁਰਪ੍ਰੀਤ ਨੇ ਕਿਹਾ ਕਿ ਮੈ ਸਾਹਮਣੇ ਖੜ੍ਹਾ ਹਾਂ ਮੇਰੇ ਪਾਸ ਆ ਜਾ।ਲਵਦੀਸ਼ ਸੰਧੂ ਗੁਰਪ੍ਰੀਤ ਪਾਸ ਚਲਾ ਗਿਆ ਅਤੇ ਗੁਰਪ੍ਰੀਤ ਨੇ ਪੁੱਂਿਛਆ ਕਿ 5000 ਰੁਪਏ ਲੈ ਕੇ ਆਇਆ ਹੈ।


ਜਿਸਨੇ ਕਿਹਾ ਕਿ ਹਾਂ ਲੈ ਕੇ ਆਇਆ ਹਾਂ।ਜਿਸ ਤੇ ਗੁਰਪ੍ਰੀਤ ਨੇ ਆਪਣੇ ਮੋਬਾਇਲ ਫੋਨ ਵਿੱਚÎ’ ਗੁਰਦੀਸ਼ ਕÎੌਰ ਸੰਧੂ ਦੀਆਂ ਨਿਊਡ ਫੋਟੋਆਂ ਲਵਦੀਸ਼ ਸੰਧੂ ਨੂੰ ਦਿਖਾਈਆਂ, ਪ੍ਰੰਤੂ ਉਸਨੇ ਦੇਖੀਆਂ ਨਹੀ।ਇਨੇ ਵਿੱਚ ਗੁਰਪ੍ਰੀਤ ਨੂੰ ਕਿਸੇ ਦਾ ਫੋਨ ਆ ਗਿਆ ਤਾਂ ਜਤਿੰਦਰ ਗਿੱਲ ਨੇ ਪਿੱਛੋਂ ਦੀ ਆ ਕੇ ਉਸ ਦਾ ਕਾਲਰ ਫੜ੍ਹ ਲਿਆ ਅਤੇ ਹਰਵਿੰਦਰ ਕੁਮਾਰ ਉਰਫ ਫੀਤੇ ਨੇ ਗੁਰਪ੍ਰੀਤ ਨੂੰ ਗਲਾਮੇ ਤÎੋ ਫੜ੍ਹ ਲਿਆ।ਜਤਿੰਦਰ ਗਿੱਲ ਨੇ ਕਿਹਾ ਕਿ ਤੈਨੂੰ ਸਮਝਾਇਆ ਸੀ ਪਰ ਤੂੰ ਨਹੀ ਸਮਝਿਆ।ਗੁਰਪ੍ਰੀਤ ਨੇ ਕਿਹਾ ਕਿ ਇੱਥੇ ਲੋਕ ਦੇਖ ਰਹੇ ਹਨ, ਆਪਾ ਰੱਖ ਬਾਗ ਵਿੱਚ ਬੈਠ ਕੇ ਗੱਲ ਕਰ ਲੈਦੇ ਹਾਂ। ਪਹਿਲਾ ਲਵਦੀਸ਼ ਸੰਧੂ ਹੋਰੀ ਗੁਰਪ੍ਰੀਤ ਨੂੰ ਸਿਰਫ ਡਰਾਉਣ ਲਈ ਹੀ ਆਏ ਸੀ।


ਪ੍ਰੰਤੂ ਲਵਦੀਸ਼ ਸੰਧੂ ਨੇ ਜਦੋ ਗੁਰਪ੍ਰੀਤ ਦੇ ਫੋਨ ਵਿੱਚ ਆਪਣੀ ਭੈਣ ਗੁਰਦੀਸ਼ ਕੌਰ ਸੰਧੂ ਅਤੇ ਹੋਰ 10/11 ਕੁੜੀਆਂ ਦੀਆਂ ਗਲਤ ਤਸਵੀਰਾਂ ਅਤੇ ਅਸ਼ਲੀਲ ਵੀਡਿਊ ਦੇਖੀਆਂ ਤਾਂ ਊਹਨਾਂ ਦਾ ਮਨ ਬਦਲ ਗਿਆ। ਮੋਟਰਸਾਈਕਲ ਲਵਦੀਸ਼ ਸੰਧੂ ਚਲਾਉਣ ਲੱਗ ਗਿਆ, ਉਸਦੇ ਮਗਰ ਗੁਰਪ੍ਰੀਤ ਸਿੰਘ ਬੈਠ ਗਿਆ,ਉਸਦੇ ਮਗਰ ਹਰਵਿੰਦਰ ਕੁਮਾਰ ਫੀਤਾ ਬੈਠ ਗਿਆ ਅਤੇ ਸਭ ਤੋ ਪਿੱਛੇ ਜਤਿੰਦਰ ਗਿੱਲ ਬੈਠ ਗਿਆ। ਇਹਨਾਂ ਨੇ ਮੋਟਰਸਾਈਕਲ ਰੱਖ ਬਾਗ ਕੋਲ ਨਹੀ ਰੋ ਸਕਿਆ। ਟੋਲ ਪਲਾਜੇ ਅਤੇ ਨਾਕਿਆ ਤੋ ਫੀਤਾ ਅਤੇ ਜਤਿੰਦਰ ਗਿੱਲ ਮੋਟਰ ਸਾਈਕਲ ਤੋ ਉਤਰ ਕੇ ਨਾਲ ਨਾਲ ਚੱਲ ਪੈਦੇ ਅਤੇ ਅੱਗੇ ਜਾ ਕੇ ਫਿਰ ਮÎੋਟਰਸਾਈਕਲ ਤੇ ਬੈਠ ਜਾਂਦੇ।

ਗੁਰਪ੍ਰੀਤ ਨੇ ਪੁੱਛਿਆਂ ਕਿ ਹਨੇਰਾ ਹੋ ਰਿਹਾ ਹੈ,ਮੈਨੂੰ ਕਿੱਥੇ ਲੈ ਕੇ ਜਾ ਰਹੇ ਹੋ। ਜਤਿੰਦਰ ਗਿੱਲ ਨੇ ਕਿਹਾ ਕਿ ਤੈਨੂੰ ਅਸੀ ਲਵਦੀਸ਼ ਸੰਧੂ ਦੇ ਘਰ ਲੈ ਕੇ ਜਾ ਰਹੇ ਹਾਂ ਜਿਥੇ ਤੈਨੂੰ ਗੁਰਦੀਸ਼ ਕੌਰ ਸੰਧੂ ਪਾਸੋ ਮਾਫੀ ਮੰਗਣੀ ਪਵੇਗੀ। ਫਗਵਾੜਾ ਪਹੁੰਚ ਕੇ ਉਹ ਪਿੰਡਾਂ ਵਿੱਚ ਦੀ ਹੁੰਦੇ ਹੋਏ ਵੇਂਈ ਪਿੰਡ ਚਾਚੋਵਾਲੀ ਜਿਲ੍ਹਾ ਕਪੂਰਥਲਾ ਦੇ ਪੁਲ ਥੱਲੇ ਪਹੁੰਚ ਗਏ।ਜਿੱਥੇ ਮੋਟਰ ਸਾਈਕਲ ਇੱਕ ਪਾਸੇ ਖੜ੍ਹਾ ਕਰਕੇ ਪੁਲ ਦੇ ਥੱਲੇ ਜਾ ਕੇ ਗੁਰਪ੍ਰੀਤ ਨਾਲ ਗੱਲ ਕਰਨ ਲੱਗ ਪਏ। ਜਿੱਥੇ ਇਹਨਾਂ ਦੀ ਆਪਸ ਵਿੱਚ ਤਕਰਾਰਬਾਜੀ ਵੱਧ ਗਈ। ਗੁਰਪ੍ਰੀਤ ਦੋ ਵਾਰੀ ਇਹਨਾਂ ਕੋਲੋਂ ਆਪਣੇ ਆਪ ਨੂੰ ਛੁਡਾਕੇ ਨਾਲ ਹੀ ਕਣਕ ਦੇ ਖੇਤਾਂ ਵਿੱਚ ਭੱਜ ਗਿਆ। ਜਿੱਥੋ ਇਹਨਾਂ ਨੇ ਫਿਰ ਉਸਨੂੰ ਫੜ੍ਹ ਲਿਆਦਾ ਅਤੇ ਜਤਿੰਦਰ ਗਿੱਲ ਨੇ ਟੋਕੇ ਦੇ ਦੋ ਵਾਰ ਉਸ ਦੀ ਪਿੱਠ ਤੇ ਕੀਤੇ।ਇਸੇ ਝਗੜੇ ਦੌਰਾਨ ਗੁਰਪ੍ਰੀਤ ਦੀ ਪੱਗ ਵੀ ਲਹਿ ਗਈ ਅਤੇ ਕÎੋਟ ਵੀ ਲਹਿ ਗਿਆ।

ਥੱਲੇ ਡਿੱਗੇ ਪਏ ਗੁਰਪ੍ਰੀਤ ਸਿੰਘ ਉਰਫ ਗੋਪੀ ਦੀਆਂ ਲੱਤਾਂ ਬਾਹਾਂ ਜਤਿੰਦਰ ਗਿੱਲ ਅਤੇ ਲਵਦੀਸ਼ ਸੰਧੂ ਨੇ ਫੜ੍ਹ ਲਈਆਂ। ਹਰਵਿੰਦਰ ਕੁਮਾਰ ਫੀਤੇ ਨੇ ਆਪਣੇ ਹੱਥ ਵਿੱਚ ਫੜੇ ਟੋਕੇ ਨਾਲ ਉਸਦਾ ਗਲ ਚੀਰ ਦਿੱਤਾ। ਇਨੇ ਨੂੰ ਉਥੇ ਕਿਸੇ ਮੋਟਰ ਸਾਈਕਲ ਦੀ ਲਾਈਟ ਪੈਣ ਤੇ ਉਹ ਉਥੋ ਭੱਜ ਗਏ ਅਤੇ ਰਾਤ ਲਵਦੀਸ਼ ਸੰਧੂ ਦੇ ਘਰ ਰਹੇ। ਜਾਂਦੇ ਹੋਏ ਜਦਿੰਤਰ ਗਿੱਲ ਨੇ ਗੁਰਪ੍ਰੀਤ ਦਾ ਬਟੂਆਂ ਜਿਸ ਵਿੱਚ 2500 ਰੁਪਏ, 2 ਏ.ਟੀ.ਐਮ ਕਾਰਡ, ਨਸ਼ਾ ਛੁਡਾਉ ਕੇਦਰ ਦੀ ਪਰਚੀ ਅਤੇ ਦੌਵੇ ਮੋਬਾਇਲ ਲੈ ਗਏ।

ਫਿਰ 5/6 ਦਿਨਾਂ ਬਾਅਦ ਆਪਸ ਵਿੱਚ ਸਲਾਹ ਕਰਕੇ ਪਹਿਲਾਂ ਜਤਿੰਦਰ ਗਿੱਲ ਵਂੇਈ ਦੇ ਪੁਲ ਤੇ ਆਇਆ ਅਤੇ ਬਾਅਦ ਵਿੱਚ ਲਵਦੀਸ਼ ਸੰਧੂ ਅਤੇ ਹਰਵਿੰਦਰ ਕੁਮਾਰ ਫੀਤਾ ਵੀ ਮੋਟਰਸਾਈਕਲ ਤੇ ਆ ਗਏ। ਉਸ ਸਮੇ ਉਥੇ ਗੁਰਪ੍ਰੀਤ ਦੀ ਪੱਗ, ਜਾਕਟ, ਕਿਟ ਬੈਗ ਅਤੇ ਜਾਂਦੇ ਹੋਏ ਕਾਹਲੀ ਵਿੱਚ ਡਿੱਗਿਆ ਉੁਹਨਾ ਦਾ ਇੱਕ ਟੋਕਾ ਪਿਆ ਸੀ, ਜੋ ਜਤਿੰਦਰ ਗਿੱਲ ਨੇ ਗੁਰਪ੍ਰੀਤ ਦਾ ਕਿਟ ਬੈਗ ਚੁੱਕ ਲਿਆ।ਜਿਸ ਵਿੱਚ ਉਸਦਾ ਅਧਾਰ ਕਾਰਡ ਸੀ।ਫਿਰ ਉਥੋ ਉਹ ਆਪਣੇ-ਆਪਣੇ ਘਰਾਂ ਨੂੰ ਚਲੇ ਗਏ। ਜਾਂਦੇ ਹੋਏ ਜਤਿੰਦਰ ਗਿੱਲ ਨੇ ਗੁਰਪ੍ਰੀਤ ਦਾ ਅਧਾਰ ਕਾਰਡ ਕੱਢ ਕੇ ਵਂੇਈ ਵਿੱਚ ਸੁੱਟ ਦਿੱਤਾ। ਉਹ ਡਰ ਦੇ ਮਾਰੇ ਘਰੋ ਭੱਜ ਗਏ, ਜੋ ਰੇਲ ਗੱਡੀ ਰਾਂਹੀ ਅਮ੍ਰਿੰਤਸਰ ਚਲੇ ਗਏ।

error: Content is protected !!